ਮਿਸ਼ਨ 2019: ਭਾਜਪਾ ਚਾਹੁੰਦੀ ਹੈ ਅਯੁੱਧਿਆ ‘ਚ ਰਾਮ ਮੰਦਰ ਦੀ ਜਲਦ ਉਸਾਰੀ -ਅਮਿਤ ਸ਼ਾਹ

1015

ਰਾਮ ਮੰਦਰ ਬਣਾਉਣ ਮਾਮਲੇ ਤੇ ਭਾਜਪਾ ਨੇ ਫਿਰ ਤੋਂ ਆਪਣਾ ਬਿਆਨ ਦਿੱਤਾ ਹੈ । ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ ਜਲਦ ਤੋਂ ਜਲਦ ਹੋਵੇ ਪਰ ਵਿਰੋਧੀ ਧੜੇ ਇਸ ‘ਚ ਰੁਕਾਵਟਾਂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਮ ਜਨਮ ਭੂਮੀ ‘ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਸ ਮਾਮਲੇ ‘ਤੇ ਅਦਾਲਤ ‘ਚ ਲੰਬੀ ਬਹਿਸ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ 1993 ‘ਚ ਜਿਸ ਜ਼ਮੀਨ ਨੂੰ ਹਾਸਲ ਕੀਤਾ ਗਿਆ ਸੀ ਉਸ ਨੂੰ ਭਾਜਪਾ ਦੀ ਸਰਕਾਰ ਨੇ ਰਾਮ ਜਨਮ ਭੂਮੀ ਟਰੱਸਟ ਨੂੰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਇਹ ਇੱਕ ਇਤਿਹਾਸਿਕ ਕਦਮ ਹੈ ਇਸ ਲਈ ਵਿਰੋਧੀ ਪਾਰਟੀਆਂ ਇਸ ‘ਚ ਰੋੜਾ ਨਾ ਬਣਨ।

Real Estate