ਕਰਤਾਰਪੁਰ ਲਾਂਘੇ ਲਈ ਦੋਹਾਂ ਦੇਸਾਂ ਦੀਆਂ ਸੜਕਾਂ ਦਾ ਮੇਲ ਨਹੀਂ !

991

ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਈਨ ‘ਤੇ ਮੀਟਿੰਗ ਕੀਤੀ। ਇਹ ਬੈਠਕ ਕਰਤਾਰਪੁਰ ਲਾਂਘੇ ਸਬੰਧੀ ਸੜਕਾਂ ਦੀ ਉਸਾਰੀ ਲਈ ਕੀਤੀ ਗਈ ਸੀ।ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਰੰਧਾਵਾ ਨੇ ਕਿਹਾ, “ਭਾਰਤ ਅਤੇ ਪਾਕਿਸਤਾਨ ਦੋਹਾਂ ਹੀ ਦੇਸਾਂ ਵੱਲੋਂ ਪੇਸ਼ ਕੀਤੇ ਸੜਕਾਂ ਦੇ ਪ੍ਰਪੋਜ਼ਲ ਮੁਤਾਬਕ ਸੜਕਾਂ ਸਿੱਧੀਆਂ ਆਪਸ ਵਿੱਚ ਕਿਤੇ ਵੀ ਨਹੀਂ ਮਿਲਦੀਆਂ। ਬੀਐਸਐਫ਼ ਦੀ ਫਲੈਗ ਮੀਟਿੰਗ ਸੀ। ਦੋਹਾਂ ਦੇਸਾਂ ਦੀਆਂ ਸੜਕਾਂ ਨੂੰ ਇੱਕ ਛੋਟੀ ਜਿਹੀ ਦੂਰੀ ‘ਤੇ ਵੱਖ ਕੀਤਾ ਜਾ ਸਕਦਾ ਹੈ।”ਸੂਤਰਾਂ ਮੁਤਾਬਕ ਪਾਕਿਸਤਾਨ ਤੋਂ ਕਰਤਾਰਪੁਰ ਲਾਂਘੇ ਲਈ ਸੜਕ ਗੁਰਦੁਆਰੇ ਤੋਂ ਸੱਜੇ ਵੱਲ ਜਾਂਦੀ ਹੈ ਜਦੋਂਕਿ ਭਾਰਤ ਦੀ ਸੜਕ ਥੋੜ੍ਹਾ ਖੱਬੇ ਤੱਕ ਖਤਮ ਹੋ ਜਾਂਦੀ ਹੈ।

Real Estate