4 ਸਾਲ ਪਹਿਲਾਂ ਕੀਤੇ ਕਤਲ ‘ਚ ਪੰਜ ਜਾਣਿਆਂ ਨੂੰ ਉਮਰਕੈਦ

803

ਕਰੀਬ ਸਵਾ 4 ਸਾਲ ਪਹਿਲਾਂ ਥਾਨਾ ਸਾਹਨੇਵਾਲ ਦੇ ਪਿੰਡ ਸਾਹਿਬੇਆਲਾ ਦੇ ਕਿਸਾਨ ਗੁਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਹੁਣ ਕਤਲ ਦੇ ਦੋਸ਼ ਵਿਚ ਵਧੀਕ ਸੈਸ਼ਨ ਜੱਜ ਅੰਜਨਾ ਦੀ ਅਦਾਲਤ ਨੇ ਸਾਹਨੇਵਾਲ ਵਾਸੀ ਗੁਰਪ੍ਰੀਤ ਸਿੰਘ ਗੋਪੀ, ਦਿਲਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਅਰਵਿੰਦਰ ਸਿੰਘ ਅਤੇ ਸੰਦੀਪ ਸਿੰਘ ਨੂੰ ਉਮਰ ਕੈਦ ਅਤੇ 20-20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉਕਤ ਮਾਮਲਾ ਮ੍ਰਿਤਕ ਗੁਰਜੀਤ ਸਿੰਘ ਦੇ ਬੇਟੇ ਹਰਜੋਤ ਸਿੰਘ ਉਰਫ ਜੋਤੀ ਵਲੋਂ 9 ਸਤੰਬਰ 2014 ਨੂੰ ਪੁਲਸ ਥਾਣਾ ਸਾਹਨੇਵਾਲ ’ਚ ਦਰਜ ਕਰਵਾਇਆ ਗਿਆ ਸੀ।ਮਾਮਲੇ ਦਾ ਛੇਵਾਂ ਦੋਸ਼ੀ ਗੁਰਦੀਪ ਭਗੌੜਾ ਹੈ।
ਮਗਮੂਲੀ ਤਕਰਾਰ ਨੂੰ ਲੈ ਕੇ ਹਮਲਾਵਰਾਂ ਨੇ ਗੋਲੀਆ ਮਾਰ ਕੇ ਕਤਲ ਕੀਤਾਂ ਤੇ ਦਹਿਸ਼ਖਤ ਫੈਲਾਉਣ ਲਈ ਹਵਾਈ ਫਾਇਰ ਵੀ ਕੀਤੇ ਸਨ। ਹਮਲੇ ਵਿੱਚ ਮਾਰੇ ਗਏ ਕਿਸਾਨ ਦੇ ਮੁੰਡੇ ਹਰਜੋਤ ਸਿੰਘ ਨੇ 9 ਸਤੰਬਰ 2014 ਨੂੰ ਕੇਸ ਦਰਜ਼ ਕਰਵਾਇਆ ਸੀ ਜਿਸ ਤੇ ਅਦਾਲਤ ਨੇ ਹੁਣ ਆਪਣਾ ਫੈਸਲਾ ਸੁਣਾ ਦਿੱਤਾ ਹੈ।

Real Estate