ਸੀਬੀਆਈ ਦਾ ਨਵਾਂ ਮੁਖੀ ਲਗਾਇਆ ਗਿਆ

911

ਸੀਬੀਆਈ ਦਾ ਨਵਾਂ ਡਾਇਰੈਕਟਰ ਮੱਧ ਪ੍ਰਦੇਸ਼ ਪੁਲੀਸ ਦੇ ਸਾਬਕਾ ਮੁਖੀ ਰਿਸ਼ੀ ਕੁਮਾਰ ਸ਼ੁਕਲਾ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ। ਸ਼ੁਕਲਾ ਦਾ ਕਾਰਜਕਾਲ ਪੱਕੇ ਤੌਰ ਤੇ ਦੋ ਸਾਲ ਹੋਵੇਗਾ। ਸ਼ੁਕਲਾ ਇਸ ਸਮੇਂ ਮੱਧ ਪ੍ਰਦੇਸ਼ ਦੇ ਭੋਪਾਲ ’ਚ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਚੇਅਰਮੈਨ ਹਨ, 1983 ਬੈਚ ਦੇ ਆਈਪੀਐੱਸ ਅਧਿਕਾਰੀ ਹਨ। ਉਨ੍ਹਾਂ ਦੀ ਨਿਯੁਕਤੀ ਆਲੋਕ ਕੁਮਾਰ ਵਰਮਾ ਦੀ ਥਾਂ ਕੀਤੀ ਗਈ ਹੈ। ਸ਼ੁਕਲਾ ਦੀ ਨਿਯੁਕਤੀ ਸਬੰਧੀ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਾਇਮ ਚੋਣ ਕਮੇਟੀ ਦੀਆਂ 24 ਜਨਵਰੀ ਅਤੇ 1 ਫਰਵਰੀ ਨੂੰ ਹੋਈਆਂ ਮੀਟਿੰਗਾਂ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਦੇ ਨਾਂਅ ਉੱਤੇ ਪਹਿਲੀ ਫਰਵਰੀ ਨੂੰ ਸਹੀ ਪਾਈ ਗਈ ਹੈ। ਇਸ ਨਿਯੁਕਤੀ ਨੂੰ ਇਸ ਕਰਕੇ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਸੁਪਰੀਮ ਕੋਰਟ ਨੇ ਸੀਬੀਆਈ ਡਾਇਰੈਕਟਰ ਦੀ ਆਰਜ਼ੀ ਨਿਯੁਕਤੀ ਕਰਨ ਉੱਤੇ ਅਤੇ ਸਰਕਾਰ ਵੱਲੋਂ ਨਿਯੁਕਤੀ ਵਿਚ ਕੀਤੀ ਜਾ ਰਹੀ ਦੇਰੀ ਉੱਤੇ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਸੀ ਅਤੇ ਕਿਹਾ ਸੀ ਕਿ ਸੀਬੀਆਈ ਡਾਇਰੈਕਟਰ ਦੀ ਨਿਯੁਕਤੀ ਤੁਰੰਤ ਹੋਣੀ ਚਾਹੀਦੀ ਹੈ।

Real Estate