ਸਰਕਾਰੀ ਹਾਈ ਸਕੂਲ ਪੱਖੋਕੇ ਦਾ ਸਲਾਨਾ ਸਮਾਗਮ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨਾਲ ਯਾਦਗਾਰੀ ਹੋ ਨਿੱਬੜਿਆ

1953

ਬਰਨਾਲਾ,2 ਫਰਵਰੀ(ਖੁੱਡੀ ਕਲਾਂ)-ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ,ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਰਾਜਵੰਤ ਕੌਰ ਮਾਨ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਸਕੂਲ ਮੁਖੀ ਦਰਸ਼ਨ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਸਰਕਾਰੀ ਹਾਈ ਸਕੂਲ ਪੱਖੋਕੇ ਦਾ ਸਾਲਾਨਾ ਸਮਾਗਮ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਕਮਾਲ ਦੀਆਂ ਸਭਿਆਚਾਰਕ ਵੰਨਗੀਆਂ ਨਾਲ ਯਾਦਗਾਰੀ ਹੋ ਨਿੱਬੜਿਆ।ਪਿੰਡ ਚਾਇਤ,ਸਕੂਲ ਮੈਨੇਜਮੈਂਟ ਕਮੇਟੀ,ਕਲੱਬਾਂ ਅਤੇ ਮਾਪਿਆਂ ਦੇ ਸਹਿਯੋਗ ਨਾਲ ਸਕੂਲ ਦੇ ਵਿਹੜੇ ਵਿੱਚ ਕਰਵਾਏ ਇਸ ਪ੍ਰੋਗਰਾਮ ਵਿੱਚ ਅਸ਼ਵਨੀ ਕਾਂਸਲ ਚੀਫ ਇੰਜਨੀਅਰ ਜਲ ਸਰੋਤ ਵਿਭਾਗ ਪੰਜਾਬ ਅਤੇ ਉਹਨਾਂ ਦੀ ਪਤਨੀ ਸ੍ਰੀਮਤੀ ਸੀਮਾ ਕਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਪਹੁੰਚੇ ਜਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਮੁਖੀ ਭੀਮ ਸੈਨ ਪ੍ਰਿੰਸੀਪਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹੋ ਜਿਹੇ ਸਮਾਗਮ ਵਿਦਿਆਰਥੀਆਂ ਨੂੰ ਸਭਿਆਚਾਰ ਅਤੇ ਵਿਰਸੇ ਨਾਲ ਜੋੜਨ ਦਾ ਮਹੱਤਵਪੂਰਨ ਕੰਮ ਕਰਦੇ ਹਨ।ਇਹੋ ਜਿਹੇ ਸਮਾਗਮ ਵਿਦਿਆਰਥੀਆਂ ਦੀ ਸਖਸ਼ੀਅਤ ਦੇ ਸਰਵਪੱਖੀ ਵਿਕਾਸ ਲਈ ਬਹੁਤ ਜਰੂਰੀ ਹਨ।ਇਸ ਮੌਕੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਸਮਾਜਿਕ ਬੁਰਾਈਆਂ ‘ਤੇ ਚੋਟ ਕਰਦੀਆਂ ਅਤੇ ਸਭਿਆਚਾਰਕ ਪੇਸ਼ਕਾਰੀਆਂ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ।ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਨਾਲ ਸਿਖਰ ‘ਤੇ ਪੁੱਜੇ ਸਮਾਗਮ ਦੀ ਸਟੇਜ ਦਾ ਬਲਵੰਤ
ਸਿੰਘ ਭੋਤਨਾ ਨੇ ਬਾਖੂਬੀ ਸੰਚਾਲਨ ਕੀਤਾ।ਇਸ ਮੌਕੇ ਪੜਾਈ,ਖੇਡਾਂ,ਵਿੱਦਿਅਕ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਸਮਾਗਮ ਵਿੱਚ ਜਿਲ੍ਹਾ ਸਕੂਲ ਸਿੱਖਿਆ ਸੁਧਾਰ ਟੀਮ ਦੇ ਮੈਂਬਰ ਭੋਲਾ ਸਿੰਘ,ਬਿੰਦਰ ਸਿੰਘ ਖੁੱਡੀ ਕਲਾਂ,ਸਰਪੰਚ ਹਰਜਿੰਦਰ ਸਿੰਘ,ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਬਸੰਤ ਸਿੰਘ,ਨੌਜਵਾਨ ਕਲੱਬ ਅਤੇ ਗੁਰਦੁਆਰਾ ਕਮੇਟੀ ਦੇ ਨੁਮਇੰਦਿਆਂ ਤੋਂ ਇਲਾਵਾ ਅਨੀਤਾ ਸਿੰਗਲਾ,ਅਸ਼ਵਨੀ ਕਾਂਸਲ,ਸੁਦੇਸ਼ ਰਾਣੀ,ਅਸ਼ਵਨੀ ਕੌਸ਼ਲ,ਬਲਜਿੰਦਰ ਕੌਰ,ਅਮਰਜੀਤ ਕੌਰ,ਯਾਦਵਿੰਦਰ ਸਿੰਘ,ਸੁਖਵਿੰਦਰ ਕੌਰ ਅਤੇ ਮੱਲ ਸਿੰਘ ਸਮੇਤ ਸਮੁੱਚਾ ਸਟਾਫ ਹਾਜ਼ਰ ਸੀ।

Real Estate