ਬਾਦਲ ਹਟਣ ਤਾਂ ਸ਼੍ਰੋਮਣੀ ਕਮੇਟੀ ਬਜਟ 10 ਹਜ਼ਾਰ ਕਰੋੜ ਹੋ ਸਕਦੈ

ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਰਹੱਦੀ ਕਸਬਾ ਕਲਾਨੌਰ ’ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਛੁਡਾਇਆਂ ਜਾਵੇ ਤਾਂ ਅੱਜ ਕਮੇਟੀ ਦਾ 12 ਸੌ ਕਰੋੜ ਤੋਂ ਵਧ ਕੇ 10 ਹਜ਼ਾਰ ਕਰੋੜ ਰੁਪਏ ਦਾ ਬਜ਼ਟ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਚੋਣਾਂ ਨੇੜੇ ਹੋਣ ’ਤੇ ਪੰਥ ਖ਼ਤਰੇ ’ਚ ਹੋਣ ਦੀ ਯਾਦ ਆਉਂਦੀ ਹੈ। ਜਦੋਂਕਿ 2015 ਵਿੱਚ ਕਈ ਪਿੰਡਾਂ ’ਚ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਤੇ ਬਹਿਬਲਾ ਕਲਾਂ ’ਚ ਗੋਲੀ ਚਲਾ ਕੇ ਦੋ ਨੌਜਵਾਨਾਂ ਦੇ ਮਾਰੇ ਜਾਣ ਦਾ ਕੋਈ ਅਫਸੋਸ ਨਹੀਂ।
ਰਵਾਇਤੀ ਪਾਰਟੀ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਜਗ੍ਹਾਂ, ਸਗੋਂ ਸਹੂਲਤਾਂ ਖੋਹ ਦੇ ਇਲਜ਼ਾਮ ਲਗਾਉਂਦਿਆਂ ਦੱਸਿਆ ਕਿ 1985 ਤੱਕ ਪੰਜਾਬ ’ਤੇ ਕੋਈ ਕਰਜ਼ ਨਹੀਂ ਸੀ। ਪਰ 32 ਸਾਲਾਂ ’ਚ ਸਮੇਂ ਸਮੇਂ ਦੀਆਂ ਸਰਕਾਰਾਂ ਤੇ ਲੀਡਰਾਂ ਨੇ ਹਰ ਕੰਮ ’ਚ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ। ਜੋ ਪੰਜਾਬ ’ਚ ਕਰਜ਼ ਵੱਧਦਾ ਗਿਆ।

Real Estate