ਕੇਂਦਰ ਤੇ ਮਮਤਾ ਬੈਨਰਜੀ ਵਿਚਕਾਰ ਜਾਰੀ ਹੈ ਕਾਟੋ-ਕਲੇਸ, ਧਰਨੇ ਤੇ ਹੀ ਕੀਤੀ ਕੈਬਨਿਟ ਮੀਟਿੰਗ

1004

ਕਲਕੱਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਸੀਬੀਆਈ ਵੱਲੋਂ ਪੁੱਛਗਿਛ ਦੀ ਕੋਸ਼ਿਸ਼ ਖਿਲਾਫ ਐਤਵਾਰ ਰਾਤ ਤੋਂ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਧਰਨੇ ‘ਤੇ ਹਨ। ਸੀਬੀਆਈ ਦੇ ਕੁਝ ਅਧੀਕਾਰੀ ਰਾਜੀਵ ਕੁਮਾਰ ਤੋਂ ਪੁੱਛਗਿਛ ਕਰਨ ਉਨ੍ਹਾਂ ਦੇ ਘਰ ਗਏ ਸਨ ਜਿਥੇ ਘਰ ਅੱਗੇ ਲੱਗੀ ਸਕਿਉਰਿਟੀ ਨੇ ਉਨ੍ਹਾਂ ਨੂੰ ਅੰਦਰ ਜਾਣੋਂ ਰੋਕ ਦਿੱਤਾ ਤੇ ਸੀਬੀਆਈ ਦੇ ਕੁਝ ਅਧਿਕਾਰੀਆਂ ਨੂੰ ਹਿਰਾਸਤ ‘ਚ ਵੀ ਲੈ ਲਿਆ। ਜਿਸ ਤੋਂ ਬਾਅਦ ਕੇਂਦਰ ਸਰਕਾਰ ਤੇ ਮਮਤਾ ਬੈਨਰਜੀ ਵਿਚਕਾਰ ਜ਼ਬਰਦਸਤ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ ਹੈ। ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਮਮਤਾ ਬੈਨਰਜੀ ਦੇ ਇਸ ਧਰਨੇ ਦੇ ਸਮਰਥਨ ‘ਚ ਆ ਗਈਆਂ ਹਨ। ਮਮਤਾ ਬੈਨਰਜੀ ‘ਸੰਵਿਧਾਨ ਬਚਾਉ’ ਧਰਨੇ ‘ਤੇ ਕਲਕੱਤਾ ਦੇ ਮੈਟਰੋ ਚੈਨਲ ਦੇ ਕੋਲ ਬੈਠੇ ਹਨ। ਮਮਤਾ ਬੈਨਰਜੀ ਦਾ ਧਰਨਾ ਅਜੇ ਹੋਰ ਵੀ ਲੰਬਾ ਹੋ ਸਕਦਾ ਹੈ। ਦੁਪਹਿਰ ਸਮੇਂ ਮਮਤਾ ਬੈਨਰਜੀ ਬ੍ਰੇਕ ਲੈਣ ਉਪਰੰਤ ਮੁੜ ਧਰਨੇ ‘ਤੇ ਆ ਕੇ ਬੈਠ ਗਏ ਹਨ ਤੇ ਉਥੋਂ ਹੀ ਕੈਬਿਨੇਟ ਮੀਟਿੰਗ ਕੀਤੀ ਹੈ।
ਸੀਬੀਆਈ ਅਤੇ ਮਮਤਾ ਸਰਕਾਰ ਦੇ ਤਾਜ਼ਾ ਵਿਵਾਦ ਨੂੰ ਲੈ ਕੇ ਸੂਬੇ ਦੇ ਗਵਰਨਰ ਕੇਸਰਈਨਾਥ ਤ੍ਰਿਪਾਠੀ ਨੇ ਇਕ ਗੁਪਤ ਰਿਪੋਰਟ ਤਿਆਰ ਕਰਕੇ ਗ੍ਰਹਿ ਮੰਤਰਾਲੇ ਨੂੰ ਭੇਜੀ ਹੈ।
ਭਾਜਪਾ ਤੇ ਵਿਰੋਧੀ ਪਾਰਟੀਆਂ ਇਕ ਦੂਜੇ ਦੇ ਸਾਹਮਣੇ ਆ ਗਈਆਂ ਹਨ। ਇਸ ਨੂੰ ਲੈ ਕੇ ਲੋਕ ਸਭਾ ਅਤੇ ਰਾਜ ਸਭਾ ‘ਚ ਵੀ ਜ਼ਬਰਦਸਤ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਹੰਗਾਮੇ ‘ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ‘ਚ ਇਹ ਪਹਿਲੀ ਵਾਰ ਹੈ ਕਿ ਸੀਬੀਆਈ ਦੇ ਅਧਿਕਾਰੀਆਂ ਖਿਲਾਫ ਅਜਿਹੀ ਕਾਰਵਾਈ ਹੋਈ ਹੈ ਤੇ ਉਨ੍ਹਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।

Real Estate