ਇਸ ਗੁਰਦੁਆਰੇ ਵਿੱਚ ਬਾਦਲ ਪਰਿਵਾਰ ਤੋਂ ਬਿਨਾਂ ਹੋਰ ਕੋਈ ਨਹੀਂ ਕਰਵਾ ਸਕਦਾ ਆਖੰਡ ਪਾਠ !

1479

ਬਾਦਲ ਪਰਿਵਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਉੱਚ ਅਧਿਕਾਰੀਆਂ ਨੂੰ ਤਲਬ ਕਰ ਕੇ ਧਾਰਮਿਕ ਸਜ਼ਾ ਲਾਏ ਜਾਣ ਸਬੰਧੀ ਜਸਟਿਸ ਅਜੀਤ ਸਿੰਘ ਬੈਂਸ (ਸੇਵਾਮੁਕਤ) ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਸ਼ਿਕਾਇਤ ਕੀਤੀ ਗਈ ਹੈ। ਜਸਟਿਸ ਅਜੀਤ ਸਿੰਘ ਬੈਂਸ (ਸੇਵਾਮੁਕਤ) ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਨੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਸ਼ਹੀਦ ‘ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਬੀਤੇ ਸਾਲ ਦਸੰਬਰ ਮਹੀਨੇ ਆਪਣੇ ਤੋਂ ਜਾਣੇ ਅਣਜਾਣੇ ਹੋਈਆਂ ਭੁੱਲਾਂ ਦਾ ਹਵਾਲਾ ਦੇ ਕੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਆਪਣੇ ਆਪ ਸੇਵਾ ਕਰਨ ਅਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਅਰਦਾਸ ਕਰਵਾਉਣ ਦਾ ਫੈਸਲਾ ਲਿਆ ਸੀ ਅਤੇ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਲੀਡਰਾਂ ਵੱਲੋਂ ਮਿੱਥੇ ਪ੍ਰੋਗਰਾਮ ਅਨੁਸਾਰ ਗੁਰਦੁਆਰਾ ਬਾਬਾ ਗੁਰਬਖਸ ਸਿੰਘ ਜੀ ਸ਼ਹੀਦ, ਨਜ਼ਦੀਕ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਮਿਤੀ 8.12.2018 ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਅਰੰਭ ਕਰਵਾਇਆ ਸੀ ਅਤੇ ਮਿਤੀ 10.12.2018 ਨੂੰ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੂਹ ਵਿਚ ਕੁਝ ਦਿਨਾਂ ਵਿਚ ਹੀ ਸ੍ਰੀ ਅਖੰਡ ਪਾਠ ਲਈ ਤਰੀਕ ਮਿਲਣਾ ਅਸੰਭਵ ਸੀ ਇਸ ਲਈ ਉਨ੍ਹਾਂ ਦੀ ਟੀਮ ਨੇ ਇਸ ਸਬੰਧੀ ਜਾਣਕਾਰੀ ਅਤੇ ਸਬੂਤ ਇੱਕਠੇ ਕੀਤੇ ਤਾ ਪਤਾ ਲੱਗਾ ਕਿ ਸੁਖਬੀਰ ਬਾਦਲ ਅਤੇ ਬਾਦਲ ਪ੍ਰੀਵਾਰ ਦੇ ਨਾਮ ਤੇ ਗੁਰਦੁਆਰਾ ਬਾਬਾ ਗੁਰਬਖਸ ਸਿੰਘ ਸਹੀਦ ਵਿਖੇ 2012 ਤੋ ਲਗਾਤਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਚਲ ਰਹੀ ਹੈ ਅਤੇ ਆਮ ਸੰਗਤ/ਸਰਧਾਲੂਆਂ/ਸਿੱਖਾਂ ਨੂੰ ਇਸ ਪਵਿਤਰ ਅਤੇ ਇਤਿਹਾਸਿਕ ਅਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਤੋ ਮਨਾਹੀ ਹੈ।
ਇਸ ਸਬੰਧੀ ਉਨ੍ਹਾਂ ਦੀ ਟੀਮ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਬੁੱਕਿੰਗ ਅਮਲੇ ਨਾਲ ਸਪੰਰਕ ਕੀਤਾ ਤਾ ਉਹਨਾਂ ਦੱਸਿਆ ਕਿ ਸਾਲ 2012 ਤੋ ਆਮ ਸੰਗਤ/ਸਰਧਾਲੂਆਂ/ਸਿੱਖਾਂ ਦੇ ਅਖੰਡ ਪਾਠ ਸਾਹਿਬ ਬੁਕਿੰਗ ਤੇ ਪ੍ਰਧਾਨ ਸਾਹਿਬ ਨੇ ਮਨਾਹੀ ਕੀਤੀ ਹੈ ਕਿਉਕਿ ਗੁਰਦੁਆਰਾ ਬਾਬਾ ਗੁਰਬਖਸ ਸਿੰਘ ਸਹੀਦ ਵਿਖੇ ਸਿਰਫ ਸੁਖਬੀਰ ਬਾਦਲ ਦੇ ਪਾਠ ਹੀ ਹੋਣੇ ਹਨ। ਇਸ ਸਬੰਧੀ ਬੁਕਿੰਗ ਅਮਲੇ ਦੀ ਕਈ ਜਾਣਿਆ ਤੋ ਰਿਕਾਰਡਿੰਗ ਕਰਵਾਈ ਗਈ ਅਤੇ ਸਭ ਨੂੰ ਇਹਨਾ ਦਾ ਇਹੋ ਹੀ ਜਵਾਬ ਸੀ ਅਤੇ ਉਹ ਇਹ ਵੀ ਕਹਿ ਰਹੇ ਹਨ ਕਿ ਆਉਣ ਵਾਲੇ ਸਮੇ ਵਿਚ ਵੀ ਇਥੇ ਆਮ ਸਿੱਖ/ਸੰਗਤ/ਸਰਧਾਲੂਆ ਦੇ ਪਾਠ ਸੰਭਵ ਨਹੀ ਹਨ। ਸ੍ਰ੍ਰੋਮਣੀ ਕਮੇਟੀ ਦੀ ਬੂਕਿੰਗ ਸਟਾਫ ਵੱਲੋਂ ਦੱਸਿਆ ਗਿਆ ਕਿ ਉਹਨਾ ਨੂੰ ਪ੍ਰਧਾਨ ਸਾਹਿਬ ਅਤੇ ਹੋਰ ਉਚ ਅਧਿਕਾਰੀਆ ਦੀਆ ਇਸ ਸਬੰਧੀ ਹਦਾਇਤਾਂ ਹਨ।
ਪੰਜਾਬ ਮਨੁੱਖੀ ਅਧਿਕਾਰ ਸਗੰਠਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਅਧੀਨ ਗੁਰਦੁਵਾਰਿਆਂ, ਸੰਸਥਾਵਾਂ ਅਤੇ ਅਦਾਰਿਆ ਆਦਿ ਵਿਚ ਹੋਈਆ ਬੇਨਿਯਮੀਆਂ/ਘਪਲਿਆਂ ਬਾਰੇ ਸਬੂਤ ਇੱਕਠੇ ਕੀਤੇ ਜਾ ਰਹੇ ਸਨ ਜਿਸ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੂਹ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੀ ਬੂਕਿੰਗ ਦਾ ਵਿਸ਼ਾ ਵੀ ਸਾਮਿਲ ਸੀ ਅਤੇ ਸਾਡੇ ਵੱਲੋਂ ਦਿਤੇ ਸਬੂਤਾ ਦੇ ਅਧਾਰ ਤੇ ਕੁਝ ਅਧਿਕਾਰੀਆ ਖਿਲਾਫ ਕਾਰਵਾਈ ਵੀ ਕੀਤੀ ਗਈ ਸੀ ਪਰ ਬਾਅਦ ਵਿਚ ਦਬਾਅ ਕਰਕੇ ਇਸ ਕੇਸ ਨੂੰ ਖੁਰਦ ਬੁਰਦ ਕਰ ਦਿਤਾ ਗਿਆ ਸੀ।
ਇਹ ਕਿ ਦਸੰਬਰ 2018 ਦੇ ਸੁਰੂ ਵਿਚ ਸ੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਚੰਡੀਗੜ ਵਿਚ ਮੀਟਿੰਗ ਦੋਰਾਨ ਆਪਣੇ ਰਾਜ ਦੋਰਾਨ ਜਾਨੇ/ ਅਣਜਾਨੇ ਵਿਚ ਹੋਈਆ ਭੁੱਲਾਂ ਦਾ ਹਵਾਲਾ ਦੇ ਕੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਆਪਣੇ ਆਪ ਸੇਵਾ ਕਰਨ ਅਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਅਰਦਾਸ ਕਰਵਾਉਣ ਦਾ ਫੈਸਲਾ ਲਿਆ ਸੀ ਅਤੇ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਲੀਡਰਾਂ ਵੱਲੋਂ ਮਿੱਥੇ ਪ੍ਰੋਗਰਾਮ ਅਨੁਸਾਰ ਗੁਰਦੁਆਰਾ ਬਾਬਾ ਗੁਰਬਖਸ ਸਿੰਘ ਜੀ ਸ਼ਹੀਦ, ਨਜ਼ਦੀਕ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਮਿਤੀ 8.12.2018 ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਅਰੰਭ ਕਰਵਾਇਆ ਸੀ ਅਤੇ ਮਿਤੀ 10.12.2018 ਨੂੰ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਬੁਕਿੰਗ ਅਮਲੇ ਤੋ ਇਹ ਵੀ ਪਤਾ ਲੱਗਾ ਹੈ ਕਿ ਇਸ ਅਸਥਾਨ ਤੇ ਪਾਠ ਬੁਕਿੰਗ ਦੀ ਭੇਟਾ ਨਕਦ ਵਿਚ ਜਮਾਂ ਹੋ ਰਹੀ ਹੈ ਜ਼ੋ ਕਰੋੜਾ ਵਿਚ ਹੈ। ਇਸ ਤਰਾ ਸ੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਅਤੇ ਉੱਚ ਅਧਿਕਾਰੀਆਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਬੁੱਕਿੰਗ ਅਮਲੇ ਨੂੰ ਆਮ ਸੰਗਤ/ਸਰਧਾਲੂਆਂ/ਸਿੱਖਾਂ ਨੂੰ ਇਸ ਪਵਿੱਤਰ ਅਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਤੋ ਰੋਕਣਾ ਇਕ ਬੱਜਰ ਗਲਤੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਅਤੇ ਖਾਸ ਕਰਕੇ ਪ੍ਰਧਾਨਾ ਵੱਲੋਂ ਸ੍ਰੀ ਅਖੰਡ ਪਾਠ ਬੁਕਿੰਗ ਸਟਾਫ ਨੂੰ ਸਿਆਸੀ ਪ੍ਰਭਾਵ, ਸਿੱਖੀ ਅਤੇ ਸ੍ਰੋਮਣੀ ਕਮੇਟੀ ਦੇ ਸਿਧਾਤਾਂ ਅਤੇ ਮਰਿਆਦਾ ਦੇ ਉਲਟ ਆਮ ਸੰਗਤ ਦਾ ਸ੍ਰੀ ਅਖੰਡ ਪਾਠ ਸਾਹਿਬ ਬੁੱਕ ਨਾ ਕਰਨ ਦੀ ਹਦਾਇਤ/ਹੁਕਮ ਕਰਕੇ ਬੱਜਰ ਗਲਤੀ ਹੈ। ਇਸ ਲਈ ਇਹਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਕੇ ਬਣਦੀ ਧਾਰਮਿਕ ਸਜਾ ਲਗਾਈ ਜਾਵੇ ਅਤੇ ਗੁਰਦੁਆਰਾ ਬਾਬਾ ਗੁਰਬਖਸ ਸਿੰਘ ਜੀ ਨੂੰ ਕਿਸੇ ਇਕ ਖਾਸ ਵਿਅਕਤੀ ਜਾ ਪ੍ਰੀਵਾਰ ਦੇ ਕਬਜੇ ਵਿੱਚ ਛੁਡਵਾਇਆ ਜਾਵੇ। ਇੱਥੇ ਇਹ ਵੀ ਵਰਣਨਯੋਗ ਹੈ ਕਿ ਇਸ ਪਵਿੱਤਰ/ਇਤਹਾਸਿਕ ਸਥਾਨ ਤੇ ਸਹੀਦ ਬਾਬਾ ਗੁਰਬਖਸ ਸਿੰਘ ਸਹੀਦ ਦਾ ਮਿਤੀ 1.12.1764 ਨੂੰ ਸਸਕਾਰ ਕੀਤਾ ਗਿਆ ਸੀ ਜਿਨਾਂ ਆਪਣੇ ਕੁਝ ਸਿੰਘਾ ਨਾਲ ਅਹਿਮਦ ਸਾਹ ਅਬਦਾਲੀ ਦੀ ਵੱਡੀ ਫੋਜ਼ ਨਾਲ ਲੜਾਈ ਲੜਦੇ ਹੋਏ ਸਿੱਖੀ ਸਿਧਾਤਾ ਤੇ ਪਹਿਰਾ ਦਿੰਦੇ ਹੋਏ ਸਹੀਦੀ ਪ੍ਰਾਪਤ ਕੀਤੀ ਸੀ ।
-ਬਾਬੂਸ਼ਾਹੀ

Real Estate