ਮੁਸਾਫ਼ਿਰ- ਛਿੰਦਰ ਕੌਰ ਸਿਰਸਾ

1849

ਛਿੰਦਰ ਕੌਰ ਸਿਰਸਾਛਿੰਦਰ ਕੌਰ ਸਿਰਸਾ

ਦਗ਼ੇ ਕਦੇ ਕਿਸੇ ਦੇ ਸਕੇ ਨਹੀਂ ਹੁੰਦੇ, ਸਾਨੂੰ ਤੇਰੇ ਦਗ਼ੇ ਵੀ ਸਕੇ ਲੱਗਣ
ਸਕਿਆਂ ਤੋਂ ਵਿੱਛੜਕੇ ਜੋ ਜਿਊਣ,ਚਲਦੇ ਸਾਵ੍ਹਾਂ ਨਾਲ ਵੀ ਮਰੇ ਲੱਗਣ

ਰਾਤਾਂ ਨਾਲ ਨੀਂਦਰਾਂ ਦਾ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਰਹਿੰਦਾ
ਸੂਰਜ ਦੇ ਢਲਦਿਆਂ ਸਾਰ ਆਪਣੇ ਸਾਏ ਜਿਸਮਾਂ ਤੋਂ ਵੱਖਰੇ ਲੱਗਣ

ਉਹ ਉਜਲੇ ਕਰਮਾਂ ਵਾਲਾ ਸਿਰਫ ਰਾਤ ਨੂੰ ਬਲੇ ਤੇ ਦੀਵਾ ਅਖਵਾਏ
ਮੈਂ ਤੱਤੜੀ ਦੇ ਦਿਨ ਰਾਤ ਦੇ ਧੁਖਾਅ ਵੀ ਤੇ ਭਲਾ ਕਿਸੇ ਲੇਖੇ ਲੱਗਣ

ਹਕੀਕਤ ਨਹੀਂ ਬਣ ਸਕਦੇ ਉਨੀਂਦਰੀਆਂ ਅੱਖਾਂ ਨਾਲ ਵੇਖੇ ਸੁਪਨੇ
ਆਪਣਿਆਂ ਅੱਖਾਂ ਨਾਲ ਵੇਖੇ ਸਨ ਤਾਈਓਂ ਤੇ ਇਹ ਆਪਣੇ ਲੱਗਣ

ਅੱਜ ਜਿਸ ਮਿੱਟੀ ਦੇ ਉਪਰ ਹਾਂ ਕੱਲ੍ਹ ਨੂੰ ਏਸੇ ਮਿੱਟੀ ਦੇ ਥੱਲੇ ਹੋ ਜਾਣਾ
ਯਾਦ ਰੱਖੀਏ ਕਿ ਧਰਤੀ’ਤੇ ਬੈਠਿਆਂ ਨੂੰ ਨਾ ਡਰ ਡਿੱਗਣ ਦੇ ਲੱਗਣ

ਮੰਜ਼ਿਲ ‘ਤੇ ਅੱਪੜਣ ਲਈ ਠੋਕਰਾਂ ਖਾਕੇ ਚੱਲਣ ‘ਚ ਮਾਹਿਰ ਹੋ ਗੲੇ
ਮੰਜ਼ਿਲ ਮਿਲੇ ਜਾਂ ਨਾ ਮਿਲੇ,ਪਰ ਸਿਰੇ ਦੇ ਚੰਗੇ ਮੁਸਾਫ਼ਿਰ ਬਣੇ ਲੱਗਣ

Real Estate