31,000 ਕਰੋੜ ਰੁਪਏ ਦਾ ਇੱਕ ਹੋਰ ਮਹਾਂਘੁਟਾਲਾ !

1414

ਸ਼ੁੱਕਰਵਾਰ, ਪਹਿਲੀ ਫ਼ਰਵਰੀ ਨੂੰ ਭਾਰਤ ਦਾ ‘ਆਮ ਬਜਟ 2019–2020’ ਪੇਸ਼ ਹੋਣ ਤੋਂ ਪਹਿਲਾਂ ਇਸੇ ਖ਼ਬਰ ਦੀ ਕਸਰ ਸੀ – ‘ਭਾਰਤੀ ਇਤਿਹਾਸ ਦੇ ਸਭ ਤੋਂ ਵੱਡੇ ਬੈਂਕਿੰਗ ਘੁਟਾਲ਼ੇ’ ਦਾ ਪਰਦਾਫ਼ਾਸ਼ ਹੋ ਗਿਆ ਹੈ। 31,000 ਕਰੋੜ ਰੁਪਏ ਦਾ ਇਹ ਕਥਿਤ ਘੁਟਾਲ਼ਾ ਹੋਰ ਕਿਸੇ ਨੇ ਨਹੀਂ, ਸਗੋਂ ‘ਦੀਵਾਨ ਹਾਊਸਿੰਗ ਫ਼ਾਈਨਾਂਸ ਕਾਰਪੋਰੇਸ਼ਨ ਲਿਮਿਟੇਡ’ ( ਡੀਐੱਚਐੱਫ਼ਐੱਲ) ਨੇ ਕੀਤਾ ਹੈ। ਇਸ ਕਥਿਤ ਘੁਟਾਲੇ ਵਿੱਚ ਜਨਤਕ ਧਨ ਕੁਝ ਅਜਿਹੀਆਂ ਜਾਅਲੀ ਕੰਪਨੀਆਂ ਨੂੰ ਕਰਜ਼ਿਆਂ ਤੇ ਹੋਰ ਪੇਸ਼ਗੀਆਂ ਰਾਹੀਂ ਦਿੱਤਾ ਗਿਆ, ਜਿਹੜੀਆਂ ਬਿਲਕੁਲ ਕੋਈ ਕੰਮ ਨਹੀਂ ਕਰਦੀਆਂ ਸਨ, ਬੱਸ ਸਿਰਫ਼ ਕਾਗਜ਼ਾਂ ਤੱਕ ਹੀ ਮਹਿਦੂਦ ਸਨ। ਦਰਅਸਲ, ਇਸ ਨਾਲ ਡੀਐੱਚਐੱਫ਼ਐੱਲ ਦੇ ਪ੍ਰੋਮੋਟਰਾਂ ਨੇ ਸਿਰਫ਼ ਆਪਣੀ ਨਿਜੀ ਦੌਲਤ ਨੂੰ ਕਈ ਗੁਣਾ ਵਧਾਇਆ। ਇਹ ਖ਼ੁਲਾਸਾ ‘ਕੋਬਰਾ–ਪੋਸਟ’ ਨਾਂਅ ਦੀ ਵੈੱਬਸਾਈਟ ਨੇ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੋਮੋਟਰਾਂ ਨੇ 31,000 ਕਰੋੜ ਰੁਪਏ ਭਾਰਤ ਤੋਂ ਬਾਹਰ ਮੌਜੂਦ ਕੁਝ ਜਾਅਲੀ ਕੰਪਨੀਆਂ ਰਾਹੀਂ ਆਪਣੇ ਕਬਜ਼ੇ ਹੇਠ ਕੀਤੇ। ਇਹ ਕਥਿਤ ਘੁਟਾਲਾ ਸਾਹਮਣੇ ਆਉਂਦਿਆਂ ਹੀ ਸ਼ੇਅਰ ਬਾਜ਼ਾਰ ਵਿੱਚ ਜਿਵੇਂ ਹੰਗਾਮਾ ਮਚ ਗਿਆ। ਸੋਸ਼ਲ ਮੀਡੀਆ ’ਤੇ ਫੈਲੀਆਂ ਖ਼ਬਰਾਂ ਕਾਰਨ ਸ਼ੇਅਰ ਬਾਜ਼ਾਰ ਵਿੱਚ ਧ੍ਹਾਂ਼ ਕੰਪਨੀ ਦੇ ਸ਼ੇਅਰਾਂ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ। ਕੰਪਨੀ ਦੇ ਸ਼ੇਅਰ 11 ਫ਼ੀ ਸਦੀ ਡਿੱਗ ਗਏ ਤੇ ਇਸ ਨਾਲ ਕੰਪਨੀ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਵੀ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਜਾਅਲੀ ਕੰਪਨੀਆਂ ਨੂੰ ਸਕਿਓਰਡ ਅਤੇ ਅਨਸਕਿਓਰਡ ਕਰਜ਼ਿਆਂ ਦੇ ਰੂਪ ਵਿੱਚ ਭਾਰੀ ਰਕਮਾਂ ਦਿੱਤੀਆਂ ਗਈਆਂ। ਇਹ ਕੰਪਨੀਆਂ ਡੀਐੱਚਐੱਫ਼ਐੱਲ ਦੇ ਆਪਣੇ ਮੁਢਲੇ ਭਾਈਵਾਲ਼ਾਂ ਦੀਆਂ ਹਨ।ਸਟਾਕ ਐਕਸਚੇਂਜ’ਤੇ ਮੰਗਲਵਾਰ ਨੂੰ ਕੰਪਨੀ ਦਾ ਸਟਾਕ 11% ਦੀ ਗਿਰਾਵਟ ਨਾਲ 164।50 ਰੁਪਏ ਦੇ ਹੇਠਲੇ ਪੱਧਰ ’ਤੇ ਪੁੱਜ ਗਿਆ। ਬਾਅਦ ’ਚ ਕੰਪਨੀ ਦਾ ਸ਼ੇਅਰ ਥੋੜ੍ਹਾ ਉਤਾਂਹ ਉੱਠਿਆ ਤੇ 8।1 ਫ਼ੀ ਸਦੀ ਦੀ ਗਿਰਾਵਟ ਨਾਲ 170।05 ਰੁਪਏ ’ਤੇ ਬੰਦ ਹੋਇਆ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਡੀਐੱਚਐੱਫ਼ਐੱਲ ਨੇ ਫ਼ਰਜ਼ੀ ਕੰਪਨੀਆਂ ਨੂੰ ਭਾਰੀ ਮਾਤਰਾ ਵਿੱਚ ਕਰਜ਼ੇ ਦਿੱਤੇ। ਉਨ੍ਹਾਂ ਕੰਪਨੀਆਂ ਨੂੰ ਕਰਜ਼ੇ ਦੇ–ਦੇ ਕੇ ਕੰਪਨੀ ਨੇ ਉਨ੍ਹਾਂ ਦੀ ਵਸੂਲੀ ਨੂੰ ਔਖਾ ਬਣਾ ਦਿੱਤਾ ਕਿਉਂਕਿ ਇਨ੍ਹਾਂ ਕੰਪਨੀਆਂ ਤੇ ਡਾਇਰੈਕਟਰਜ਼ ਕੋਲ ਕੋਈ ਸੰਪਤੀ ਨਹੀਂ ਸੀ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਧ੍ਹਾਂ਼ਨੇ ਭਾਰਤੀ ਜਨਤਾ ਪਾਰਟੀ ਨੂੰ 20 ਕਰੋੜ ਰੁਪਏ ਚੰਦਾ ਦਿੱਤਾ ਸੀ ਪਰ ਕਾਗਜ਼ਾਂ ਵਿੱਚ ਉਸ ਨੂੰ ਵੀ ਕਥਿਤ ਤੌਰ ’ਤੇ ਘੱਟ ਕਰ ਕੇ ਵਿਖਾਇਆ। ਦਾਅਵੇ ਮੁਤਾਬਕ ਵਿੱਤੀ ਵਰ੍ਹੇ 2014–15 ਅਤੇ 2016–17 ਦੌਰਾਨ ਕੰਪਨੀ ਧ੍ਹਾਂ਼ ਨੇ ਭਾਰਤ ਦੇ ਕੇਂਦਰ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ 19.5 ਕਰੋੜ ਰੁਪਏ ਚੰਦਾ ਦਿੱਤਾ। ਵਰਨਣਯੋਗ ਹੈ ਕਿ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਅਕਸਰ ਟੀਵੀ ‘ਤੇ DHFL ਦੇ ਇਸ਼ਤਿਹਾਰ ਵਿੱਚ ਦਿਸਦੇ ਰਹੇ ਹਨ।
ਹਿੰਦੋਸਤਾਨ ਟਾਈਮਜ਼

Real Estate