ਪੱਛਮੀ ਬੰਗਾਲ ਘਮਾਸਾਨ ਤੇ CBI ਪਹੁੰਚੀ ਸੁਪਰੀਮ ਕੋਰਟ

960

ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਦੇਸ਼ ‘ਚ ਸਿਆਸੀ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਐਤਵਾਰ ਸ਼ਾਮੀਂ ਚਿਟ ਫੰਡ ਘੁਟਾਲੇ ਸੰਬੰਧ ‘ਚ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਘਰ ਛਾਪੇਮਾਰੀ ਕਰਨ ਪਹੁੰਚੀ ਸੀ ਬੀ ਆਈ ਟੀਮ ਦੇ ਅਫ਼ਸਰਾਂ ਨੂੰ ਕੋਲਕਾਤਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ, ਜਿਸ ਮਗਰੋਂ ਮੋਦੀ ਸਰਕਾਰ ਦੇ ਵਿਰੋਧ ‘ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਸੰਵਿਧਾਨ ਬਚਾਓ’ ਧਰਨੇ ‘ਤੇ ਬੈਠ ਗਈ।
ਸੀ ਬੀ ਆਈ ਅੱਜ ਸਵੇਰੇ ਹੀ ਸੁਪਰੀਮ ਕੋਰਟ ਪਹੁੰਚ ਗਈ। ਅਦਾਲਤ ਨੇ ਸੀ ਬੀ ਆਈ ਦੀ ਅਰਜੀ ਤੇ ਕੱਲ੍ਹ ਨੂੰ ਇਸ ਮਾਮਲੇ ਤੇ ਸੁਣਵਾਈ ਕਰਨ ਦਾ ਕਿਹਾ ਹੈ । ਸੀਬੀਆਈ ਵਕੀਲ ਨੇ ਅੱਜ ਹੀ ਇਸ ਤੇ ਸੁਣਵਾਈ ਕਰਨ ਬਾਰੇ ਕਿਹਾ ਸੀ ਵਕੀਲ ਨੇ ਤਰਕ ਦਿੱਤਾ ਕਿ ਜੇਕਰ ਇਸ ਮਾਮਲੇ ‘ਚ ਦੇਰੀ ਹੁੰਦੀ ਹੈ ਤਾਂ ਸਬੂਤਾਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ ।

Real Estate