ਮਯੰਕ ਫਾਉਡੇਸ਼ਨ ਵੱਲੋਂ ਮੈਡੀਕਲ ਜਾਂਚ ਕੈਂਪ ਆਯੋਜਿਤ

1560

 

ਕੇ.ਡੀ. ਹਸਪਤਾਲ ਦੇ ਸਹਿਯੋਗ ਨਾਲ ਅੱਜ ਸਮਾਜ ਸੇਵੀ ਸੰਸਥਾ ਮਯੰਕ ਫਾਉਂਡੇਸ਼ਨ ਫਿਰੋਜਪੁਰ ਵੱਲੋਂ ਸਥਾਨਕ ਐੱਚ. ਐੱਮ. ਸਕੂਲ ਵਿਖੇ ਡਾ. ਦੁਸ਼ਯੰਤ ਥੰਮਨ, ਐੱਮ ਐੱਸ ਨਿਊਰੋਸਰਜਨ ਦੀ ਅਗਵਾਈ ਵਿੱਚ ਇੱਕ ਰੋਜ਼ਾ ਮੁਫਤ ਮੈਡੀਕਲ ਚੈੱਕਅਪ ਕੈਂਪ ਆਯੋਜਿਤ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਹਰਜਿੰਦਰ ਸਿੰਘ ਗੋਰਾਇਆ ਅਤੇ ਮਯੰਕ ਫਾਊਂਡੇਸ਼ਨ ਤੋਂ ਰਾਕੇਸ਼ ਕੁਮਾਰ ,ਸੰਜੀਵ ਟੰਡਨ ਅਤੇ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ 5000 ਤੋਂ ਵੱਧ ਸਫਲ ਨਿਊਰੋ ਸਰਜਰੀਆਂ ਦਾ ਤਜਰਬਾ ਰੱਖਣ ਵਾਲੇ ਡਾ. ਦੁਸ਼ਿਅੰਤ ਥੰਮਨ ਨੇ ਅੱਜ ਇਸ ਕੈਂਪ ਵਿੱਚ ਸਿਰ ਦੀਆਂ ਸੱਟਾਂ, ਰੀੜ੍ਹ ਦੀ ਹੱਡੀ ਦੀ ਦਰਦ, ਸਲਿੱਪ ਡਿਸਕ, ਸਰਵਾਈਕਲ ਦੀ ਦਰਦ, ਹੱਥਾਂ ਪੈਰਾਂ ਦਾ ਸੁੰਨ ਹੋਣਾ, ਮਾਈਗ੍ਰੇਨ ਦੀ ਦਰਦ, ਬਰੇਨ ਟਿਊਮਰ ਤੇ ਅਧਰੰਗ ਆਦਿ ਦੇ ਲਗਭਗ 230 ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮੁਫਤ ਦਵਾਈਆਂ ਵੀ ਵੰਡੀਆਂ । ਡਾਕਟਰ ਦੁਸ਼ਿਅੰਤ ਨੇ ਆਪਣੇ ਸੰਦੇਸ਼ ਵਿੱਚ ਵੱਧ ਰਹੀਆਂ ਸੜਕ ਦੁਰਘਟਨਾਵਾਂ ਬਾਰੇ ਚਿੰਤਾ ਵਿਅਕਤ ਕੀਤੀ ਅਤੇ ਭਵਿੱਖ ਵਿੱਚ ਜਲਦ ਹੀ ਸੜਕ ਸੁਰੱਖਿਆ ਬਾਰੇ ਸ਼ਹਿਰ ਵਿੱਚ ਇੱਕ ਸੈਮੀਨਾਰ ਆਯੋਜਿਤ ਕਰਨ ਬਾਰੇ ਕਿਹਾ । ਮਯੰਕ ਫਾਊਂਡੇਸ਼ਨ ਨੇ ਫਿਰੋਜ਼ਪੁਰ ਸ਼ਹਿਰ ਵਿੱਚ ਮੈਡੀਕਲ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਹਸਪਤਾਲ ਦੀ ਟੀਮ ਨੂੰ ਰੈਗੂਲਰ ਤੌਰ ਤੇ ਓ.ਪੀ.ਡੀ. ਚਾਲੂ ਕਰਨ ਲਈ ਅਪੀਲ ਕੀਤੀ ।ਅਨਿਰੁੱਧ ਗੁਪਤਾ, ਰਾਜੇਸ਼ ਮਹਿਤਾ,ਸ਼ਲਿੰਦਰ ਕੁਮਾਰ, ਦੀਪਕ ਸ਼ਰਮਾ,ਕਮਲ ਸ਼ਰਮਾ, ਅਭਿਸ਼ੇਕ ਅਰੋੜਾ, ਰਜੰਨ ਸ਼ਰਮਾ, ਅਮਿੱਤ ਫਾਉਡੇਸ਼ਨ ਤੋਂ ਵਿਪੁਲ ਨਾਰੰਗ, ਡਾ.ਸੌਰਭ ਢੱਲ, ਰੋਹਿਤ ਕੱਕੜ, ਅਨਿਲ ਮਛਰਾਲ, ਯੋਗੇਸ਼ ਤਲਵਾੜ, ਰੁਪਿੰਦਰ ਮੋਨੂੰ, ਦੀਪਕ ਨੰਦਾ,ਐਡਵੋਕੇਟ ਕਰਨ ਪੁੱਗਲ, ਕਿਰਨ ਸ਼ਰਮਾ, ਦਿਨੇਸ਼ ਗੁਪਤਾ, ਮਨੋਜ ਗੁਪਤਾ, ਸੰਦੀਪ ਸਹਿਗਲ, ਰਾਹੁਲ ਸ਼ਰਮਾ ਵੀ ਮੌਜੂਦ ਸਨ ।

By ਰਾਣਾ ਹਰਪਿੰਦਰ ਪਾਲ ਸਿੰਘ

Real Estate