ਅਮਨਜੀਤ ਕੌਰ ਸ਼ਰਮਾ

ਦੁਨੀਆਂ ਚੋਂ ਦੋਸਤੋ ਈਮਾਨ ਗੁੰਮ ਹੋ ਗਿਆ
ਅੱਜ ਦੇ ਇਸ ਦੌਰ ਚ ਇਨਸਾਨ ਗੁੰਮ ਹੋ ਗਿਆ
ਹਰ ਬੰਦਾ ਆਪ ਨੂੰ ਹੀ ਉੱਚਾ ਦੱਸੇ ਸਭ ਤੋਂ
ਜਾਪਦਾ ਏ ਉੱਚਾ ਅਸਮਾਨ ਗੁੰਮ ਹੋ ਗਿਆ
ਆਪ ਬਲ਼ ਦਿੰਦਾ ਸੀ ਜੋ ਦੂਜਿਆਂ ਨੂੰ ਰੋਸ਼ਨੀ
ਅੱਜ ਕੱਲ੍ਹ ਉਹੀ ਸ਼ਮ੍ਹਾਦਾਨ ਗੁੰਮ ਹੋ ਗਿਆ
ਦੇ ਕੇ ਮੱਤ ਦੂਜਿਆਂ ਨੂੰ ਪਾਉਂਦਾ ਸੀ ਜੋ ਸਿੱਧੇ ਰਾਹੇ
ਅੱਜ ਉਹ ਸਿਆਣਾ ਵਿਦਵਾਨ ਗੁੰਮ ਹੋ ਗਿਆ
ਸਰਾਭੇ ਭਗਤ ਸਿੰਘ ਜਿਹੇ ਸੂਰਬੀਰਾਂ ਸਿਰਜਿਆ ਸੀ
ਸੁਪਨਿਆਂ ਦਾ ਉਹ ਹਿੰਦੁਸਤਾਨ ਗੁੰਮ ਹੋ ਗਿਆ
‘ਹੱਥੀਂ ਕਿਰਤ’ ਕਰਨ ਦਾ ਸੁਨੇਹਾ ਜੋ ਸੀ ਦਿੱਤਾ ਤੁਸਾਂ
ਨਾਨਕ ਜੀ ਉਹ ਸਾਰਾ ਅੱਜ ਗਿਆਨ ਗੁੰਮ ਹੋ ਗਿਆ
ਕਿੱਥੋਂ ਪੜ੍ਹੇਂ ਪਾਠ ਤੂੰ ਇਨਸਾਨੀਅਤ ਦਾ ਅਮਨਜੀਤੇ
ਅੱਜ ਇਸ ਦੌਰ ਚੋਂ ਇਨਸਾਨ ਗੁੰਮ ਹੋ ਗਿਆ
Real Estate