ਕਾਰਜਕਾਰੀ ਜਥੇਦਾਰ ਨੇ ਵੀ ਕਰਤਾਪੁਰ ਸਾਹਿਬ ਲਾਂਘੇ ਨੂੰ ਸਾਰੇ ਧਰਮਾਂ ਦੇ ਲੋਕਾਂ ਲਈ ਖੋਲ੍ਹਣ ਦੀ ਕੀਤੀ ਮੰਗ

965

ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਰਤਾਪੁਰ ਸਾਹਿਬ ਲਾਂਘੇ ਨੂੰ ਸਾਰੇ ਧਰਮਾਂ ਦੇ ਲੋਕਾਂ ਲਈ ਖੋਲ੍ਹਣ ਦੀ ਵਕਾਲਤ ਕੀਤੀ ਹੈ । ਪਾਕਿਸਤਾਨ ਵੱਲੋ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਸਿੱਖਾਂ ਤੱਕ ਸੀਮਤ ਰੱਖਣ ਦੇ ਮਾਮਲੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰਤਾ ਨਾਲ ਲਿਆ ਹੈ ਤੇ ਮੰਗ ਕੀਤੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸਾਰੇ ਧਰਮਾਂ ਲਈ ਖੋਲ੍ਹਿਆ ਜਾਵੇ। ਇਸ ਫੈਸਲੇ ਨੂੰ ਸਿੰਘ ਸਾਹਿਬ ਨੇ ਗਲਤ ਠਹਿਰਾਉਦੇ ਹੋਏ ਇਸ ਫੈਸਲਾ ਨੂੰ ਪਾਕਿਸਤਾਨ ਸਰਕਾਰ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਸਾਰੀ ਮਾਨਵਤਾ ਦੇ ਗੁਰੂ ਸਨ,ਇਸ ਲਈ ਇਹ ਯਾਤਰਾ ਸਭ ਧਰਮਾ ਲਈ ਸਾਝੀ ਹੋਣੀ ਚਾਹੀਦੀ ਹੈ।

Real Estate