ਭਾਰਤ ਰਤਨ : ਪ੍ਰਣਬ ਨੂੰ ਸੰਘ ਦੀ ਦਾਵਤ ਕਬੂਲਣ ਦਾ ਇਨਾਮ ਮਿਲਿਆ – ਆਜਮ ਖਾਨ

1103

Pranab Mukherjee With Rssਸਮਾਜਵਾਦੀ ਪਾਰਟੀ ਦੇ ਨੇਤਾ ਆਜਮ ਖਾਨ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਦਿੱਤੇ ਜਾਣ ਤੇ ਸਵਾਲ ਚੁੱਕੇ ਹਨ। ਆਜਮ ਨੇ ਕਿਹਾ ਇਸ ਵਿੱਚ ਕੋਈ ਰਾਜਨੀਤੀ ਹੈ। ਪ੍ਰਣਬ ਨੇ ਸੰਘ ਦੀ ਦਾਵਤ ਕਬੂਲ ਕੀਤੀ ਸੀ ਅਤੇ ਇੱਕ ਪ੍ਰੋਗਰਾਮ ਵਿੱਚ ਆਰ ਐਸ ਐਸ ਦੇ ਮੁੱਖ ਦਫ਼ਤਰ ਗਏ ਸਨ । ਉਧਰ ਏਆਈਐਮਆਈਐਮ ਦੇ ਮੁਖੀ ਅਸਦੂਦੀਨ ਉਵੈਸੀ ਨੇ ਪੁੱਛਿਆ ਕਿ ਭਾਰਤ ਰਤਨ ਕਿੰਨੇ ਲੋਕਾਂ ਨੂੰ ਦਿੱਤਾ ਗਿਆ, ਉਹਨਾਂ ਵਿੱਚੋਂ ਕਿੰਨੇ ਦਲਿਤਾਂ , ਆਦਿਵਾਸੀਆਂ , ਮੁਸਲਮਾਨਾਂ , ਗਰੀਬਾਂ ,  ਮੱਧ ਵਰਗਾਂ ਅਤੇ ਬ੍ਰਾਹਮਣਾਂ ਨੂੰ ਦਿੱਤੇ ਗਏ ?
ਕੇਂਦਰ ਸਰਕਾਰ ਨੇ ਗਣਤੰਤਰ ਦਿਵਸ ਮੌਕੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ , ਰਾਸ਼ਟਰੀ ਸਵੈਮਸੇਵਕ ਸੰਘ ਦੇ ਵਿਚਾਰਕ ਨਾਨਾ ਜੀ ਦੇਸ਼ਮੁਖ ਅਤੇ ਗਾਇਕ ਭੂਪੇਨ ਹਜਾਰਿਕਾ ਨੂੰ ਭਾਰਤ ਰਤਨ ਦਾ ਐਲਾਨ ਕੀਤਾ ਗਿਆ ਸੀ । ਨਾਨਾ ਜੀ ਦੇਸ਼ਮੁੱਖ ਅਤੇ ਭੁਪੇਨ ਹਜਾਰਿਕਾ ਨੂੰ ਮਰਨ ਉਪਰੰਤ ਇਹ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਮਿਲੇਗਾ।
ਡਾ: ਮੁਖਰਜੀ ਨੂੰ ਭਾਰਤ ਰਤਨ ਕਿਉਂ ਮਿਲਿਆ ਉਨ੍ਹਾਂ ਨੂੰ ਖੁਦ ਨੂੰ ਸਮਝ ਨਹੀਂ ਆਇਆ – ਆਜਮ ਖਾਨ
ਆਜਮ ਖਾਨ ਨੇ ਕਿਹਾ , ‘ ਡਾ: ,ਮੁਖਰਜੀ ਨੂੰ ਜਦੋਂ ਭਾਰਤ ਰਤਨ ਦਿੱਤੇ ਜਾਣ ਦੀ ਸੂਚਨਾ ਮਿਲੀ ਸੀ ਤਾਂ ਉਹਨਾਂ ਨੇ ਕਿਹਾ ਸੀ – ਮੈਂ ਨਹੀਂ ਜਾਣਦਾ ਕੀ ਮੈਂ ਇਸਦੇ ਲਾਇਕ ਹਾਂ। ਸਾਇਦ ਉਹਨਾਂ ਨੂੰ ਸਮਝ ਨਹੀਂ ਆਇਆ ਕਿ ਭਾਜਪਾ ਸਰਕਾਰ ਨੇ ਉਸਨੇ ਭਾਰਤ ਰਤਨ ਕਿਉਂ ਦਿੱਤਾ ਹੈ।
ਖਾਨ ਨੇ ਭਾਜਪਾ ਦੇ ਪੱਛਮੀ ਬੰਗਾਲ ਵਿੱਚ ਰਾਜਨੀਤਕ ਜਮੀਨ ਤਲਾਸ਼ਣ ਦੀ ਕੋਸਿ਼ਸ਼ਾਂ ਦੇ ਸਵਾਲ ਉਪਰ ਕਿਹਾ , ‘ ਭਾਜਪਾ ਪੈਰ ਜਰੂਰ ਪਸਾਰੇ , ਪਰ ਖਿਆਲ ਰੱਖੇ ਕਿ ਹੇਠਾਂ ਤੇਜਾਬ ਨਾ ਹੋਵੇ।
ਓਵੈਸੀ ਨੇ ਕਿਹਾ – ਅੰਬੇਦਕਰ ਨੂੰ ਭਾਰਤ ਰਤਨ ਦੇਣਾ ਮਜਬੂਰੀ ਸੀ –
ਠਾਣੇ ਵਿੱਚ ਇੱਕ ਸਭਾ ਦੌਰਾਨ ਓਵੈਸੀ ਨੇ ਕਿਹਾ , ‘ ਬਾਬਾ ਸਾਹਿਬ ਨੂੰ ਭਾਰਤ ਰਤਨ ਦਿੱਤਾ ਗਿਆ , ਪਰ ਦਿਲ ਤੋਂ ਨਹੀਂ ਮਜਬੂਰੀ ਦੀ ਹਾਲਤ ਵਿੱਚ ਦਿੱਤਾ ਗਿਆ ਸੀ ।”ਉਹਨਾ ਇਹ ਵੀ ਕਿਹਾ , ‘ ਕਾਂਗਰਸ ਨੇ ਸਾਡੀਆਂ ਨਸਲਾਂ ਨੂੰ ਬਰਬਾਦ ਕਰ ਦਿੱਤਾ। ਸਾਡੇ ‘ਤੇ ਮੁਸਲਿਮ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ ਜਾਂਦਾ ਹੈ ਪਰ ਜਦੋਂ ਰਾਹੁਲ ਗਾਂਧੀ ਕਹਿੰਦੇ ਹਨ ਕਿ ਕਾਂਗਰਸ ਹਿੰਦੂਆਂ ਦੀ ਪਾਰਟੀ ਹੈ ਉਦੋਂ ਕੁਝ ਨਹੀਂ ਕਹਿੰਦਾ। ” ਓਵੈਸੀ ਨੇ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਈ ਨੂੰ ਭਾਰਤ ਰਤਨ ਸਨਮਾਨ ਦਿੱਤਾ ਉਪਰ ਵੀ ਸਵਾਲ ਉਠਾਏ ਸਨ ਅਤੇ ਅਡਵਾਨੀ ਨੂੰ ਪਦਮ ਵਿਭੂਸ਼ਣ ਦਿੱਤੇ ਜਾਣ ਦਾ ਵੀ ਵਿਰੋਧ ਕੀਤਾ ਗਿਆ ਸੀ ।

Real Estate