ਸਕੱਤਰ ਸਕੂਲ ਸਿੱਖਿਆ ਨੇ ਵਧੀਆ ਕਾਰਗੁਜ਼ਾਰੀ ਵਾਲੇ 34 ਅਧਿਆਪਕਾਂ ਨੂੰ ਸਨਮਾਨਿਤ ਕੀਤਾ

1089
ਐੱਸ.ਏ.ਐੱਸ. ਨਗਰ 1 ਫਰਵਰੀ ( ਖੁੱਡੀ ਕਲਾਂ ) ਮਾਣਯੋਗ ਸਿੱਖਿਆ ਮੰਤਰੀ ਓ ਪੀ ਸੋਨੀ ਦੀ ਅਗਵਾਈ ਵਿੱਚ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ‘ਚ ਵਧੀਆ ਕਾਰਗੁਜ਼ਾਰੀ ਤੇ ਸਿੱਖਿਆ ਸੁਧਾਰਾਂ ‘ਚ ਅਹਿਮ ਯੋਗਦਾਨ ਪਾਉਣ ਲਈ ਸਿੱਖਿਆ ਵਿਭਾਗ ਵੱਲੋਂ ਪ੍ਰਸੰਸ਼ਾ ਪੱਤਰ ਦਿੱਤੇ ਜਾ ਰਹੇ ਹਨ| ਜਿਸ ਤਹਿਤ ਅੱਜ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਐੱਸ.ਏ.ਐੱਸ. ਨਗਰ ਦੇ ਕਾਨਫਰੰਸ ਹਾਲ ਵਿਖੇ 10 ਪ੍ਰਿੰਸੀਪਲਾਂ, 3 ਲੈਕਚਰਾਰਾਂ, 1 ਹੈੱਡ ਮਾਸਟਰ, 10 ਮਾਸਟਰਾਂ/ਮਿਸਟ੍ਰੈਸਾਂ, 2 ਹੈੱਡ ਟੀਚਰਾਂ, ਤੇ 8 ਈਟੀਟੀ ਅਧਿਆਪਕਾਂ ਨੂੰ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ|
ਇਸ ਮੌਕੇ ਸਨਮਾਨਿਤ ਅਧਿਆਪਕਾਂ ਨੂੰ ਸਕੱਤਰ ਸਕੂਲ ਸਿੱਖਿਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਗੁਣਾਤਮਿਕ ਸਿੱਖਿਆ ਲਈ ਸ਼ਲਾਘਾਯੋਗ ਕੰਮ ਕਰਨ ਦੇ ਨਾਲ਼-ਨਾਲ਼ ਹੀ ਸਕੂਲਾਂ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਵੀ ਅਣਥੱਕ ਯਤਨ ਕਰ ਰਹੇ ਹਨ| ਉਹਨਾਂ ਅਧਿਆਪਕਾਂ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਇਮਤਿਹਾਨਾਂ ਦੇ ਦਿਨਾਂ ‘ਚ ਸਕੂਲਾਂ ਦੇ ਬੱਚਿਆਂ ਦਾ ਸੌ ਫੀਸਦੀ ਨਤੀਜਾ ਲਿਆਉਣ ਲਈ ਮਾਈਕ੍ਰੋ ਯੋਜਨਾਬੰਦੀ ਕਰਨ ਅਤੇ ਹਰ ਵਿਦਿਆਰਥੀ ਦੇ ਕਮਜ਼ੋਰ ਪੱਖ ਤੋਂ ਜਾਣੂੰ ਹੁੰਦੇ ਹੋਏ ਉਸ ਦੇ ਨਤੀਜੇ ਨੂੰ ਵਧੀਆ ਬਣਾਉਣ ਲਈ ਉਪਰਾਲੇ ਕੀਤੇ ਜਾਣ| ਉਹਨਾਂ ਅਧਿਆਪਕਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ‘ਚ ਦਾਖ਼ਲਾ ਵਧਾਉਣ ਲਈ ਵਿਭਾਗ ਵੱਲੋਂ ਚਲਾਈ ਜਾ ਰਹੀ ਦਾਖ਼ਲਾ ਮੁਹਿੰਮ ‘ਈਚ ਵਨ, ਬਰਿੰਗ ਵਨ’ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਨਾਲ ਸਰਕਾਰੀ ਸਕੂਲਾਂ ‘ਚ ਦਾਖ਼ਲਾ ਵਧੇਗਾ|
ਇਸ ਮੌਕੇ ਪ੍ਰਿੰਸੀਪਲ ਸੱਤਿਆ ਰਾਣੀ ਸਸਸਸ ਕੰਨਿਆਂ ਦੁਸਾਂਝ ਕਲਾਂ ਜਲੰਧਰ, ਪ੍ਰਿੰਸੀਪਲ ਪਰਮਜੀਤ ਕੌਰ ਸਕੰਸਸਸ ਉੜਾਪੜ ਸਭਸ ਨਗਰ, ਪ੍ਰਿੰਸੀਪਲ ਅਨੁਪਮਾ ਸਸਸਸ ਪੱਕੀ ਟਿੱਬੀ, ਪ੍ਰਿੰਸੀਪਲ ਹਰਜੀਤ ਸਿੰਘ ਸਕੰਸਸਸ ਭਾਗਸਰ, ਰਾਜਿੰਦਰ ਕੁਮਾਰ ਸੋਨੀ ਸਸਸਸ ਤਾਮਕੋਟ, ਪ੍ਰਿੰਸੀਪਲ ਰੇਨੂ ਕਟਾਰੀਆ ਸਸਸ ਬਰੀਵਾਲਾ, ਪ੍ਰਿੰਸੀਪਲ ਅਸ਼ੋਕ ਕੁਮਾਰ ਸਸਸਸ ਕੋਟੜਾ, ਪ੍ਰਿੰਸੀਪਲ ਹਰਦੀਪ ਕੌਰ ਸਸਸ ਮੂੰਮ ਬਰਨਾਲਾ, ਪ੍ਰਿੰਸੀਪਲ ਸ਼ੁਸ਼ੀਲਾ ਕੁਮਾਰੀ ਸਕੰਸਸਸ ਫਿਲੋਰ, ਪ੍ਰਿੰਸੀਪਲ ਪਰਵੀਨ ਕੁਮਾਰ ਮਨਚੰਦਾ ਸਸਸਸ ਭੇਣੀ ਮਹਿਰਾਜ ਸੰਗਰੂਰ, ਨਿਸ਼ਾਨ ਸਿੰਘ ਹੈੱਡ ਮਾਸਟਰ ਸਹਸ ਨਾਨਕਸਰ ਘੋਲੀਆ ਕਲਾਂ ਮੋਗਾ, ਅਲਕਾ ਲੈਕਚਰਾਰ ਅੰਗਰੇਜ਼ੀ ਸਕੰਸਸਸ ਨਹਿਰੂ ਗਾਰਡਨ ਜਲੰਧਰ, ਨਿਰਮਲ ਸਿੰਘ ਲੈਕਚਰਾਰ ਅੰਗਰੇਜ਼ੀ ਸਸਸਸ ਰਣਗੜ੍ਹ ਸ਼ਾਹਪੁਰੀਆਂ ਮਾਨਸਾ, ਜਸਵਿੰਦਰ ਕੌਰ ਲੈਕਚਰਾਰ ਅੰਗਰੇਜ਼ੀ ਸਸਸਸ ਕਰੰਡੀ ਮਾਨਸਾ, ਕੁਲਦੀਪ ਸਿੰਘ ਮੈਥ ਮਾਸਟਰ ਸਹਸ ਮਹਿਲ ਖੁਰਦ, ਸੁਖਵਿੰਦਰ ਪਾਲ ਪੰਜਾਬੀ ਮਾਸਟਰ ਸਹਸ ਕਲਿਆਣਪੁਰ, ਪਲਵਿਕਾ ਸਸ ਮਿਸਟ੍ਰੈਸ ਸਕੰਸਸਸ ਬਰਨਾਲਾ, ਨੀਰਾ ਗਰਗ ਅੰਗਰੇਜ਼ੀ ਮਿਸਟ੍ਰੈਸ ਸਹਸ ਭੋਤਨਾ, ਰੁਪਿੰਦਰ ਕੌਰ ਅਟਵਾਲ ਸਸ ਮਿਸਟ੍ਰੈਸ ਸਸਸਸ ਟੱਲੇਵਾਲ, ਆਸ਼ਾ ਰਾਣੀ ਅੰਗਰੇਜ਼ੀ ਮਿਸਟ੍ਰੈਸ ਸਕੰਸਸਸ ਬਰਨਾਲਾ, ਇੰਦਰਜੀਤ ਸਸ ਮਾਸਟਰ ਸਸਸਸ ਚੀਮਾ ਜੋਧਪੁਰ, ਰਵਿੰਦਰ ਕੌਰ ਸਾਇੰਸ ਮਿਸਟ੍ਰੈਸ ਸਸਸਸ ਸਿਓਣਾ ਪਟਿਆਲਾ, ਪਵਨਦੀਪ ਕੌਰ ਸਾਇੰਸ ਮਿਸਟ੍ਰੈਸ ਸਸਸਸ ਬੋਹੋੜੂ ਅੰਮ੍ਰਿਤਸਰ, ਹਰਭਜਨ ਸਿੰਘ ਸਾਇੰਸ ਮਾਸਟਰ ਸਸਸਸ ਤਲਵੰਡੀ ਚੌਧਰੀਆਂ ਕਪੂਰਥਲਾ, ਸ਼ੈਲੀ ਹੈੱਡ ਟੀਚਰ ਮੱਲ੍ਹਾ ਲੁਧਿਆਣਾ, ਮਨੋਜ ਕੁਮਾਰ ਹੈੱਡ ਟੀਚਰ ਸਪਸ ਝੁੱਗੇ ਮਹਿਤਾਬ ਸਿੰਘ, ਚਰਨਜੀਤ ਸਿੰਘ ਈਟੀਟੀ ਸਪਸ ਮੂਸਾ ਮਾਨਸਾ, ਗਿਆਨਦੀਪ ਸਿੰਘ, ਤਜਿੰਦਰ ਸਿੰਘ ਸਪਸ ਰੱਲੀ, ਕੁਸ਼ਲਦੀਪ ਸਿੰਘ ਸਪਸ ਸਹਿਜੋਮਾਜਰਾ, ਗੁਰਦਰਸ਼ਨ ਕੌਰ ਸਪਸ ਸੰਗੋਵਾਲ, ਪੁਸ਼ਵਿੰਦਰ ਸਿੰਘ ਸਪਸ ਕੋਟਾਲਾ, ਜਗਤਾਰ ਸਿੰਘ ਤੇ ਤਜਿੰਦਰ ਸਿੰਘ ਸਪਸ ਮੁੱਲਾਂਪੁਰ ਲੁਧਿਆਣਾ ਅਤੇ ਹੋਰ ਅਧਿਆਪਕਾਂ ਨੁੰ ਸਨਮਾਨਿਤ ਕੀਤਾ ਗਿਆ|
Real Estate