ਖਤਰਨਾਕ ਠੰਡ ਦਾ ਕਹਿਰ ਜਾਰੀ, ਹੁਣ ਤੱਕ 21 ਮੌਤਾਂ

2622

ਅਮਰੀਕਾ ਸਮੇਤ ਪੂਰੀ ਦੁਨੀਆ ਵਿਚ ਖਤਰਨਾਕ ਠੰਡ ਦਾ ਕਹਿਰ ਜਾਰੀ ਹੈ। ਪੱਛਮ ਅਮਰੀਕਾ ਵਿਚ ਤਾਪਮਾਨ ਮਾਇਨਸ 30 – 40 ਡਿਗਰੀ ਪਹੁੰਚ ਗਿਆ ਹੈ। ਮਿਸ਼ਿਗਨ, ਆਯੋਵਾ, ਇੰਡੀਆਨਾ, ਇਲੀਨਾਇਸ, ਵਿਸਕਾਂਸਿਨ ਅਤੇ ਮਿਨੇਸੋਟਾ ਵਿਚ ਠੰਡ ਨਾਲ ਮਰਨ ਵਾਲਿਆਂ ਦੀ ਗਿਣਤੀ 21ਤੱਕ ਪਹੁੰਚਣ ਦੀਆਂ ਖ਼ਬਰਾਂ ਹਨ। ਠੰਡ ਨਾਲ ਲੱਗ-ਭੱਗ 25 ਕਰੋੜ ਅਮਰੀਕੀ ਪ੍ਰਭਾਵਿਤ ਹਨ। ਠੰਡ ਦੇ ਖਤਰਨਾਕ ਹੋਣ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਜੇਕਰ ਕੋਈ ਵਿਅਕਤੀ ਪੰਜ ਮਿੰਟ ਵੀ ਬਾਹਰ ਰਹੇ ਤਾਂ ਉਸ ਦੇ ਅੰਗ ਠੰਡ ਦਾ ਸ਼ਿਕਾਰ ਹੋ ਸਕਦੇ ਹਨ। ਠੰਡ ਦੇ ਕਾਰਨ ਸ਼ਿਕਾਗੋ ਵਿਚ ਹਜਾਰਾਂ ਉੜਾਣਾਂ ਰੱਦ ਕਰਨੀਆਂ ਪਈਆਂ ਹਨ।ਰੇਲ ਸਰਵਿਸ ਵੀ ਰੱਦ ਹੈ, ਬੈਂਕ ਅਤੇ ਸਟੋਰ ਵੀ ਬੰਦ ਹਨ। ਕਈ ਜਗ੍ਹਾਂ ਉਤੇ ਵਾਰਮਿੰਗ ਸੈਂਟਰ ਖੋਲ੍ਹੇ ਗਏ ਹਨ।

Real Estate