ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦੀ ਅਮਰੀਕਾ ਨੂੰ ਚਿਤਾਵਨੀ

2887

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਨੇ ਅਮਰੀਕਾ ਨੂੰ ਚਿਤਾਵਨੀ ਦਿੱਤਾ ਹੈ ਕਿ ਜੇਕਰ ਉਹ ਵੈਨੇਜ਼ੁਏਲਾ ਵਿੱਚ ਦਖ਼ਲ ਦਿੰਦੇ ਹਨ ਤਾਂ ਇਸ ਦੇ ਸਿੱਟੇ ਭਿਆਨਕ ਹੋਣਗੇ।ਦਰਅਸਲ ਵੈਨੇਜ਼ੁਏਲਾ ਵਿੱਚ ਪੈਦਾ ਹੋਏ ਸਿਆਸੀ ਸੰਕਟ ਦੌਰਾਨ ਅਮਰੀਕਾ ਨੇ ਵੈਨੇਜ਼ੁਏਲਾ ਵਿੱਚ ਸਵੈ-ਘੋਸ਼ਿਤ ਰਾਸ਼ਟਰਪਤੀ ਜੁਆਨ ਗੁਆਦੋ ਨੂੰ ਮਦਦ ਭੇਜ ਰਿਹਾ ਹੈ।ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਨੇ ਉਨ੍ਹਾਂ ‘ਤੇ ਤਖ਼ਤਾ ਪਲਟ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾਇਆ ਹੈ।ਗੁਆਦੋ ਵੱਲੋਂ ਆਪਣੇ ਆਪ ਨੂੰ ਰਾਸ਼ਟਰਪਤੀ ਐਲਾਨੇ ਜਾਣ ਤੋਂ ਬਾਅਦ ਵੈਨੇਜ਼ੁਏਲਾ ਵਿੱਚ ਗੁਆਦੋ ਅਤੇ ਮਦੂਰੋ ਦੇ ਸਮਰਥਕਾਂ ਵਿੱਚ ਸੰਘਰਸ਼ ਸ਼ੁਰੂ ਹੋ ਗਿਆ ਹੈ।ਵੈਨੇਜ਼ੁਏਲਾ ਇਸ ਸਮੇਂ ਮਹਿਗਾਈ ਦੀ ਮਾਰ ਝੱਲ ਰਿਹਾ ਹੈ ਤੇ ਆਰਥਿਕ ਹਾਲਾਤ ਬਹੁਤ ਮਾੜੇ ਹਨ।

Real Estate