ਅਮਰੀਕਾ : 10 ਰਾਜਾਂ ‘ਚ ਬਰਫ਼ਬਾਰੀ , ਲੇਕ ਮਿਸ਼ੀਗਨ ਜੰਮੀ ,ਤਾਪਮਾਨ -70 ਤੱਕ ਜਾਣ ਦੀ ਸੰਭਾਵਨਾ

2595

ਵਾਸਿੰਗਟਨ : ਅਮਰੀਕਾ ਦੇ 10 ਰਾਜਾਂ ਵਿੱਚ ਭਾਰੀ ਬਰਫ਼ਬਾਰੀ ਹੋ ਰਹੀ ਹੈ । ਤਾਮਮਾਨ ਜ਼ੀਰੋ ਤੋਂ 20 ਡਿਗਰੀ ਤੱਕ ਹੇਠਾਂ ਜਾ ਚੁੱਕਾ ਹੈ । ਸਿ਼ਕਾਂਗੋ ਲੇਕ ਜੰਮ ਚੁੱਕੀ ਹੈ । ਅਮਰੀਕੀ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਤਾਪਮਾਨ -70 ਤੱਕ ਜਾਣ ਦੀ ਸੰਭਾਵਨਾ ਹੈ ।
ਅਮਰੀਕਾ ਦੇ 10 ਰਾlake Chicagoਜਾਂ , ਇਲੀਨਾਏ , ਆਯੋਵਾ , ਮਿਨੇਸੋਟਾ , ਨਾਰਥ ਡਕੋਟਾ, ਸਾਊਥ ਡਕੋਟਾ , ਵਿਸਕਾਨਸਿਨ , ਕੈਨਸਸ , ਮਿਸੌਰੀ ਅਤੇ ਮੋਂਟਾਨਾ ਵਿੱਚ ਬਹੁਤ ਜਿ਼ਆਦਾ ਸਰਦੀ ਹੈ। ਠੰਡ ਨੂੰ ਦੇਖਦੇ ਹੋਏ 6 ਰਾਜਾਂ ਵਿੱਚ ਪੋਸਟਲ ਸਰਵਿਸ ਰੋਕ ਦਿੱਤੀ ਗਈ ਹੈ।
ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਘਰਾਂ ਵਿੱਚੋਂ ਨਾ ਨਿਕਲਣ । ਨੈਸ਼ਨਲ ਵੈਦਰ ਸਰਵਿਸ ਨੇ ਟਵੀਟ ਕੀਤਾ , ‘ ਹਾਲਾਤ ਬੇਹੱਦ ਖਤਰਨਾਕ ਹਨ । ਜੇ ਤੁਸੀ ਬਾਹਰ ਹੋ ਅਤੇ ਤੁਹਾਡੇ ਸਰੀਰ ਦਾ ਕੋਈ ਹਿੱਸਾ ਖੁੱਲ੍ਹਾ ਹੋਇਆ ਤਾਂ 5 ਮਿੰਟ ਵਿੱਚ ਫਾਸਟਬਾਈਟ ਹੋਣ ਦੀ ਸੰਭਾਵਨਾ ਹੈ। ਬਿਹਤਰ ਹੋਵੇਗਾ ਕਿ ਘਰੋਂ ਬਾਹਰ ਨਾ ਨਿਕਲੋ ।
ਖਰਾਬ ਮੌਸਮ ਕਾਰਨ ਅਮਰੀਕਾ ਵਿੱਚ 2700 ਉਡਾਨਾਂ ਰੱਦ ਕੀਤੀਆਂ ਗਈਆਂ ਹਨ। ਇਹਨਾਂ ਵਿੱਚੋਂ 1500 ਜਹਾਜ਼ਾਂ ਨੇ ਸਿ਼ਕਾਂਗੋ ਵਿੱਚ ਆਉਣਾ -ਜਾਣਾ ਸੀ ।
ਸਿ਼ਕਾਂਗੋ ਦੀ ਸਥਿਤੀ ਸਭ ਤੋਂ ਖਰਾਬ ਦੱਸੀ ਜਾ ਰਹੀ ਹੈ। ਇੱਥੇ ਤਾਪਮਾਨ -27 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਅਮਰੀਕਾ ਵਿੱਚ 21 ਕਰੋੜ ਲੋਕ ( 72%) ਆਉਣ ਵਾਲੇ ਦਿਨਾਂ ਵਿੱਚ ਜ਼ੀਰੋ ਤੋਂ ਕਾਫੀ ਹੇਠਾਂ ਦੇ ਤਾਪਮਾਨ ਨੂੰ ਮਹਿਸੂਸ ਕਰਨਗੇ ਜਦਕਿ 8 ਕਰੋੜ ( 25%) ਇਲਾਕੇ ਦੇ ਲੋਕ ਕੋਲ ਤਾਪਮਾਨ ਜ਼ੀਰੋ ਦੇ ਨੇੜੇ ਰਹੇਗਾ।
ਨਾਰਥ ਡਕੋਟਾ ਵਿੱਚ ਜਿ਼ਆਦਾਤਰ ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿੱਤੇ ਹਨ । ਹਾਲਾਂਕਿ ਗਰੋਸਰੀ ਅਤੇ ਗੈਸ ਸਟੇਸ਼ਨ ਖੁੱਲ੍ਹੇ ਰੱਖਣ ਦੀ ਅਪੀਲ ਕੀਤੀ ਹੈ ਤਾਂ ਕਿ ਲੋਕਾਂ ਨੂੰ ਤਕਲੀਫ ਨਾ ਹੋਵੇ ।

Real Estate