ਹੱਡਬੀਤੀ ਜੱਗਬੀਤੀ :ਹਨੀਮੂਨ

2698

Honeymoonਅਵੀ ਜਸਵਾਲ
ਉਸ ਮੈਂਨੂੰ ਚਾਹ ‘ਤੇ ਬੁਲਾਇਆ ‘ਤੇ ਪੁੱਛਿਆ, “ਕਿਵੇਂ ਮੇਰੀ ਪੋਸਟ ਹਾਲੇ ਖਾਲੀ ਏ ਕੋਈ ਰੱਖਿਆ ਤਾਂ ਨਹੀਂ ਮੇਰੀ ਜਗਾਹ।” “ਨਹੀਂ ਅੈਨੀ ਛੇਤੀ ਕਿਥੇ, ਹਾਲੇ ਹਫਤਾ ਪਹਿਲਾਂ ਤਾਂ ਤੂੰ ਜੌਬ ਛੱਡੀ ਸੀ।” “ਅੈਨੀ ਛੇਤੀਂ ਵਾਪਸ ਵੀ ਆ ਗਈ ਤੂੰ? ਕੀ ਗੱਲ ਹਸਬੈਂਡ ਵਾਪਸ ਵੀ ਚਲਾ ਗਿਆ ਆਪਣੇ ਸ਼ਹਿਰ? ਹਾਲੇ ਚਾਰ ਦਿਨ ਤੁਹਾਡੇ ਵਿਆਹ ਨੂੰ ਹੋਏ ਆ?” ਮੈਂ ਜਿਵੇਂ ਸਵਾਲਾਂ ਦੀ ਝੜੀ ਹੀ ਲਾ ਦਿੱਤੀ। ਸਾਹ ਤਾਂ ਲੈ ਲੈਣ ਦੇ ਦੱਸਦੀ ਹਾਂ” ਉਸ ਲੰਬਾ ਹਉਕਾ ਲੈਂਦਿਆਂ ਬੋਲੀ। “ਹਾਂ ਵਿਆਹ ਹੋ ਗਿਆ ਸੀ ਸਾਰਾ ਕੁਛ ਵਧੀਆ ਹੋ ਗਿਆ ਸੀ। ਉਹਨਾਂ ਨੇ ਪਹਿਲਾਂ ਹੀ ਸ਼ਿਮਲੇ ਹਨੀਮੂਨ ਮਨਾਉਣ ਦਾ ਪਰੋਗਰਾਮ ਬਣਾਇਆ ਸੀ। ਸੋ ਪ੍ਰੋਗਰਾਮ ਮੁਤਾਬਿਕ ਅਸੀਂ ਸ਼ਿਮਲੇ ਨੂੰ ਚਲ ਪਏ ‘ਤੇ ਸਾਡੇ ਨਾਲ ਮੇਰਾ ਜੇਠ ਜਠਾਨੀ ਵੀ ਗਏ। ਜਦੋਂ ਸ਼ਿਮਲੇ ਹੋਟਲ ‘ਚ ਪਹੁੰਚੇ ‘ਤੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਰੂਮ ਇੱਕ ਹੀ ਬੁੱਕ ਕੀਤਾ ਹੋਇਆ ਸੀ।” ਉਹ ਲਗਾਤਾਰ ਬੋਲਦੀ ਜਾ ਰਹੀ ਸੀ ਜਿਵੇਂ ਜੇ ਵਿੱਚ ਰੁੱਕ ਗਈ ਤਾਂ ਦੁਬਾਰਾ ਉਸ ਕੋਲੋਂ ਬੋਲ ਨਾ ਹੋਵੇ। ਪਹਿਲਾਂ ਤਾਂ ਅਸੀਂ ਥੋੜਾ ਟਾਈਮ ਬਾਹਰ ਘੁੰਮੇ ਫਿਰੇ।।। ਪਰ ਫੇਰ ਰਾਤ ਜਦੋਂ ਵਾਪਸ ਕਮਰੇ ਵਿੱਚ ਗਏ ਤਾਂ ਮੈਂ ਆਪਣੇ ਹਸਬੈਂਡ ਨੂੰ ਪੁੱਛਿਆ, “ਸਾਡੇ ਕੋਲ ਦੂਜਾ ਕਮਰਾ ਨਹੀਂ।” “ਨਹੀਂ ਕੋਈ ਦੂਜਾ ਕਮਰਾ ਨਹੀਂ” ਉਸ ਜਵਾਬ ਦਿੱਤਾ ਅਸੀਂ ਇਕੱਠਿਆਂ ਨੇ ਇੱਥੇ ਹੀ ਰਹਿਣਾ ਹੈ ‘ਤੇ ਸਾਡੀ ਸੁਹਾਗ ਰਾਤ ਇਥੇ ਮੇਰੇ ਭਰਾ ਅਤੇ ਭਾਬੀ ਦੇ ਸਾਹਮਣੇ ਹੀ ਹੋਵੇਗੀ। ਸਾਡੇ ਵਿੱਚ ਕੋਈ ਲੁਕੋ ਨਹੀਂ। ਮੇਰੇ ਆਪਣੀ ਭਰਜਾਈ ਨਾਲ ਵੀ ਜਿਸਮਾਨੀ ਸਬੰਧ ਹਨ ਇਸੇ ਤਰ੍ਹਾਂ ਤੈਨੂੰ ਵੀ ਮੇਰੇ ਭਰਾ ਨਾਲ ਵੀ ਸੌਣਾ ਪਵੇਗਾ। ਅਸੀਂ ਚਾਰੇ ਜਣੇ ਇਸ ਬੈਡ ਤੇ ਹੀ ਸੋਵਾਂਗੇ” “ਨਹੀਂ ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ” ਮੈਂ ਹਸਬੈਂਡ ਨੂੰ ਕੋਰਾ ਜਵਾਬ ਦੇ ਕੇ ਕੋਨੇ ‘ਚ ਦੂਜੇ ਪਾਸੇ ਮੂੰਹ ਘੁਮਾ ਇੱਕ ਕੁਰਸੀ ‘ਤੇ ਜਾ ਬੈਠੀ।” ਇਹ ਆਖਦਿਆਂ ਉਸਦੀਆਂ ਅੱਖਾਂ ‘ਚੋ ਪਰਲ ਪਰਲ ਹੰਝੂ ਬਹਿ ਗਏ ‘ਤੇ ਮੈਂ ਡੈਂਬਰਿਆਂ ਵਾਂਗ ਉਸ ਵੱਲ ਝਾਕੀ ਜਾ ਰਹੀ ਸੀ। “ਅੱਛਾ ਫੇਰ ਕੀ ਹੋਇਆ?” ਮੈਂ ਦੁਬਾਰਾ ਹੌਸਲਾ ਜਿਹਾ ਕਰ ਉਸਨੂੰ ਪੁੱਛਿਆ। ਹੋਣਾ ਕੀ ਸੀ ਜੇਠ ਜਠਾਣੀ ਬੈਡ ਤੇ ਇੱਕ ਦੂਜੇ ਨਾਲ ਲੱਗੇ ਹੋਏ। ਮੇਰੇ ਹਸਬੈਂਡ ਨੇ ਫਿਰ ਮੈਨੂੰ ਉਠਣ ਨੂੰ ਕਿਹਾ ਕਿ ਚੱਲ ਬੈਡ ਤੇ ਪਰ ਮੈਂ ਜਵਾਬ ਦੇ ਦਿੱਤਾ। ਉਸ ਮੇਰੀ ਨਾਂਹ ਸੁਣਦਿਆਂ ਹੀ ਮੇਰੇ ਮੂੰਹ ਤੇ ਅੈਨੇ ਜੋਰ ਨਾਲ ਥੱਪੜ ਮਾਰਿਆ ਕਿ ਮੇਰੇ ਹੋਸ਼ ਹੀ ਉਡ ਗਏ।।।। ਪਰ ਮੈਂ ਉਸ ਦਾ ਕਹਿਣਾ ਨਹੀਂ ਮੰਨਿਆ ਤੇ ਦੂਜੇ ਦਿਨ ਹੀ ਅਸੀਂ ਵਾਪਸ ਆ ਗੲੇ………. ਤੇ ਹੁਣ ਮੈਂ ਪੱਕਾ ਹੀ ਵਾਪਸ ਆਪਣੇ ਪੇਕੇ ਘਰ ਆ ਗਈ ਹਾਂ ਇਸੇ ਲਈ ਦੁਬਾਰਾ ਜੌਬ ਜੁਆਇਨ ਕਰਨੀ ਹੈ………… ਚੱਲ ਕਾਲਿਜ ਆਫਿਸ ਜਾ ਕੇ ਉਹਨਾਂ ਨਾਲ ਗੱਲ ਕਰਦੇ ਹਾਂ ਇਸ ਤੋਂ ਪਹਿਲਾਂ ਕਿ ਤੇਰੀ ਜਗਾਹ ਉਹ ਕੋਈ ਹੋਰ ਪਰਫੈਸਰ ਰੱਖ ਲੈਣ।” ਉਸਨੂੰ ਆਖ ਮੈਂ ਉਠੀ ਅਸੀਂ ਦੋਵੇਂ ਰੈਸਟੋਰੈਂਟ ‘ਚੋਂ ਨਿਕਲ ਕਾਲਿਜ ਵੱਲ ਚੱਲ ਪਈਆਂ..।

Real Estate