ਜੱਸੀ ਆਨਰ ਕਿਲਿੰਗ :ਜੱਸੀ ਦੀ ਮਾਂ ਮਲਕੀਤ ਕੌਰ ਅਤੇ ਮਾਮਾ ਟਰਾਂਜ਼ਿਟ ਰਿਮਾਂਡ ਤੇ , ਦੇਰ ਰਾਤ ਪੁਲਿਸ ਪਹੁੰਚੇਗੀ ਸੰਗਰੂਰ

1831

ਜੱਸੀ ਆਨਰ ਕਿਲਿੰਗ ਮਾਮਲੇ ਦੇ ਦੋਸ਼ੀ ਜੱਸੀ ਦੀ ਮਾਂ ਮਲਕੀਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਨੂੰ 25 ਜਨਵਰੀ ਨੂੰ ਮਲੇਰਕੋਟਲਾ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।ਇਨ੍ਹਾਂ ਨੂੰ ਦਿੱਲੀ ਤੋਂ ਪੰਜਾਬ ਲਿਆ ਰਹੀ ਸੰਗਰੂਰ ਪੁਲਿਸ ਦੀ ਟੀਮ ਵੱਲੋਂ ਉਨ੍ਹਾਂ ਦੋਨਾਂ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਗਿਆ ।ਅਦਾਲਤ ਵੱਲੋਂ ਉਨ੍ਹਾਂ ਦਾ ਇੱਕ ਦਿਨ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਗਿਆ ।ਇਸ ਤੋਂ ਪਹਿਲਾਂ ਪੁਲਿਸ ਟੀਮ ਵੱਲੋਂ ਉਨ੍ਹਾਂ ਦੋਹਾਂ ਦਾ ਮੈਡੀਕਲ ਵੀ ਕਰਵਾਇਆ ਗਿਆ ।
ਦਿੱਲੀ ਤੋਂ ਇਹ ਟੀਮ ਬਾਅਦ ਦੁਪਹਿਰ ਕਾਫ਼ੀ ਦੇਰ ਨਾਲ ਪੰਜਾਬ ਲਈ ਰਵਾਨਾ ਹੋਈ ਸੀ ਤੇ ਦੇਰ ਰਾਤੀਂ ਸੰਗਰੂਰ ਪੁੱਜੇਗੀ । ਅੱਜ ਦੀ ਰਾਤ ਉਨ੍ਹਾਂ ਦੋਹਾਂ ਦੋਸ਼ੀਆਂ ਨੂੰ ਸੰਗਰੂਰ ਪੁਲਿਸ ਦੀ ਕਸਟਡੀ ਵਿਚ ਰੱਖਿਆ ਜਾਵੇਗਾ ਅਤੇ ਕੱਲ੍ਹ ਸਵੇਰੇ ਮਲੇਰਕੋਟਲਾ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।

Real Estate