ਅਮਰੀਕਾ ਯੂਨੀਵਰਸਿਟੀਆਂ ਦਾ ਫਰਜ਼ੀਵਾੜਾ : 600 ਤੋਂ ਵੱਧ ਭਾਰਤੀ ਅੜਿੱਕੇ

2605

Fake university USਅਮਰੀਕਾ ‘ਚ ਕਥਿਤ ਤੌਰ ‘ਤੇ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਕਰੀਬ 600 ਭਾਰਤੀ ਵਿਦਿਆਰਥੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਅਮਰੀਕਨ ਤੇਲਗੂ ਐਸੋਸੀਏਸ਼ਨ (ਏ ਟੀ ਏ) ਅਨੁਸਾਰ ਯੂ ਐੱਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਏਜੰਸੀ ਦੁਆਰਾ ਕੀਤੀ ਗਈ ਛਾਪੇਮਾਰੀ ਦੌਰਾਨ ਭਾਰਤੀਆਂ ਨੂੰ ਹਿਰਾਸਤ ‘ਚ ਲਿਆ ਗਿਆ। ਏ ਟੀ ਏ ਨੇ ਇੱਕ ਫੇਸਬੁੱਕ ਪੋਸਟ ‘ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਹੋਮਲੈਂਡ ਸਕਿਊਰਟੀ ਡਿਪਾਰਟਮੈਂਟ, ਯੂ ਐੱਸ ਇਮੀਗ੍ਰੇਸ਼ਨ ਐਂਡ ਕਸਟਮਸ ਨੇ ਦੇਸ਼ਭਰ ‘ਚ ਵਿਦੇਸ਼ੀ ਵਿਦਿਆਰਥੀਆਂ ‘ਤੇ ਐਕਸ਼ਨ ਦੇ ਦੌਰਾਨ ਵੱਡੀ ਗਿਣਤੀ ‘ਚ ਤੇਲਗੂ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਐਸੋਸੀਏਸ਼ਨ ਨੇ ਦੱਸਿਆ ਕਿ ਅਮਰੀਕੀ ਏਜੰਸੀਆਂ ਦੀ ਕਾਰਵਾਈ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ, ਜੋ ਇਜਾਜ਼ਤ ਤੋਂ ਬਿਨਾਂ ਹੀ ਦੇਸ਼ ‘ਚ ਰਹਿ ਰਹੇ ਸਨ। ਉਥੇ ਹੀ ਹੋਮਲੈਂਡ ਸਕਿਊਰਟੀ ਡਿਪਾਰਟਮੈਂਟ ਨੇ ਕਿਹਾ ਕਿ ਉਸ ਨੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣ ਲਈ ਫਾਰਰਮਿੰਗਟਨ ਹਿਲਸ (ਮਿਸ਼ਿਗਨ) ‘ਚ ਇੱਕ ਫਰਜ਼ੀ ਯੂਨੀਵਰਸਿਟੀ ਸਥਾਪਤ ਕੀਤੀ। ਡੇਟ੍ਰਾਅਟ ‘ਚ ਬੁੱਧਵਾਰ ਨੂੰ ਦੋਸ਼ਾਂ ‘ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ।
ਅਮਰੀਕਨ ਤੇਲਗੂ ਐਸੋਸੀਏਸ਼ਨ ਨੇ ਕਿਹਾ ਕਿ 2015 ਤੋਂ ਯੂਨੀਵਰਸਿਟੀ ਇੱਕ ਸੰਘੀ ਕਾਨੂੰਨ ਪਰਿਵਰਤਨ ਏਜੰਸੀ ਦੇ ਅੰਡਰਕਵਰ ਅਪਰੇਸ਼ਨ ਦਾ ਹਿੱਸਾ ਸੀ, ਜਿਸ ਨੂੰ ਇਮੀਗ੍ਰੇਸ਼ਨ ਫਰੋਡ ‘ਚ ਸ਼ਾਮਲ ਵਿਦਿਆਰਥੀਆਂ ਅਤੇ ਉਨ੍ਹਾਂ ਨੂੰ ਭਰਤੀ ਕਰਨ ਵਾਲਿਆਂ ਦੀ ਪਛਾਣ ਕਰਾਉਣ ਲਈ ਡਿਜ਼ਾਇਨ ਕੀਤਾ ਗਿਆ ਸੀ।
ਦੋਸ਼ਾਂ ਮੁਤਾਬਿਕ ਸਟੂਡੈਂਟ ਦੀ ਭਰਤੀ ਕਰਨ ਵਾਲੇ 8 ਲੋਕਾਂ ‘ਤੇ ਘੱਟੋ-ਘੱਟ 600 ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ‘ਚ ਗੈਰਕਾਨੂੰਨੀ ਤਰੀਕੇ ਨਾਲ ਰਹਿਣ ‘ਚ ਮਦਦ ਕਰਨ ਦੀ ਸਾਜ਼ਿਸ਼ ‘ਚ ਸ਼ਾਮਲ ਹੋਣ ਦਾ ਦੋਸ਼ ਲੱਗਾ ਹੈ।
ਐਸੋਸੀਏਸ਼ਨ ਨੇ ਕਿਹਾ, ‘ਪ੍ਰਭਾਵਿਤ ਵਿਦਿਆਰਥੀ ਅਤੇ ਉਨ੍ਹਾਂ ਦੇ ਮਿੱਤਰਾਂ ਦੁਆਰਾ ਅਮਰੀਕਨ ਤੇਲਗੂ ਐਸੋਸੀਏਸ਼ਨ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ’ ਇਸ ਤੋਂ ਬਾਅਦ ਏ ਟੀ ਏ ਨੂੰ ਗਾਇਡੈਂਸ ਅਤੇ ਮਦਦ ਲਈ ਫੋਨ ਆ ਰਹੇ ਹਨ। ਏ ਟੀ ਏ ਦੀ ਅਧਿਕਾਰੀਆਂ ਦੀਆਂ ਟੀਮਾਂ ਕਈ ਸ਼ਹਿਰਾਂ ‘ਚ ਆਪਣੇ ਵੱਲੋਂ ਹੱਲ ਤਲਾਸ਼ਣ ‘ਚ ਲੱਗ ਗਈਆਂ ਹਨ। 30 ਜਨਵਰੀ 2019 ਦੀ ਸਵੇਰ ਏ ਟੀ ਏ ਦੀ ਕਾਨੂੰਨੀ ਟੀਮ ਅਤੇ ਸਥਾਨਕ ਏ ਟੀ ਏ ਟੀਮਾਂ ਨੇ ਕਈ ਯੂਨੀਵਰਸਿਟੀਆਂ ‘ਚ ਜਾ ਕੇ ਭਾਰਤੀ ਸੰਘਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਅੱਗੇ ਦੇ ਐਕਸ਼ਨ ਲਈ ਉਹ ਸਟੂਡੈਂਟਸ ਅਤੇ ਪ੍ਰਭਾਵਿਤ ਪੱਖਾਂ ਨੂੰ ਗਾਈਡ ਕਰ ਰਹੇ ਹਨ।

Real Estate