ਵਾਲ ਲੰਬੇ ਕਰਨੇ ਹਨ ਤਾਂ ਇਹ ਨੁਸਖੇ ਅਪਣਾਓ

4622

long Hairsਕਾਲੇ ਸੰਘਣੇ ਵਾਲ ਹਰੇਕ ਦੀ ਚਾਹਤ ਹੁੰਦੀ ਹੈ। ਪਰ ਕੁਝ ਲੋਕਾਂ ਦੇ ਵਾਲ ਜਲਦੀ ਨਹੀਂ ਵੱਧਦੇ । ਅਜਿਹੇ ਲੋਕਾਂ ਲਈ ਕੁਝ ਸੌਖੇ ਨੁਸਖੇ ਨਾਲ ਜਿੰਨ੍ਹਾਂ ਨਾਲ ਵਾਲ ਜਿ਼ਆਦਾ ਛੇਤੀ ਲੰਬੇ ਅਤੇ ਕਾਲੇ ਹੋ ਸਕਦੇ ਹਨ।
ਵਾਲਾਂ ਦੀਆਂ ਜੜ੍ਹਾਂ ਵਿੱਚ ਤੇਲ ਦੀ ਮਸਾਜ ਕਰਨ ਨਾਲ ਸਿਰ ਵਿੱਚ ਬਲੱਡ ਸਰਕੂਲੇਸ਼ਨ ਸਹੀ ਤਰੀਕੇ ਨਾਲ ਹੁੰਦਾ ਹੈ ਅਤੇ ਨਾਲ ਹੀ ਵਾਲਾਂ ਨੂੰ ਮਾਈਸਚਰ ਚੰਗੀ ਤਰ੍ਹਾਂ ਮਿਲ ਜਾਂਦਾ ਹੈ। । ਜਿੰਨ੍ਹਾਂ ਦੇ ਵਾਲ ਤੇਲੀ ਹਨ ਉਹ ਹਫ਼ਤੇ ਵਿੱਚ ਇੱਕ ਤੇਲ ਵਰਤ ਸਕਦੇ ਹਨ। ਜੇ ਵਾਲ ਖੁਸ਼ਕ ਹਨ ਤਾਂ ਹਫ਼ਤੇ ਵਿੱਚ ਘੱਟੋ-ਘੱਟ 2 ਵਾਰ ਤੇਲ ਝੱਸਣਾ ਲਾਜ਼ਮੀ ਹੈ।
ਵਾਲਾਂ ਨਾਲ ਜੁੜੀਆਂ ਜਿ਼ਆਦਾ ਸਮੱਸਿਆਵਾਂ ਲਈ ਕੈਮੀਕਲ ਵਾਲੇ ਸੈਂਪੂ ਜਿੰਮੇਦਾਰ ਹਨ। ਵਾਲਾਂ ਦਾ ਵਾਧਾ ਸਹੀ ਰੱਖਣ ਲਈ ਹਰਬਲ ਸੈਂਪੂ ਵਰਤੇ ਜਾਣ । ਹਰਬਲ ਸੈਂਪੂ ਕਿਸੇ ਵੀ ਸਿਲਕੌਨਜ , ਸਲਫਾਈਟ ਅਤੇ ਹਾਨੀਕਾਰਕ ਕੈਮੀਕਲ ਨਹੀਂ ਹੁੰਦੇ। ਜਿਸ ਨਾਲ ਵਾਲਾਂ ਨੂੰ ਨੁਕਸਾਨ ਨਹੀਂ ਪਹੁੰਚਦਾ । ਇਹ ਵਾਲਾਂ ‘ਚ ਲੋੜੀਂਦੀ ਨਮੀ ਬਣਾਈ ਰੱਖਦੇ ਹਨ ਅਤੇ ਵਾਲਾਂ ਦਾ ਵਾਧਾ ਠੀਕ ਤਰ੍ਹਾਂ ਨਾਲ ਹੁੰਦਾ ਹੈ।

ਵਾਲਾਂ ਦੀ ਡੀਪ ਕੰਡੀਸ਼ਨਿੰਗ ਲਈ ਨਾਰੀਅਲ ਤੇਲ ਅਤੇ ਸ਼ਹਿਦ ਵਧੀਆ ਹਨ। ਇਸ ਨਾਲ ਵਾਲਾਂ ਦੀ ਡੀਪ ਕੰਡੀਸ਼ਨਿੰਗ ਸਹੀ ਤਰੀਕੇ ਨਾਲ ਹੁੰਦੀ ਅਤੇ ਵਾਲ ਲੰਬੇ ਵੀ ਜਲਦੀ ਹੁੰਦੇ ਹਨ। ਕੰਡੀਸ਼ਨਿੰਗ ਲਈ ਕੁਦਰਤੀ ਪਦਾਰਥ ਵਰਤਣ ਨਾਲ ਵਾਲ ਨਰਮ ਹੁੰਦੇ ਹਨ ਅਤੇ ਉਲਝਦੇ ਘੱਟ ਹਨ।
ਹੇਅਰ ਡਰਾਇਰ ਦੇ ਨੁਕਸਾਨ : ਹੇਅਰ ਡਰਾਇਰ ਵਿੱਚੋਂ ਨਿਕਲ ਵਾਲੀ ਗਰਮ ਹਵਾ ਵੀ ਵਾਲਾਂ ਦੇ ਵਾਧੇ ਵਿੱਚ ਰੁਕਾਵਟ ਪੈਦਾ ਕਰਦੀ ਹੈ। ਜਿ਼ਆਦਾਤਰ ਹੇਅਰ ਸਟਾਈਲਿੰਗ ਲਈ ਹੇਅਰ ਡਰਾਇਰ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਨਾਲ ਜੜਾਂ ਕਮਜ਼ੋਰ ਹੋ ਜਾਂਦੀ ਹਨ ਅਤੇ ਵਾਲ ਛੇਤੀ ਟੁੱਟਣ ਲੱਗਦੇ ਹਨ। ਬਹੁਤ ਜਿ਼ਆਦਾ ਸਟਾਈਲਿੰਗ ਪ੍ਰੋਡਕਟ ਅਤੇ ਹੀਟ ਤੋਂ ਵਾਲਾਂ ਨੂੰ ਬਚਾਓ।

Real Estate