ਹੁਣ ਮਹਿਲਾ ਮੁਲਾਜਮਾਂ ਦੇ ਹੱਥ ਹੋਵੇਗੀ ਜਲੰਧਰ ਦੀ ਟ੍ਰੈਫਿਕ ਕਮਾਂਡ

ਕਾਫੀ ਲੰਬੇ ਸਮੇਂ ਤੋਂ ਮੁਲਾਜ਼ਮਾ ਦੀ ਕੱਮੀ ਕਾਰਨ ਖਰਾਬ ਹੋ ਰਹੀ ਜਲੰਧਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਕਾਰਨ ਲਈ ਹੁਣ ਮਹਿਲਾ ਮੁਲਾਜ਼ਮਾਂ ਨੂੰ ਜਿੰਮੇਵਾਰੀ ਦਿਤੀ ਜਾ ਰਹੀ ਹੈ , ਹੁਣ ਜਲੰਧਰ ਦੇ ਜਿਆਦਾਤਰ ਮੁਖ ਚੌਂਕ ਤੇ ਮਹਿਲਾ ਮੁਲਾਜ਼ਮਾਂ ਹੈ ਤਾਇਨਾਤ ਮਿਲਣਗੀਆਂ. ਟ੍ਰੈਫਿਕ ਪੁਲਿਸ ਵਲੋਂ ਮਹਿਲਾ ਮੁਲਾਜ਼ਮਾਂ ਨੂੰ ਟ੍ਰੈਫਿਕ ਦੀ ਬਾਗ਼ਡੋਰ ਦੇਣ ਦਾ ਕਾਰਨ ਇਹ ਵੀ ਹੈ ਕਿ ਜਿਆਦਾਤਰ ਟ੍ਰੈਫਿਕ ਨਿਯਮ ਤੋੜ੍ਹਨ ਵਿਚ ਮਹਿਲਾਵਾਂ ਪੁਰਸ਼ਾਂ ਤੋਂ ਕਾਫੀ ਅੱਗੇ ਹਨ ਅਤੇ ਜਿਆਦਾਤਰ ਚੌਰਾਹਿਆਂ ਤੇ ਪੁਰੁਸ਼ ਮੁਲਾਜ਼ਿਮ ਤਾਇਨਾਤ ਹੋਣ ਕਾਰਨ ਕੋਈ ਮੁਲਾਜ਼ਿਮ ਨਹੀਂ ਰੋਕਦਾ , ਜਿਸ ਨਾਲ ਪਿਛਲੇ ਕਾਫੀ ਸਮੇਂ ਤੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦਾ ਦੌਰ ਜਾਰੀ ਸੀ .

Real Estate