5 ਫ਼ਰਵਰੀ 1762 ਵੱਡਾ ਘੱਲੂਘਾਰਾ ਦਿਵਸ

1135
ਅਮਰਪ੍ਰੀਤ ਸਿੰਘ ਗੁੱਜਰਵਾਲ
94655-66666
ਜਦੋਂ ਅਬਦਾਲੀ ਆਪਣੇ ਪੰਜਵੇ ਹਮਲੇ ਸਮੇਂ ਪਾਣੀਪਤ ਦੇ ਮੈਦਾਨ ਵਿੱਚ ਮਰਹੱਟਿਆਂ ਦੀਆਂ 20,000 ਦੇ ਲਗਭਗ ਇਸਤਰੀਆਂ ਕੈਦ ਕਰਕੇ ਗਜ਼ਨੀ ਨੂੰ ਲੈ ਕੇ ਜਾ ਰਿਹਾ ਸੀ, ਉਦੋਂ ਸਤਲੁਜ ਦਰਿਆ ਦੇ ਕੋਲ, ਸਿੱਖਾਂ ਨੇ ਆਪਣਾਂ ਫਰਜ਼ ਸਮਝਦਿਆਂ ਹੋਇਆ ਉਹਨਾਂ ਬੇਦੋਸ਼ੀਆਂ ਭੈਣਾਂ ਨੂੰ ਛੁਡਵਾ ਲਿਆ ਸੀ ਅਤੇ ਘਰੋ ਘਰ ਪਹੁੰਚਾ ਦਿੱਤਾ ਸੀ
ਅਬਦਾਲੀ ਇਸ ਹਾਰ ਤੋਂ ਅੱਗਬਬੂਲਾ ਹੋ ਉਠਿਆ, ਇਥੋਂ ਹੀ ਅਬਦਾਲੀ ਨੇ ਇਹ ਧਾਰ ਲਈ ਕਿ ਸਿੱਖਾਂ ਨੂੰ ਖਤਮ ਕਰ ਦਿੱਤਾ ਜਾਵੇ ਫਿਰ ਸ਼ੁਰੂ ਹੁੰਦਾ ਹੈ ਅਬਦਾਲੀ ਦਾ ਛੇਵਾਂ ਹਮਲਾ
ਸਮਾਂ ਸੀ 5 ਫਰਵਰੀ 1762 ਦਾ, ਸਿੱਖ ਮਾਲਵੇ ਦੇ ਵੱਲ ਮਲੇਰਕੋਟਲੇ ਦੇ ਨੇੜੇ, ਪਿੰਡ ਰੋਹੀੜੇ ਦੀ ਥੇਹ ਦੇ ਕੋਲ, ਲਗਭਗ 50 ਹਜ਼ਾਰ ਦੀ ਗਿਣਤੀ ਵਿੱਚ ਆਪਣੇ ਵਹੀਰ ਸਮੇਤ ਪਾਣੀ ਦੀ ਢਾਬ ਤੇ ਡੇਰੇ ਲਾਈ ਬੈਠੇ ਸਨ ਇਹਨਾਂ ਸਿੱਖਾਂ ਵਿੱਚ ਸਨ ਜੱਸਾ ਸਿੰਘ ਜੀ ਆਹਲੂਵਾਲੀਆ, ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ, ਕਰੋੜਾ ਸਿੰਘ, ਵਰਗੇ ਸੂਰਮੇ ਅਬਦਾਲੀ ਨੂੰ ਸਿੱਖਾਂ ਵਾਰੇ ਖਬਰ ਮਿਲਦੀ ਹੈ ਇਧਰੋ ਨਵਾਬ ਜੈਨ ਖਾਂ ਸਰਹਿੰਦ ਅਤੇ ਨਵਾਬ ਮਲੇਰਕੋਟਲਾ ਆਪਣੀ ਸੈਨਾ ਲੈ ਕੇ ਮਾਰੋ ਮਾਰ ਕਰਦਾ ਗਿਆ ਸਿੱਖਾਂ ਨੂੰ ਇਸ ਸਥਾਨ ਤੇ ਹੀ ਘੇਰਾ ਪਾ ਲਿਆ ਗਿਆ ਯਾਰ ਰਹੇ ਸਿੱਖਾਂ ਦੇ 50 ਹਜ਼ਾਰ ਦੇ ਵਹੀਰ ਵਿੱਚ ਵੱਧ ਗਿਣਤੀ ਛੋਟੇ ਬੱਚਿਆਂ, ਇਸਤਰੀਆਂ ਅਤੇ ਬਜ਼ੁਰਗਾਂ ਦੀ ਸੀ, ਜੋ ਐਨੀ ਤਕੜੀ ਫੌਜ ਨਾਲ ਲੜ ਵੀ ਨਹੀਂ ਸਨ ਸਕਦੇ ਲੜਨ ਵਾਲੇ ਸਿੰਘ ਤਾਂ ਗਿਣਤੀ ਵਿੱਚ ਬਹੁਤ ਘੱਟ ਸਨ ਫਿਰ ਵੀ ਉਹਨਾਂ ਨੂੰ ਆਪਣੀ ਮੌਤ ਨਾਲੋਂ ਜਿਆਦਾ ਫਿਕਰ ਆਪਣੇ ਵਹੀਰ ਬਚਾਉਣ ਦਾ ਸੀ ਇਥੇ ਸਿੱਖਾਂ ਦੀਆਂ ਬਾਰਾਂ ਮਿਸਲਾਂ ਦੇ ਜੱਥੇਦਾਰਾਂ ਨੇ ਆਪਣੀਆਂ ਫੋਜਾਂ ਸਮੇਤ ਜਿਹਨਾਂ ਦਾ ਮੁੱਖੀ ਜਰਨੈਲ ਜੱਸਾ ਸਿੰਘ ਜੀ ਆਹਲੂਵਾਲੀਆਂ ਸੀ, ਨੇ ਲਹੂ ਡੋਲਵੀ ਲੜਾਈ ਲੜੀ ਸਿੰਘਾਂ ਨੇ ਕੁਝ ਬਚਾਅ ਪੱਖ ਦੀ ਨੀਤੀ ਨਾਲ ਆਪਣੀ ਵਹੀਰ ਨੂੰ ਵਿਚਕਾਰ ਲੈਦਿਆਂ ਹੋਇਆ, ਲੜਾਈ ਲੜਦਿਆਂ ਲੜਦਿਆਂ ਬਰਨਾਲੇ ਵੱਲ ਨੂੰ ਜਾਣ ਦਾ ਨਿਸ਼ਾਨਾ ਮਿਥਿਆ ਜੱਸਾ ਸਿੰਘ ਆਹਲੂਵਾਲੀਆ ਅਤੇ ਸ਼ਾਮ ਸਿੰਘ ਦੇ ਸਰੀਰ ਤੇ ਅੰਤਾਂ ਦੇ ਫੱਟ ਲੱਗੇ ਹੋਏ ਸਨ ਨਿੱਕੇ ਬੱਚੇ ਇਸਤਰੀਆਂ ਅਤੇ ਬਜੁਰਗ ਆਪਣੀ ਜਾਨ ਬਚਾਉਣ ਲਈ ਬਾਜ਼ਰੇ ਦੇ ਲਾਏ ਹੋਏ ਮਨਾਰਿਆਂ ਵਿੱਚ ਲੁੱਕ ਗਏ ਜ਼ਾਲਮਾਂ ਨੇ ਬਾਜ਼ਰੇ ਦੇ ਮਨਾਰਿਆਂ ਨੂੰ ਅੱਗਾਂ ਲਾ ਦਿੱਤੀ ਛੋਟੇ ਛੋਟੇ ਬੱਚੇ ਇਸ ਅੱਗ ਵਿੱਚ ਸੜਕੇ ਸੁਆਹ ਹੋ ਗਏ ਪਿੰਡ ਕੁਤਬੇ ਕੋਲ ਪਾਣੀ ਦੀ ਇਕ ਢਾਬ ਸੀ, ਜੋ ਸਿੱਖਾਂ ਨੇ ਰੋਕ ਲਈ ਦੋਵੇਂ ਫੌਜਾਂ ਥੱਕ ਕੇ ਚੂਰ ਹੋਈਆਂ ਪਈਆਂ ਸਨ ਤੇ ਪਿਆਸ ਨਾਲ ਬੁਰਾ ਹਾਲ ਸੀ ਦੋਵੇਂ ਫੌਜਾਂ ਪਿਛਲੇ 48 ਘੰਟੇ ਤੋਂ ਲਗਾਤਾਰ ਚੱਲ ਰਹੀਆਂ ਸਨ ਤੇ 10 ਘੰਟੇ ਤੋਂ ਲੜ ਰਹੀਆਂ ਸਨ ਜਦ ਤੱਕ ਵਹੀਰ ਪਾਣੀ ਪੀ ਕੇ ਚਲਾ ਨਾ ਗਿਆ, ਸਿੱਖਾਂ ਨੇ ਫੌਜ ਨੂੰ ਪਾਣੀ ਦੇ ਲਾਗੇ ਵੀ ਫਟਕਣ ਨਾ ਦਿੱਤਾ ਫਿਰ ਸਿੱਖ ਪਾਣੀ ਪੀ ਕੇ ਵਹੀਰ ਦੇ ਮਗਰ ਚੱਲ ਪਏ ਦੁਰਾਨੀ ਫੌਜਾਂ ਪਿਆਸ ਨਾਲ ਮਰੀਆਂ ਪਈਆਂ ਸਨ ਉਹ ਪਾਣੀਤੇ ਟੁੱਟ ਪਈਆਂ, ਏਨੇ ਨੂੰ ਸਿੱਖ ਦੂਰ ਨਿਕਲ ਗਏ ਅਬਦਾਲੀ ਨੇ ਸਿੱਖਾਂ ਦਾ ਬਰਨਾਲੇ ਤੱਕ ਪਿੱਛਾ ਕੀਤਾ ਅੱਗੇ ਹਨੇਰਾ ਹੋਣ ਤੇ ਸਿੱਖ ਵਸੋਂ ਵਾਲੇ ਪਿੰਡ ਆਉਣ ਕਰਕੇ ਉਹ ਰੁਕ ਗਿਆ ਸਿੱਖ ਅੱਗੇ ਕੋਟਕਪੂਰਾ, ਲੱਖੀ ਜੰਗਲ ਤੇ ਫਰੀਦਕੋਟ ਵੱਲ ਨੂੰ ਨਿਕਲ ਗਏ ਕੁੱਪ ਤੋਂ ਲੈ ਕੇ ਬਰਨਾਲੇ ਤੱਕ ਲਾਸ਼ਾਂ ਹੀ ਲਾਸ਼ਾਂ ਖਿਲਰੀਆਂ ਹੋਈਆਂ ਸਨ ਸਿੱਖਾਂ ਦਾ ਅੱਗੇ ਕਦੇ ਇਕ ਹੀ ਦਿਨ ਵਿੱਚ ਏਨਾ ਨੁਕਸਾਨ ਨਹੀਂ ਸੀ ਹੋਇਆ ਇਸ ਘੱਲੂਘਾਰੇ ਵਿੱਚ ਤਕਰੀਬਨ 35000 ਸਿੰਘ, ਸਿੰਘਣੀਆਂ ਅਤੇ ਭੁਝੰਗੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ਇਸ ਘਮਸਾਨ ਵਿੱਚ ਦੋ ਪੁਰਾਤਨ ਬੀੜਾਂ, ਅੰਮ੍ਰਿਤਸਰ ਵਾਲੀ ਤੇ ਦਮਦਮਾ ਸਾਹਿਬ ਵਾਲੀ ਗੁੰਮ ਹੋ ਗਈਆਂ ਇਸ ਘੱਲੂਘਾਰੇ ਵਿੱਚ ਸਿੱਖਾਂ ਦਾ ਐਨਾ ਵੱਡਾ ਨੁਕਸਾਨ ਹੋਣ ਦਾ ਕਾਰਨ ਉਨ੍ਹਾਂ ਦਾ ਵਹੀਰ ਨਾਲ ਹੋਣਾ ਸੀ ਉਨ੍ਹਾਂ ਨੂੰ ਵਹੀਰ ਬਚਾਉਣ ਦੀ ਚਿੰਤਾ ਸੀ, ਨਹੀਂ ਤਾਂ ਉਹ ਛਾਪਾਮਾਰ ਯੁੱਧ ਕਰਕੇ ਨਿਕਲ ਵੀ ਸਕਦੇ ਸਨ ਇਹ ਵੀ ਯਾਦ ਰੱਖਣਾ ਕਿ ਜਾਂਦਾ ਹੋਇਆ ਅਬਦਾਲੀ ਇਸ ਘੱਲੂਘਾਰੇ ਵਿੱਚੋਂ ਸਿੰਘਾਂ ਦੇ ਸਿਰਾਂ ਦੇ ਪੰਜਾਹ ਗੱਡੇ ਅਤੇ ਖੂਨ ਦੀਆਂ ਗਾਗਰਾਂ ਭਰ ਕੇ ਲੈਕੇ ਗਿਆ ਸੀ ਜਿਸ ਨੇ ਸਿੰਘਾਂ ਦੇ ਸਿਰਾਂ ਦੇ ਲਹੌਰ ਸ਼ਹਿਰ ਦੇ ਗੇਟਾਂ ਉਪਰ ਮਿਨਾਰ ਉਸਾਰ ਦਿੱਤੇ ਸਨ, ਤਾਂ ਕਿ ਵੇਖਣ ਵਾਲਿਆਂ ਨੂੰ ਇਹ ਪਤਾ ਲੱਗੇ ਕਿ ਅਬਦਾਲੀ ਨੇ ਕੋਈ ਸਿੰਘ ਵੀ ਜਿਉਦਾਂ ਨਹੀ ਰਹਿਣ ਦਿੱਤਾ
ਅਸੀਂ ਉਸ ਕੌਮ ਦੇ ਵਾਰਿਸ ਹਾਂ ਜਿਸ ਨੇ 20,000 ਭੈਣਾਂ ਦੀਆਂ ਇਜਤਾਂ ਬਚਾਉਣ ਬਦਲੇ ਐਨੀ ਵੱਡੀ ਗਿਣਤੀ ਆਪਣੇ ਉਪਰ ਤਸੱਦਦ ਝੱਲਿਆ ਹੈ
Real Estate