ਡਾ: ਤ੍ਰੇਹਨ ਕਤਲ ਕੇਸ ਵਿੱਚ ਸਾਬਕਾ ਅਕਾਲੀ ਵਿਧਾਇਕ ਵਲਟੋਹਾ ਦਾ 35 ਸਾਲ ਬਾਅਦ ਚਲਾਨ ਪੇਸ਼

1470

Virsa Singh Valtohaਸਾਬਕਾ ਦਹਿਸ਼ਤਗਰਦ ਅਤੇ ਮੌਜੂਦਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੀ ਮੁਸ਼ਕਿਲਾਂ ‘ਚ ਹੁਣ ਵਾਧਾ ਹੋ ਹੀ ਗਿਆ ਹੈ।
ਸਤੰਬਰ 1983 ਵਿੱਚ ਪੱਟੀ ‘ਚ ਦਹਿਸ਼ਤਗਰਦਾਂ ਨੇ ਇੱਕ ਕਲੀਨਿਕ ਵਿੱਚ ਦਾਖਲ ਹੋ ਕੇ ਡਾ: ਸੁਦਰਸ਼ਨ ਕੁਮਾਰ ਤ੍ਰੇਹਨ ਦਾ ਕਤਲ ਕਰ ਦਿੱਤਾ ਸੀ । ਇਸ ਮਾਮਲੇ ‘ਚ ਨਾਮਜ਼ਦ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਖਿਲਾਫ਼ ਹੁਣ ਪੁਲਸ ਨੂੰ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ । ਅਦਾਲਤ ਨੇ 13 ਮਾਰਚ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਇਸ ਮਾਮਲੇ ਵਿੱਚ ਹਰਦੇਵ ਸਿੰਘ ਅਤੇ ਬਲਦੇਵ ਸਿੰਘ ਨਾਂਮ ਦੇ ਦਹਿਸ਼ਹਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁਲੀਸ ਕੋਲ ਉਹਨਾਂ ਨੇ ਵਿਰਸਾ ਸਿੰਘ ਵਲਟੋਹਾ ਦਾ ਨਾਂਮ ਲਿਆ ਸੀ ।
ਵਲਟੋਹਾ ਨੂੰ 1984 ਵਿੱਚ ਅਪਰੇਸ਼ਨ ਬਲੂ ਸਟਾਰ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ । 1991 ਵਿੱਚ ਉਸਨੂੰ ਜਮਾਨਤ ਮਿਲ ਗਈ ਸੀ । ਪਰ ਪੁਲੀਸ ਨੇ ਹੁਣ ਤੱਕ ਇਸ ਮਾਮਲੇ ‘ਚ ਚਲਾਨ ਪੇਸ਼ ਨਹੀਂ ਕੀਤਾ ਸੀ ।
ਹੁਣ ਜਦੋਂ ਇੱਕ ਅੰਗਰੇਜੀ ਅਖ਼ਬਾਰ ਨੇ ਇਸ ਮਾਮਲੇ ਨੂੰ ਚੁੱਕਿਆ ਤਾਂ ਪੁਲੀਸ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੈ। ਇਸ ਵਿੱਚ ਐਸਪੀ ਜਸਵਿੰਦਰ ਕੌਰ , ਡੀਐਸਪੀ ਪੱਟੀ ਸੋਹਨ ਸਿੰਘ ਅਤੇ ਐਸਐਚਓ ਸਿਟੀ (ਪੱਟੀ ) ਰਾਜੇਸ਼ ਕੱਕੜ ਸਨ ਸਨ। 35 ਸਾਲ ਬਾਅਦ ਪੁਲੀਸ ਨੇ ਸੁੱਕਰਵਾਰ ਨੰ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ।
ਅਦਾਲਤ ਨੇ 13 ਮਾਰਚ ਨੂੰ ਵਿਰਸਾ ਸਿੰਘ ਵਲਟੋਹਾ ਅਤੇ ਪੁਲੀਸ ਨੂੰ ਪੇਸ਼ ਹੋਣ ਲਈ ਕਿਹਾ ਹੈ।
ਸਾਬਕਾ ਅਕਾਲੀ ਵਿਧਾਇਕ ਵਲਟੋਹਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਹੋਣ ਕਾਰਨ ਮੇਰਾ ਅਕਸ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਇਹ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੈ। ਕੈਪਟਨ ਸਰਕਾਰ ਮੈਨੂੰ ਫਸਾਉਣਾ ਚਾਹੁੰਦੀ ਹੈ ਜਦਕਿ ਅਦਾਲਤ ਨੇ ਮੈਨੂੰ ਇਸ ਮਾਮਲੇ ‘ਚ ਬਰੀ ਕਰ ਦਿੱਤਾ ਸੀ ।

Real Estate