ਪੁਲਾੜ ਕੇਂਦਰ ਵਿਚ ਅੱਗ, ਤਿੰਨ ਵਿਗਿਆਨੀਆਂ ਦੀ ਮੌਤ

2641

ਇਰਾਨ ਦੇ ਪੁਲਾੜ ਕੇਂਦਰ ਵਿਚ ਅੱਗ ਲੱਗਣ ਨਾਲ ਤਿੰਨ ਵਿਗਿਆਨੀਆਂ ਦੀ ਮੌਤ ਹੋ ਗਈ। ਦੇਸ਼ ਦੀ ਅਰਧ ਸਰਕਾਰੀ ਸਮਾਚਾਰ ਏਜੰਸੀ ਆਈਐਸਐਨਏ ਨੇ ਇਹ ਜਾਣਕਾਰੀ ਦਿੱਤੀ। ਇਕ ਰਿਪੋਰਟ ਵਿਚ ਇਰਾਨ ਦੇ ਦੂਰਸੰਚਾਰ ਮੰਤਰੀ ਮੁਹੰਮਦ ਜਵਾਦ ਅਜਰੀ ਜਹਿਰੋਮੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਦੇਸ਼ ਦੇ ਪੁਲਾੜ ਖੋਜ ਕੇਂਦਰ ਦੀ ਇਕ ਇਮਾਰਤ ਵਿਚ ਅੱਗ ਲੱਗਣ ਕਾਰਨ ਤਿੰਨ ਵਿਗਿਆਨੀਆਂ ਦੀ ਮੌਤ ਹੋ ਗਈ ਹੈ। ਰਿਪੋਰਟ ਵਿਚ ਇਸ ਘਟਨਾ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।ਅਮਰੀਕਾ ਦੀਆਂ ਚੇਤਾਵਨੀਆਂ ਦੇ ਬਾਵਜੂਦ ਇਰਾਨ ਨੇ ਇਕ ਉਪ ਗ੍ਰਹਿ ਲਾਂਚ ਕਰਨ ਦੀ ਯੋਜਨਾ ਬਣਾਈ ਹੈ। ਇਸ ਨਾਲ ਉਸ ਨੂੰ ਬੈਲਿਸਿਟਕ ਮਿਜਾਇਲ ਪ੍ਰੋਗਰਾਮ ਵਿਚ ਲਾਭ ਮਿਲ ਸਕਦਾ ਹੈ। ਇਰਾਨ ਨੇ ਜਨਵਰੀ ਵਿਚ ਇਕ ਉਪ ਗ੍ਰਹਿ ਛੱਡਿਆ ਸੀ, ਪ੍ਰੰਤੂ ਅਧਿਕਾਰੀਆਂ ਨੇ ਕਿਹਾ ਕਿ ਉਹ ਤਕਨੀਕੀ ਕਾਰਨਾਂ ਕਰਕੇ ਮੰਜ਼ਿਲ ਤੱਕ ਪਹੁੰਚਣ ਵਿਚ ਨਾਕਾਮ ਰਿਹਾ।

Real Estate