DGP ਅਹੁਦੇ ਲਈ ਕਿਸ-ਕਿਸ ਦੇ ਨਾਮ ਦੀ ਚਰਚਾ?

1049

ਪੰਜਾਬ ਪੁਲਿਸ ਦੇ ਨਵੇਂ ਡਾਇਰੈਕਟਰ ਜਨਰਲ ਦੇ ਅਹੁਦੇ ਲਈ ਤਿੰਨ ਨਾਵਾਂ ਉੱਤੇ ਅੰਤਿਮ ਫ਼ੈਸਲਾ ਲੈਣ ਦੀਆਂ ਖ਼ਬਰਾਂ ਹਨ । ਇਸ ਪੈਨਲ ਵਿੱਚ ਸਾਮੰਤ ਗੋਇਲ, ਮੁਹੰਮਦ ਮੁਸਤਫ਼ਾ ਤੇ ਦਿਨਕਰ ਗੁਪਤਾ ਦੇ ਨਾਂਅ ਸ਼ਾਮਲ ਹਨ। ਸਾਮੰਤ ਗੋਇਲ ਇਸ ਵੇਲੇ ਕੇਂਦਰੀ ਡੈਪੂਟੇਸ਼ਨ ’ਤੇ ਹਨ, ਮੁਹੰਮਦ ਮੁਸਤਫ਼ਾ ਵਿਸ਼ੇਸ਼ ਟਾਸਕ ਫ਼ੋਰਸ ਦੇ ਡੀਜੀਪੀ ਹਨ ਅਤੇ ਦਿਨਕਰ ਗੁਪਤਾ ਡੀਜੀਪੀ (ਇੰਟੈਲੀਜੈਂਸ) ਹਨ।
ਯੂਪੀਐੱਸਸੀ ਦੀ ਮੀਟਿੰਗ ਦਿੱਲੀ ਵਿਖੇ ਹੋਈ, ਜਿੱਥੇ ਉਮੀਦਵਾਰਾਂ ਦੀ ਸੀਨੀਆਰਤਾ ਤੇ ਮੈਰਿਟ ਬਾਰੇ ਵਿਚਾਰ–ਵਟਾਂਦਰਾ ਹੋਇਆ। ਸੂਬਾ ਸਰਕਾਰ ਇੱਕ–ਦੋ ਦਿਨਾਂ ਅੰਦਰ ਇਨ੍ਹਾਂ ਵਿੱਚੋਂ ਕਿਸੇ ਇੱਕ ਦੇ ਨਾਂਅ ਬਾਰੇ ਅੰਤਿਮ ਫ਼ੈਸਲਾ ਲੈ ਲਿਆ ਜਾਵੇਗਾ। ਤਿੰਨ ਹੋਰ ਨਾਵਾਂ ਦੀ ਚਰਚਾ ਵੀ ਚੱਲ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਉਪਰੋਕਤ ਤਿੰਨ ਨਾਵਾਂ ਦੀ ਸੂਚੀ ਤੋਂ ਬਾਅਦ ਤਿੰਨ ਹੋਰ ਨਾਵਾਂ ਦੀ ਚਰਚਾ ਚੱਲ ਰਹੀ ਹੈ; ਜਿਨ੍ਹਾਂ ਵਿੱਚ ਦਿਨਕਰ ਗੁਪਤਾ ਦਾ ਨਾਂਅ ਤਾਂ ਸਾਂਝਾ ਹੈ ਪਰ ਇਸ ਦੂਜੀ ਸੂਚੀ ਵਿੱਚ ਮਿਥਿਲੇਸ਼ ਤਿਵਾਰੀ ਤੇ ਵੀਕੇ ਭਵਰਾ ਦੇ ਨਾਂਅ ਵੀ ਸ਼ਾਮਲ ਹਨ। ਅਨੁਮਾਨ ਇਹ ਵੀ ਹਨ ਕਿ ਪੰਜਾਬ ਦੇ ਨਵੇਂ ਡੀਜੀਪੀ ਦਿਨਕਰ ਗੁਪਤਾ ਹੋ ਸਕਦੇ ਹਨ।

Real Estate