ਪੱਛਮੀ ਬੰਗਾਲ ‘ਚ ਵੱਡਾ ਰਾਜਨੀਤਿਕ ਡਰਾਮਾ : ਪੁਲਿਸ ਤੇ ਸੀਬੀਆਈ ‘ਚ ਜੰਗ, ਸੀਬੀਆਈ ਅਧਿਕਾਰੀ ਪੁਲਿਸ ਹਿਰਾਸਤ ‘ਚ

909

ਪੱਛਮੀ ਬੰਗਾਲ ਵਿਚ ਐਤਵਾਰ ਨੂੰ ਉਸ ਸਮੇਂ ਸਥਿਤੀ ਅਜੀਬੋ-ਗਰੀਬ ਬਣ ਗਈ, ਜਦੋਂ ਕੋਲਕਾਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਪੁੱਛਗਿੱਛ ਕਰਨ ਗਈ ਸੀਬੀਆਈ ਦੀ ਟੀਮ ਨੂੰ ਸੂਬਾ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਇਸ ਤੋਂ ਬਾਅਦ ਸੀਬੀਆਈ ਦੀ ਟੀਮ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਸ‍ਟੇਸ਼ਨ ਲਿਜਾਇਆ ਗਿਆ। ਪੁਲਿਸ ਨੇ ਸੀਬੀ ਆਈ ਦਫਤਰ ਨੂੰ ਵੀ ਘੇਰੇ ‘ਚ ਲਈ ਰੱਖਿਆ।
ਦਰਾਸਲ ਮਾਮਲਾ ਸ਼ਾਰਦਾ ਚਿੱਟ ਫੰਡ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਨਾਲ ਸਬੰਧਤ ਕੁੱਝ ਫ਼ਾਈਲਾਂ ਗਾਇਬ ਸਨ, ਇਸ ਲਈ ਸੀਬੀਆਈ ਰਾਜੀਵ ਕੁਮਾਰ ਤੋਂ ਪੁੱਛਗਿੱਛ ਕਰਨ ਗਈ ਸੀ। ਇਸ ਤੋਂ ਬਾਅਦ ਸੀਬੀਆਈ ਅਫ਼ਸਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਤਿ‍ਹਾਸ ਵਿਚ ਇਹ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਪੁਲਿਸ ਨੇ ਸੀਬੀਆਈ ਅਧਿਕਾਰੀਆਂ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਹੋਵੇ। ਕਿਹਾ ਤਾਂ ਇਥੇ ਤੱਕ ਜਾ ਰਿਹਾ ਹੈ ਕਿ ਮੌਕੇ ਉਤੇ ਪੁਲਿਸ ਸੀਬੀਆਈ ਅਧਿਕਾਰੀਆਂ ਦੇ ਵਿਚ ਹੱਥੋਪਾਈ ਵੀ ਹੋਈ।
ਮੁੱਖ‍ ਮੰਤਰੀ ਮਮਤਾ ਬੈਨਰਜੀ ਵੀ ਪੁਲਿਸ ਕਮਿਸ਼‍ਨਰ ਨੂੰ ਮਿਲਣ ਲਈ ਪਹੁੰਚ ਗਈ। ਮਮਤਾ ਬੈਨਰਜੀ ਨੇ ਕਿਹਾ ਹੈ ਕਿ ਰਾਜੀਵ ਕੁਮਾਰ ਇਕ ਚੰਗੇ ਅਧਿਕਾਰੀ ਹਨ, ਉਨ੍ਹਾਂ ਦੀ ਇਮਾਨਦਾਰੀ ਸਵਾਲਾਂ ਤੋਂ ਪਰ੍ਹੇ ਹੈ। ਪੱਛਮੀ ਬੰਗਾਲ ਸਰਕਾਰ ਨੇ ਸਭ ਤੋਂ ਪਹਿਲਾਂ ਇਹ ਰੋਕ ਲਗਾਈ ਸੀ ਕਿ ਉਸ ਦੇ ਸੂਬੇ ਵਿਚ ਸੀਬੀਆਈ ਬਿ‍ਨਾ ਉਸ ਦੀ ਆਗਿਆ ਦੇ ਕੋਈ ਐਕ‍ਸ਼ਨ ਨਹੀਂ ਲਵੇਗੀ।
ਇਸ ਹਾਈ-ਪ੍ਰੋਫਾਈਲ ਡਰਾਮੇ ਦੌਰਾਨ ਮੁੱਖ‍ ਮੰਤਰੀ ਮਮਤਾ ਬੈਨਰਜੀ ਧਰਨੇ ਤੇ ਵੀ ਬੈਠ ਗਈ ਤੇ ਕਿਹਾ ਕਿ ਇਹ ਧਰਨਾ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਮਾਮਲਾ ਸੁਲਝਾ ਨਹੀਂ ਲਿਆ ਜਾਵੇਗਾ। ਖ਼ਬਰਾਂ ਹਨ ਕਿ ਮਮਤਾ ਦੇ ਇਸ ਧਰਨੇ ਤੇ ਅੱਜ ਦੇਸ਼ ਦੇ ਕਈ ਹੋਰ ਵੱਡੇ ਨੇਤਾ ਵੀ ਪਹੁੰਚ ਸਕਦੇ ਹਨ ।

Real Estate