ਨਜਾਇਜ਼ ਸਬੰਧਾਂ ਦੇ ਕਾਰਨ ਡਾਕਟਰ ਨੇ ਨੌਕਰ ਦੀ ਲਾਸ਼ ਦੇ 500 ਟੁਕੜੇ ਕੀਤੇ

1030

ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਵਿੱਚ ਪੁਲੀਸ ਨੇ ਇੱਕ ਡਾਕਟਰ ਨੂੰ ਨੌਕਰ ਦੀ ਹੱਤਿਆ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ । ਦੋਸ਼ ਹੈ ਕਿ ਡਾਕਟਰ ਨੇ ਆਪਣੇ ਨੌਕਰ ਦੀ ਹੱਤਿਆ ਕਰਕੇ 500 ਟੁਕੜੇ ਕੀਤੇ ਅਤੇ ਉਹਨਾਂ ਨੂੰ ਐਸਿਡ ਨਾਲ ਗਾਲਣ ਦੀ ਕੋਸਿ਼ਸ਼ ਕਰ ਰਿਹਾ ਸੀ ।
ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ: ਸੁਨੀਲ ਮੰਤਰੀ , ਇਟਾਰਸੀ ਦੇ ਸਰਕਾਰ ਹਸਪਤਾਲ ‘ਚ ਤਾਇਨਾਤ ਸਨ। ਪੁਲੀਸ ਨੇ ਉਸਦੇ ਘਰ ਵਿੱਚੋਂ ਐਸਿਡ ਦੀ ਕੈਨੀ ਅਤੇ ਚਾਰ ਆਰੀਆਂ ਵੀ ਬਰਾਮਦ ਕੀਤੀਆਂ ਹਨ। ਪੁਲੀਸ ਮੁਤਾਬਿਕ ਲਾਸ਼ ਦੇ ਟੁਕੜੇ ਗਾਲਣ ਦੀ ਕੋਸਿ਼ਸ਼ ਕਰਦੇ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਮੁਲਜ਼ਮ ਡਾਕਟਰ ਨੇ ਲਾਸ਼ ਦੇ 500 ਤੋਂ ਵੱਧ ਟੁਕੜੇ ਕੀਤੇ ਸਨ । ਇਹਨਾਂ ਟੁਕੜਿਆਂ ਨੂੰ ਬਾਲਟੀ ਅਤੇ ਕੜਾਹੀ ਪਾ ਕੇ ਗਾਲਣ ਦੀ ਕੋਸਿ਼ਸ਼ ਕਰ ਰਿਹਾ ਸੀ ।
ਕਿਹਾ ਜਾ ਰਿਹਾ ਹੈ ਕਿ ਡਾਕਟਰ ਦੇ ਨੌਕਰ ਦੀ ਪਤਨੀ ਨਾਲ ਨਜ਼ਾਇਜ਼ ਸਬੰਧ ਸਨ । ਜਦੋਂ ਇਸਦਾ ਪਤਾ ਨੌਕਰ ਨੂੰ ਲੱਗਿਆ ਤਾਂ ਉਸਨੇ ਡਾਕਟਰ ਨਾਲ ਲੜਾਈ ਕੀਤੀ । ਜਿਸ ਮਗਰੋਂ ਡਾਕਟਰ ਇਹ ਕਾਰਾ ਕਰ ਦਿੱਤਾ । ਡਾਕਟਰ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

Real Estate