‘ਗਿਆਨਪੀਠ’ ਵਿਜੇਤਾ ਪ੍ਰਸਿੱਧ ਲੇਖਿਕਾ ਕ੍ਰਿਸ਼ਨਾ ਸੋਬਤੀ ਦਾ ਅਕਾਲ ਚਲਾਣਾ

1399

krishna-sobti

ਨਵੀਂ ਦਿੱਲੀ : ਹਿੰਦੀ ਦੀ ਮਸ਼ਹੂਰ ਲੇਖਿਕਾ ਕ੍ਰਿਸ਼ਨਾ ਸੋਬਤੀ ਦਾ ਸੁੱਕਰਵਾਰ ਨੂੰ 93 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ । ਉਹਨਾਂ ਦਾ ਜਨਮ 18 ਫਰਵਰੀ 1925 ਨੂੰ ਗੁਜਰਾਤ , ਪੰਜਾਬ (ਅਣਵੰਡੇ ਭਾਰਤ ਵਿੱਚ ) ਹੋਇਆ । ਵੰਡ ਤੋਂ ਬਾਅਦ ਇਹਨਾਂ ਦਾ ਪਰਿਵਾਰ ਦਿੱਲੀ ਆ ਕੇ ਬੱਸ ਗਿਆ ਸੀ । ਕ੍ਰਿਸ਼ਨਾ , ਦੀ ਸੁਰੂਆਤੀ ਪੜ੍ਹਾਈ ਦਿੱਲੀ ਅਤੇ ਸਿ਼ਮਲਾ ਵਿੱਚ ਹੋਈ ਸੀ ।
1 ਸੋਬਤੀ ਵਿੱਚ 1980 ਵਿੱਚ ‘ਜਿੰਦਗੀਨਾਮਾ’ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ । 1996 ਵਿੱਚ ਉਹਨਾਂ ਸਾਹਿਤ ਅਕਾਦਮੀ ਦਾ ਫੈਲੋ ਬਣਾਇਆ ਗਿਆ ਜੋ ਅਕਾਦਮੀ ਵਿੱਚ ਸਰਬਉੱਚ ਸਨਮਾਨ ਹੈ। 2017 ਵਿੱਚ ਉਹਨਾਂ ਭਾਰਤੀ ਸਾਹਿਤ ਸਰਬਉੱਚ ਸਨਮਾਨ ‘ ਗਿਆਨਪੀਠ ਪੁਰਸਕਾਰ’ ਵਿੱਚ ਸਨਮਾਨਿਤ ਕੀਤਾ ਗਿਆ।
ਸੋਬਤੀ ਨੂੰ 1981 ਵਿੱਚ ਸ਼ਰੋਮਣੀ ਪੁਰਸਕਾਰ ਅਤੇ 1982 ਵਿੱਚ ਹਿੰਦੀ ਅਕਾਦਮੀ ਪੁਰਸਕਾਰ ਮਿਲਿਆ। ਉਹਨਾਂ ਯੂਪੀਏ ਸਰਕਾਰ ਦੇ ਦੌਰਾਨ ਪਦਮਭੂਸ਼ਣ ਲੈਣ ਤੋਂ ਇਨਕਾਰ ਕਰ ਦਿੱਤਾ ਸੀ । 2015 ਵਿੱਚ ਅਸਹਿਣਸ਼ੀਲਤਾ ਦੇ ਮੁੱਦੇ ਉਪਰ ਸਾਹਿਤਕ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤਾ ਸੀ ।
ਸੋਬਤੀ ਨੇ ਕਵਿਤਾਵਾਂ ਤੋਂ ਸੁਰੂ ਕੀਤੀ ਸੀ, ਪਰ ਬਾਅਦ ਵਿੱਚ ਉਹਨਾਂ ਰੁੱਖ ਗਲਪ ਵੱਲ ਹੋ ਗਿਆ ਸੀ । ‘ਬਾਦਲੋਂ ਕੇ ਘੇਰੇ’ ਉਸਦਾ ਕਹਾਣੀ ਸੰਗ੍ਰਹਿ ਹੈ। ‘ਡਾਰ ਤੋਂ ਵਿਛੜੀ, ਮਿੱਤਰੋ ਮਰਜਾਣੀ , ਯਾਰਾਂ ਦੇ ਯਾਰ, ਤਿੰਨ ਪਹਾੜ , ਸੂਰਜਮੁਖੀ ਅੰਧੇਰੇ ਮੇਂ, ਸੋਬਤੀ ਇੱਕ ਸੋਹਬਤ , ਜਿੰਦਗੀਨਾਮਾ , ਏ ਲੜਕੀ , ਸਮੈ ਸਰਗਮ , ਜੈਨੀ ਮੇਹਰਬਾਨ ਸਿੰਘ ‘ ਵਰਗੇ ਉਸਦੇ ਨਾਵਲ ਹਨ।

Real Estate