ਬੰਦੂਕਾਂ ਤੇ ਗਊ ਰਾਖਿਆ ਨਾਲ ਦੇਸ਼ ਨਹੀਂ ਚਲਦਾ

ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਲੈ ਕੇ ਮੰਗਲਵਾਰ ਨੂੰ ਆਏ ਸੁਪਰੀਮ ਕੋਰਟ ਦੇ ਆਦੇਸ਼ ਉਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਦੇਸ਼ ਬੰਦੂਕ ਅਤੇ ਗਊਂ ਰਾਖਿਆ ਦੇ ਜੋਰ ਉਤੇ ਨਹੀਂ ਚਲ ਸਕਦਾ।ਮਮਤਾ ਬੈਨਰਜੀ ਨੇ ਸੁਪਰੀਮ ਕੋਰਟ ਦੇ ਆਦੇਸ਼ ਨੂੰ ਆਪਣੀ ‘ਨੈਤਿਕ ਜਿੱਤ’ ਦੱਸਿਆ ਜਿਸ ਵਿਚ ਜਾਂਚ ਦੌਰਾਨ ਕੋਲਕਾਤਾ ਪੁਲਿਸ ਪ੍ਰਮੁੱਖ ਰਾਜੀਵ ਕੁਮਾਰ ਦੀ ਗ੍ਰਿਫਤਾਰੀ ਸਮੇਤ ਕੋਈ ਵੀ ਸਜ਼ਾ ਵਾਲੀ ਕਾਰਵਾਈ ਨਾ ਕਰਨ ਦੇ ਹੁਕਮ ਦਿੱਤੇ ਗਏ ਹਨ।ਮਮਤਾ ਬੈਨਰਜੀ ਨੇ ਮੱਧ ਕੋਲਕਾਤਾ ਵਿਚ ਧਰਨਾ ਸਥਾਨ ਉਤੇ ਪੱਤਰਕਾਰਾਂ ਨੂੰ ਕਿਹਾ ਕਿ ਸੁਪਰੀਮ ਕੋਰਟ ਦਾ ਆਦੇਸ਼ ਆਮ ਆਦਮੀ, ਲੋਕਤੰਤਰ ਤੇ ਸੰਵਿਧਾਨ ਦੀ ਜਿੱਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸਦੇ ਪਿੱਛੇ ਜ਼ਰੂਰ ਕੋਈ ਕਹਾਣੀ ਹੈ। ਕੋਈ ਵੀ ਮੋਦੀ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਦੇ ਖਿਲਾਫ ਬੋਲਦ ਦੀ ਹਿੰਮਤ ਨਹੀਂ ਕਰ ਸਕਦਾ। ਇਹ ਸਾਡਾ ਜਨ ਅੰਦੋਲਨ ਹੈ ਅਤੇ ਅਸੀਂ ਇਕਜੁੱਟ ਹੋ ਕੇ ਇਸ ਨੂੰ ਲੜਾਂਗੇ।
ਬੈਨਰਜੀ ਨੇ ਕਿਹਾ ਕਿ ਅਸੀਂ ਹਮੇਸ਼ਾਂ ਕਾਨੂੰਨ ਦਾ ਸਨਮਾਨ ਕਰਦੇ ਹੋਏ ਅਤੇ ਮੰਨਦੇ ਹਨ ਕਿ ਚੀਜਾਂ ਕਾਨੂੰਨ ਮੁਤਾਬਕ ਹੋਣੀਆਂ ਚਾਹੀਦੀਆਂ ਹਨ। ਪ੍ਰੰਤੂ ਜੇਕਰ ਕੋਈ ਲੋਕਤੰਤਰ ਦੇ ਸੰਤਭਾਂ ਨੂੰ ਬਰਬਾਦ ਕਰਨ ਦਾ ਯਤਨ ਕਰੇਗਾ ਤਾਂ ਲੋਕਤੰਤਰਿਕ ਪ੍ਰਕਿਰਿਆ ਦੇ ਨਾਮ ਉਤੇ ਕੁਝ ਨਹੀਂ ਬਚੇਗਾ ਜਿਸ ਉਤੇ ਅਸੀਂ ਮਾਣ ਕਰਦੇ ਹਾਂ।ਉਨ੍ਹਾਂ ਕਿਹਾ ਕਿ ਅਸੀਂ ਉਚਤਮ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਇਹ ਬਿਲਕੁਲ ਸਹੀ ਹੈ। ਸਾਡਾ ਮਾਮਲਾ ਬਹੁਤ ਮਜ਼ਬੂਤ ਹੈ। ਅਸੀਂ ਕਦੇ ਨਹੀਂ ਕਿਹਾ ਕਿ ਅਸੀਂ ਸਹਿਯੋਗ ਨਹੀਂ ਕਰਾਂਗੇ। ਇਹ ਰਾਜਨੀਤਿਕ ਬਦਲਾ ਹੈ।

Real Estate