ਵੈਨੇਜ਼ੁਏਲਾ ਦਾ ਘਰੇਲੂ ਸੰਕਟ ਇੰਝ ਪੂਰੀ ਦੁਨੀਆਂ ’ਚ ਫੈਲ ਸਕਦਾ

3277

BBC

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਗੱਦੀਓਂ ਲਾਹੁਣ ਦੀਆਂ ਕੋਸ਼ਿਸ਼ਾਂ ਕਾਰਨ ਘਰੇਲੂ ਸੰਕਟ ਵਧ ਰਿਹਾ ਹੈ।ਪਿਛਲੇ ਮਹੀਨੇ ਵਿਰੋਧੀ ਧਿਰ ਦੇ ਆਗੂ ਖ਼ੁਆਨ ਗੁਆਇਦੋ ਨੇ ਖੁਦ ਨੂੰ ਅੰਤਰਿਮ ਰਾਸ਼ਟਰਪਤੀ ਐਲਾਨ ਦਿੱਤਾ ਸੀ ਅਤੇ ਉਨ੍ਹਾਂ ਨੂੰ ਅਮਰੀਕਾ ਸਮੇਤ ਕਈ ਦੇਸਾਂ ਦੀ ਹਮਾਇਤ ਵੀ ਹਾਸਿਲ ਹੈ।ਦੁਨੀਆਂ ਵਿੱਚ ਸਭ ਤੋਂ ਵੱਡੇ ਤੇਲ ਭੰਡਾਰਾਂ ਵਾਲਾ ਦੇਸ ਵੈਨੇਜ਼ੁਏਲਾ, ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਹ ਸੰਕਟ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਸਕਦਾ ਹੈ।
ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਕਿਹਾ ਹੈ ਕਿ ਮੌਜੂਦਾ ਹਾਲਾਤ ਵਿੱਚ ਕੋਈ ਵੀ ਦੇਸ ਵਿੱਚ ਖਾਨਾਜੰਗੀ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕਰ ਸਕਦਾ । ਉਹ ਯੂਰਪੀ ਯੂਨੀਅਨ ਵੱਲੋਂ ਦਿੱਤੀ ਗਈ ਰਾਸ਼ਟਰਪਤੀ ਚੋਣਾਂ ਕਰਵਾਉਣ ਤਰਕੀ ਨੂੰ ਵੀ ਮੰਨਣੋਂ ਇਨਕਾਰ ਕਰ ਚੁੱਕੇ ਹਨ।ਦੇਸ ਦੇ ਅੰਦਰ ਤਾਂ ਮਾਦੁਰੋ ਦੇ ਅਸਤੀਫ਼ੇ ਦੀ ਮੰਗ ਮੁਜ਼ਾਹਰੇ ਹਿੰਸਕ ਹੋ ਹੀ ਰਹੇ ਹਨ। ਦੁਨੀਆਂ ਦੇ ਵੱਡੇ ਦੇਸ ਵੀ ਦੋ ਧੜਿਆਂ ਵਿੱਚ ਵੰਡੇ ਗਏ ਹਨ। ਬਹੁਤ ਥੋੜ੍ਹੇ ਦੇਸ ਰਾਸ਼ਟਰਪਤੀ ਮਾਦੁਰੋ ਦੇ ਹਮਾਇਤੀ ਹਨ ਤੇ ਦੂਸਰੇ ਉਹ ਜੋ ਖ਼ੁਆਨ ਗੁਆਇਦੋ ਨੂੰ ਮਾਨਤਾ ਦਿੰਦੇ ਹਨ।ਉਨ੍ਹਾਂ ਨੂੰ ਅਮਰੀਕਾ, ਕੈਨੇਡਾ ਅਤੇ ਵੈਨੇਜ਼ੁਏਲਾ ਦੇ ਸ਼ਕਤੀਸ਼ਾਲੀ ਗੁਆਂਢੀਆਂ- ਬ੍ਰਾਜ਼ੀਲ, ਕੋਲੰਬੀਆ ਅਤੇ ਅਰਜਨਟਾਈਨਾ ਦੀ ਹਮਾਇਤ ਵੀ ਤੁਰੰਤ ਹੀ ਮਿਲ ਗਈ।
ਰਾਸ਼ਟਰਪਤੀ ਮਾਦੁਰੋ ਦੇ ਨਾਲ ਬਹੁਤ ਥੋੜ੍ਹੇ ਦੇਸ ਹਨ, ਜਿਨ੍ਹਾਂ ਵਿੱਚ ਰੂਸ ਤੇ ਚੀਨ ਪ੍ਰਮੁੱਖ ਦੇਸ ਹਨ।ਵੀਰਵਾਰ ਨੂੰ ਰੂਸ ਨੇ ਚੇਤਾਵਨੀ ਦਿੱਤੀ ਕਿ ਖ਼ੁਆਨ ਗੁਆਇਦੋ ਦਾ ਐਲਾਨ ਦਾ ‘ਰਾਹ ਸਿੱਧਾ ਬਦਅਮਨੀ ਅਤੇ ਖੂਨਖਰਾਬੇ ਵੱਲ ਜਾਂਦਾ ਹੈ।’
ਰੂਸ ਦੇ ਵਿਦੇਸ਼ ਮੰਤਰੀ ਨੇ ਆਪਣੇ ਬਿਆਨ ਵਿੱਚ ਕਿਹਾ, “ਅਸੀਂ ਅਜਿਹੇ ਕਿਸੇ ਵੀ ਕਦਮ ਖਿਲਾਫ਼ ਚੇਤਾਵਨੀ ਦੇਣਾ ਚਾਹੁੰਦੇ ਹਾਂ ਜਿਸ ਦੇ ਤਬਾਹਕੁਨ ਨਤੀਜੇ ਨਿਕਲ ਸਕਦੇ ਹਨ।”ਇਸੇ ਦੌਰਾਨ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਿਆਂਗ ਨੇ ਵੀ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ ਵੈਨੇਜ਼ੁਏਲਾ ਵਿੱਚ ਕਿਸੇ ਵੀ ਵਿਦੇਸ਼ੀ “ਦਖ਼ਲ” ਦੇ ਖਿਲਾਫ਼ ਹੈ।ਉਨ੍ਹਾਂ ਕਿਹਾ, “ਚੀਨ ਵੈਨੇਜ਼ੁਏਲਾ ਦੇ ਆਪਣੀ ਕੌਮੀ ਪ੍ਰਭੂਸੱਤਾ, ਆਜ਼ਾਦੀ ਅਤੇ ਸਥਿਰਤਾ ਦੀ ਰਾਖੀ ਦੇ ਯਤਨਾਂ ਦੀ ਹਮਾਇਤ ਕਰਦਾ ਹੈ।”
ਤੁਰਕੀ ਦੇ ਰਾਸ਼ਟਰਪਤੀ ਦੇ ਬੁਲਾਰੇ ਇਬ੍ਰਾਹਿਮ ਕਾਲੀਨ ਨੇ ਦੱਸਿਆ ਕਿ ਉਨ੍ਹਾਂ ਦੇ ਰਾਸ਼ਟਰਪਤੀ ਨੇ ਮਾਦੁਰੋ ਨੂੰ ਫੋਨ ਕਰਕੇ ਕਿਹਾ ਹੈ, “ਭਰਾ ਮਾਦੁਰੋ, ਦ੍ਰਿੜ ਰਹੋ, ਅਸੀਂ ਤੁਹਾਡੇ ਨਾਲ ਹਾਂ।”

ਕੌਮਾਂਤਰੀ ਤਣਾਅ ਥੰਮਦਾ ਨਜ਼ਰ ਨਹੀਂ ਆਉਂਦਾ ਤੇ ਵੈਨੇਜ਼ੁਏਲਾ ਅਤੇ ਅਮਰੀਕਾ ਵਿੱਚ ਤਲਖ਼ੀ ਵਧਦੀ ਜਾ ਰਹੀ ਹੈ।ਜਿਵੇਂ ਹੀ ਟਰੰਪ ਨੇ ਖ਼ੁਆਨ ਗੁਆਇਦੋ ਨੂੰ ਵੈਨੇਜ਼ੁਏਲਾ ਦੇ ਅੰਤਰਿਮ ਰਾਸ਼ਟਰਪਤੀ ਵਜੋਂ ਮਾਨਤਾ ਦਿੱਤੀ ਮਾਦੁਰੋ ਨੇ ਨਾਲ ਹੀ ਐਲਾਨ ਕਰ ਦਿੱਤਾ ਕਿ ਉਹ ਅਮਰੀਕਾ ਨਾਲ ਸਾਰੇ ਕੂਟਨੀਤਿਕ ਤੇ ਸਿਆਸੀ ਰਿਸ਼ਤੇ ਤੋੜ ਰਹੇ ਹਨ।ਉਨ੍ਹਾਂ ਨੇ ਵੈਨੇਜ਼ੁਏਲਾ ਵਿੱਚ ਰਹਿ ਰਹੇ ਅਮਰੀਕੀ ਸਫ਼ਰਤਖ਼ਾਨੇ ਦੇ ਅਮਲੇ ਨੂੰ ਦੇਸ ਛੱਡਣ ਲਈ 72 ਘੰਟਿਆਂ ਦੀ ਮਹੌਲਤ ਦਿੱਤੀ।
ਇਸ ਦੇ ਜਵਾਬ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਵੈਨੇਜ਼ੁਏਲਾ ਨਾਲ ਰਿਸ਼ਤੇ ਖ਼ੁਆਨ ਗੁਆਇਦੋ ਰਾਹੀਂ ਰੱਖਣਗੇ ਨਾ ਕਿ ਮਾਦੁਰੋ ਰਾਹੀਂ।ਇਸ ਦੇ ਨਾਲ ਹੀ ਅਮਰੀਕਾ ਨੇ ਕਿਹਾ ਕਿ ਮਾਦੁਰੋ ਕੋਲ ਅਮਰੀਕਾ ਨਾਲ ਰਿਸ਼ਤੇ ਖ਼ਤਮ ਕਰਨ ਜਾਂ ਉਸ ਦੇ ਸਟਾਫ਼ ਨੂੰ ਦੇਸ ਛੱਡ ਕੇ ਜਾਣ ਲਈ ਕਹਿਣ ਦਾ ਕੋਈ ਕਾਨੂੰਨੀ ਹੱਕ ਨਹੀਂ ਹੈ।

ਬ੍ਰਾਜ਼ੀਲ ਦੇ ਉੱਪ-ਰਾਸ਼ਟਰਪਤੀ, ਜਰਨਲ ਹਮਿਲਟਨ ਮੌਰੋ, ਜੋ ਕਦੇ ਵੈਨੇਜ਼ੁਏਲਾ ਨਾਲ ਜੁੜੇ ਰਹੇ ਹਨ। ਉਨ੍ਹਾਂ ਨੇ ਕਿਹਾ, “ਉਨ੍ਹਾਂ ਦਾ ਦੇਸ ਫੌਜੀ ਦਖ਼ਲਾਂ ਵਿੱਚ ਸ਼ਾਮਲ ਨਹੀਂ ਹੁੰਦਾ।”ਉਨ੍ਹਾਂ ਕਿਹਾ, “ਜੇ ਦੇਸ ਦੇ ਪੁਨਰ ਨਿਰਮਾਣ (ਬਦਲਾਅ ਤੋਂ ਬਾਅਦ) ਵਿੱਚ ਲੋੜ ਪਈ ਤਾਂ ਉਨ੍ਹਾਂ ਦੀ ਸਰਕਾਰ ਭਵਿੱਖ ਵਿੱਚ ਆਰਥਿਕ ਮਦਦ ਕਰੇਗੀ।”2018 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੌਰੋ ਨੇ ਕਿਹਾ ਸੀ ਕਿ ਬ੍ਰਾਜ਼ੀਲ ਨੂੰ “ਵੈਨੇਜ਼ੁਏਲਾ ਵਿੱਚ ਕੌਮਾਂਤਰੀ ਸ਼ਾਂਤੀ ਮਿਸ਼ਨ ਦੇ ਹਿੱਸੇ ਵਜੋਂ” ਫੌਜ਼ਾਂ ਭੇਜਣੀਆਂ ਚਾਹੀਦੀਆਂ ਹਨ।

Real Estate