ਅਦਿੱਤਿਆ ਇੰਸਾ ਦੀ ਪੈੜ ਲੱਭਦੀ ਡੇਰਾ ਸਿਰਸਾ ਫਿਰ ਪਹੁੰਚੀ ਪੁਲੀਸ

963

haryana-police-in-sirsaਸੁਰਿੰਦਰ ਪਾਲ ਸਿੰਘ

ਐਸਆਈਟੀ ਨੇ ਇੱਕ ਵਾਰ ਫਿਰ ਸਿਰਸਾ ਹਿੰਸਾ ਦੇ ਮੁੱਖ ਸਾਜ਼ਿਸ਼ ਕਰਤਾਵਾਂ ‘ਚ ਸ਼ਾਮਲ ਭਗੌੜੇ ਆਦਿਤਿਆ ਦੀ ਗ੍ਰਿਫਤਾਰੀ ਨੂੰ ਲੈ ਕੇ ਡੇਰੇ ਦੇ ਮੁੱਖ ਦਫ਼ਤਰ ਦੀ ਵਾਇਸ ਚੇਅਰਪਰਸਨ ਸ਼ੋਭਾ ਕੋਲੋਂ ਲੰਮੀ ਪੁੱਛਗਿੱਛ ਕੀਤੀ । ਪੁੱਛਗਿੱਛ ਦੌਰਾਨ ਸ਼ੋਭਾ ਨੇ ਐਸਆਈਟੀ ਨੂੰ ਕਿਹਾ ਕਿ ਜੇਕਰ ਆਦਿਤਿਆ ਡੇਰੇ ‘ਚ ਆਇਆ ਤਾਂ ਉਹ ਆਪ ਉਸ ਨੂੰ ਪੁਲਿਸ ਦੇ ਹਵਾਲੇ ਕਰ ਦੇਣਗੇ। ਉਧਰ ਆਦਿਤਿਆ ਦੀ ਪਤਨੀ ਡਾ। ਪ੍ਰਦੀਪ ਕੌਰ ਨੇ ਐਸਆਈਟੀ ਨੂੰ ਬੇਨਤੀ ਕੀਤੀ ਹੈ ਕਿ ਉਹ ਛੇਤੀ ਤੋਂ ਛੇਤੀ ਆਦਿਤਿਆਂ ਦੀ ਭਾਲ ਕਰੇ। ਯਾਦ ਰਹੇ ਕਿ ਡੇਰਾ ਮੁਖੀ ਦੇ ਖਾਸਮ-ਖਾਸ ਆਦਿਤਿਆ ਦੇ ਲਾਪਤਾ ਹੋਏ ਨੂੰ 17 ਮਹੀਨੇ ਹੋ ਚੁੱਕੇ ਹਨ ਅਤੇ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੇ ਕਦੇ ਪਰਿਵਾਰ ਵਾਲਿਆਂ ਲਾਲ ਸੰਪਰਕ ਨਹੀਂ ਕੀਤਾ। ਅਜਿਹੇ ਵਿੱਚ ਪੂਰਾ ਪਰਿਵਾਰ ਆਦਿਤਿਆ ਦੀ ਭਾਲ ਨੂੰ ਲੈ ਕੇ ਚਿੰਤਤ ਹੈ । ਉਥੇ ਹੀ ਐਸਆਈਟੀ ਦੀ ਦਾ ਕਹਿਣਾ ਹੈ ਕਿ ਆਦਿਤਿਆ ਦੀ ਅੰਤਮ ਲੋਕੇਸ਼ਨ ਪੰਚਕੂਲਾ ਵਿੱਚ ਆਈ ਸੀ।
ਚੇਤੇ ਰਹੇ ਕਿ 25 ਅਗਸਤ 2017 ਨੂੰ ਪੰਚਕੂਲਾ ਅਤੇ ਸਿਰਸਾ ਵਿੱਚ ਹੋਈ ਹਿੰਸਾ ਦੇ ਦੌਰਾਨ ਪੇਸ਼ੇ ਵਜੋਂ ਅੱਖਾਂ ਦਾ ਡਾਕਟਰ ਆਦਿਤਿਆ ਪੰਚਕੂਲਾ ਵਿੱਚ ਮੌਜੂਦ ਸੀ ।ਪਰਿਵਾਰ ਵਾਲਿਆਂ ਨੇ ਐਸਆਈਟੀ ਨੂੰ ਆਦਿਤਿਆ ਦੇ ਖਾਸ ਵਾਕਫ਼ ਦੋਸਤਾਂ ਦੇ ਨਾਮ ਅਤੇ ਮੋਬਾਇਲ ਨੰਬਰ ਵੀ ਦੱਸੇ ਹਨ ਤੇ ਹੁਣ ਐਸਆਈਟੀ ਉਕਤ ਲੋਕਾਂ ਕੋਲੋਂ ਪੁੱਛਗਿੱਛ ਕਰਕੇ ਉਨ੍ਹਾਂ ਦੇ ਨੰਬਰਾਂ ਦੀ ਕਾਲ ਡਿਟੇਲ ਦਾ ਪਤਾ ਲਾਵੇਗੀ । ਇਸ ਦੇ ਇਲਾਵਾ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਆਦਿਤਿਆ ਦੀ ਜਾਇਦਾਦ ਕੁਰਕ ਕਰਵਾਉਣ ਦੀ ਕਾਰਵਾਈ ਵੀ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ।
ਥਾਣਾ ਸਦਰ ਦੇ ਐਸਐਚਓ ਜਗਦੀਸ਼ ਜੋਸ਼ੀ ਨੇ ਦੱਸਿਆ ਕਿ ਸਿਰਸਾ ਤਹਿਸੀਲ ਦਫ਼ਤਰ ਕੋਲੋਂ ਪੁਲਿਸ ਨੇ ਉਸਦੀ ਜਾਇਦਾਦ ਦਾ ਪੂਰਾ ਰਿਕਾਰਡ ਮੰਗਿਆ ਹੈ । ਸ਼ਾਇਦ ਇਸ ਦੇ ਬਾਅਦ ਪੁਲਿਸ ਅਦਾਲਤ ਦਵਾਰਾ ਉਸਦੀ ਜਾਇਦਾਦ ਕੁਰਕ ਕਰਵਾਏਗੀ ।ਇਹੀ ਨਹੀਂ ਪੁਲਿਸ ਨੇ ਆਦਿਤਿਆਂ ਦੇ ਬੈਂਕ ਖਾਤਿਆਂ ਨੂੰ ਸੀਲ ਕਰਨ ਲਈ ਦੋ ਨਿੱਜੀ ਬੈਂਕਾਂ ਵਿੱਚ ਚੱਲ ਰਹੇ ਉਸਦੇ ਅਕਾਊਂਟ ਦਾ ਪਤਾ ਵੀ ਲਾਇਆ ਹੈ । ਜਿਨ੍ਹਾਂ ਦੋ ਪ੍ਰਾਇਵੇਟ ਬੈਂਕਾਂ ਵਿੱਚ ਆਦਿਤਿਆ ਦੇ ਖਾਤੇ ਹਨ, ਉਨ੍ਹਾਂ ਖਾਤਿਆਂ ‘ਚ ਜਮ੍ਹਾਂ ਰਕਮ ਅਤੇ ਇਸ ਦੀ ਨਿਕਾਸੀ ਦਾ ਪਤਾ ਲਾਇਆ ਜਾ ਰਿਹਾ ਹੈ । ਅਦਾਲਤ ਦੇ ਰਾਹੀਂ ਹੁਣ ਆਦਿਤਿਆਂ ਦੇ ਬੈਂਕ ਖਾਤੇ ਸੀਲ ਕਰਵਾਏ ਜਾਣਗੇ ।
ਯਾਦ ਰਹੇ ਕਿ ਸਾਧਵੀ ਬਲਾਤਕਾਰ ਕੇਸ ਵਿੱਚ ਗੁਰਮੀਤ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਭੜਕੀ ਹਿੰਸਾ ਦੇ ਤੁਰੰਤ ਬਾਅਦ ਡੇਰੇ ਦਾ ਖਾਸਮ ਖਾਸ ਆਦਿਤਿਆ ਭੇਦ ਭਰੀ ਹਾਲਤ ‘ਚ ਲਾ ਪਤਾ ਹੋ ਗਿਆ ਸੀ ਜੋ ਅੱਜ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।

Real Estate