ਜੀਂਦ ਵਿੱਚ ਕਾਂਗਰਸ ਤੀਜੇ ਨੰਬਰ ‘ਤੇ , ਰਾਮਗੜ੍ਹ ਵਿੱਚ ਬੀਜੇਪੀ ਹਾਰੀ

ਹਰਿਆਣਾ ਦੀ ਜੀਂਦ ਅਤੇ ਰਾਜਸਥਾਨ ਦੀ ਰਾਮਗੜ੍ਹ ਵਿਧਾਨ ਸਭਾ ਸੀਟ ਉਪਰ 28 ਜਨਵਰੀ ਨੂੰ ਹੋਈਆਂ ਉਪਰ ਚੋਣਾਂ ਦੇ ਨਤੀਜੇ ਅੱਜ ਸਾਹਮਣੇ ਆਏ। ਰਾਮਗੜ੍ਹ ਤੋਂ ਕਾਂਗਰਸ ਦੀ ਸਫੀਆ ਜੁਬੇਰ ਖਾਂਨ ਨੇ ਜਿੱਤ ਹਾਸਲ ਕੀਤੀ ਅਤੇ ਭਾਜਪਾ ਦੇ ਸੁਖਵੰਤ ਸਿੰਘ ਨੂੰ 12,228 ਵੋਟਾਂ ਨਾਲ ਹਰਾਇਆ। 200 ਵਿਧਾਨ ਸਭਾ ਸੀਟਾਂ ਵਾਲੇ ਰਾਜਸਥਾਨ ਵਿੱਚ ਹੁਣ ਕਾਂਗਰਸ ਕੋਲ 100 ਵਿਧਾਇਕ ਹੋ ਗਏ ਹਨ।
ਜੀਂਦ ( ਹਰਿਆਣਾ) ਸੀਟ ਉਪਰ ਭਾਜਪਾ ਦੇ ਕ੍ਰਿਸ਼ਨ ਮਿੱਡਾ ਨੇ 12,935 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ। 2014 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਇੱਥੋ ਹਰਿ ਚੰਦ ਮਿੱਡਾ ਇੰਡੀਅਨ ਨੈਸ਼ਨਲ ਲੋਕਦਲ ਦੀ ਟਿਕਟ ‘ਤੇ ਜਿੱਤੇ ਸਨ । ਉਹਨਾਂ ਦੀ ਮੌਤ ਤੋਂ ਬਾਅਦ ਖਾਲੀ ਹੋਈ ਤਾਂ ਉਹਨਾ ਦੇ ਬੇਟੇ ਕ੍ਰਿਸ਼ਨ ਮਿੱਡਾ ਨੂੰ ਬੀਜੇਪੀ ਨੇ ਮੈਦਾਨ ‘ਚ ਉਤਾਰਿਆ ਸੀ । ਇਨੈਲੋ ਨਾਲ ਟੁੱਟ ਕੇ ਨਵੀਂ ਬਣੀ ਜਨਨਾਇਕ ਜਨਤਾ ਪਾਰਟੀ ਨੇ ਦਿਗਵਿਜੇ ਚੌਟਾਲਾ ਨੂੰ ਮੈਦਾਨ ‘ਚ ਉਤਾਰਿਆ ਸੀ । ਦਿਗਵਿਜੇ ਦੀ ਇਹ ਪਹਿਲੀ ਚੋਣ ਸੀ । ਕਾਂਗਰਸ ਦੇ ਕੈਥਲ ਤੋਂ ਵਿਧਾਇਕ ਰਣਦੀਪ ਸਿੰਘ ਸੂਰਜੇਵਾਲਾ ਨੂੰ ਜੀਂਦ ਤੋਂ ਮੈਦਾਨ ਵਿੱਚ ਉਤਾਰਿਆ ਸੀ । ਪਰ ਸੂਰਜੇਵਾਲਾ ਤੀਜੇ ਨੰਬਰ ‘ਤੇ ਰਹੇ।

Real Estate