ਭਾਰਤੀ ਸ਼ਟਲਰ ਸਾਇਨਾ ਨੇਹਵਾਲ ਨੇ ਇੰਡੋਨੇਸ਼ੀਆਈ ਮਾਸਟਰਜ ਦਾ ਫਾਈਨਲ ਜਿੱਤ ਲਿਆ ਹੈ। ਇਸ ਸਾਲ ਇਹ ਉਸਦਾ ਪਹਿਲਾ ਖਿਤਾਬ ਹੈ। ਫਾਈਨਲ ਵਿੱਚ ਸਪੇਨ ਦੀ ਕੈਰੋਲੀਨਾ ਮਾਰਿਨ ਸੱਟ ਲੱਗਣ ਕਾਰਨ ਪਹਿਲੇ ਹੀ ਸੈੱਟ ਵਿੱਚ ਬਾਹਰ ਹੋ ਗਈ । ਉਦੋਂ ਉਹ 10-3 ਨਾਲ ਅੱਗੇ ਸੀ । ਇਸ ਤੋਂ ਪਹਿਲਾਂ 2012 ਵਿੱਚ ਮਾਰਿਨ ਦੇ ਖਿਲਾਫ਼ ਸਾਇਨਾ ਨੂੰ ਓਲੰਪਿਕ ਵਿੱਚ ਵੀ ਵਾਕਓਵਰ ਮਿਲਿਆ ਸੀ । ਉਦੋਂ ਵੀ ਉਹ ਸੱਟ ਲੱਗਣ ਕਾਰਨ ਮੁਕਾਬਲੇ ਵਿੱਚੋਨ ਬਾਹਰ ਹੋ ਗਈ ਸੀ ਅਤੇ ਸਾਇਨਾ ਨੇ ਕਾਂਸੇ ਦਾ ਮੈਡਲ ਜਿੱਤਿਆ ਸੀ । ਮਾਰਿਨ ਨੇ ਇਸੇ ਸਾਲ ਸਾਇਨਾ ਨੂੰ ਮਲੇਸ਼ੀਆ ਓਪਨ ਦੇ ਸੈਮੀ ਫਾਈਨਲ ਵਿੱਚ ਹਰਾਇਆ ਸੀ ।
ਸਾਇਨਾ ਨੇ ਮੈਚ ਤੋਂ ਬਾਦ ਕਿਹਾ , ‘ ਮੈਂ ਇੱਥੇ 8 ਫਾਈਨਲ ਖੇਡੇ ਹਨ, ਜਿੰਨ੍ਹਾਂ ਲੋਕਾਂ ਦਾ ਮੈਨੂੰ ਸਮਰਥਨ ਮਿਲਿਆ ਉਸਦਾ ਬਹੁਤ ਸੁਕਰੀਆ । ਮੈਂ ਆਪਣੇ ਪੈਰ ਦੀ ਸੱਟ ਤੋਂ ਬਾਅਦ ਮੈਦਾਨ ‘ਚ ਆਈ ਹਾਂ। ਇਸ ਹਫ਼ਤੇ ਵਿੱਚ ਮੈਂ ਫਾਈਨਲ ਖੇਡ ਰਹੀ ਹਾਂ , ਇਹ ਬਹੁਤ ਚੰਗਾ ਹੈ। ਆਉਣ ਵਾਲੇ ਸਮੇਂ ‘ਚ ਮੇਰੀ ਖੇਡ ਸੁਧਰੇਗੀ। ਇੰਡੋਨੇਸ਼ੀਆ ਵਿੱਚ ਮੇਰੇ ਫੈਨਸ ਆ ਕੇ ਹਰ ਸਾਲ ਮੈਨੂੰ ਕਾਫੀ ਸਮਰਥਨ ਦਿੰਦੇ ਹਨ।
ਵਿਸ਼ਵ ਦੀ ਨੰਬਰ -9 ਖਿਡਾਰਨ ਸਾਇਨਾ ਅਤੇ ਨੰਬਰ -4 ਖਿਡਾਰਨ ਮਾਰਿਨ ਦੇ ਵਿੱਚ ਹੁਣ ਤੱਕ 12 ਮੁਕਾਬਲੇ ਹੋਏ ਹਨ। ਇਹਨਾਂ ਵਿੱਚੋਂ ਦੋਵਾਂ ਨੇ 6-6 ਮੁਕਾਬਲੇ ਜਿੱਤੇ ਹਨ।
ਇੰਡੋਨੇਸ਼ੀਆਈ ਮਾਸਟਰ – ਸਾਇਨਾ ਨੇ ਖਿਤਾਬ ਜਿੱਤਿਆ
Real Estate