ਅਮਰੀਕਾ : ਓਬਾਮਾ ਨੂੰ ਮਿਲਣ ਸਾਰਾ ਅਤੇ ਟ੍ਰੰਪ ਨੂੰ ਦੂਰੀ ਪਾ ਕੇ ਰੱਖਣ ਵਾਲਾ ਫੋਟੋਗਰਾਫਰਾਂ ਨੇ ਬਣਾਇਆ

3487

ਵਾਸਿੰਗਟਨ : ਅਮਰੀਕੀ ਰਾਸ਼ਟਰਪਤੀਆਂ ਦਾ ਅਕਸ ਕਈ ਵਾਰ ਘੜਿਆ ਵੀ ਜਾਂਦਾ ਹੈ । ਵਾਈਟ ਹਾਊਸ ਦੇ ਫੋਟੋਗਰਾਫਰਸ਼ ਤਸਵੀਰਾਂ ਦੇ ਜ਼ਰੀਏ ਇਹ ਕੰਮ ਕਰਦੇ ਹਨ। ਜਿਵੇਂ ਇੱਕ ਫੋਟੋ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੁਝ ਲੋਕਾਂ ਤੋਂ ਹੀ ਸਵਾਗਤ ਕਰਦੇ ਵਿਖਾਇਆ ਗਿਆ ਹੈ। ਇਸ ਫੋਟੋ ਵਿੱਚ ਟਰੰਪ ਆਮ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਇੱਕ ਤਾਕਤਵਰ ਵਿਅਕਤੀ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਉੱਥੇ, ਅਮੀਰੀਕੀ ਦਫ਼ਤਰ ਓਵਲ ਆਫਿਸ ਵਿੱਚ ਪੰਜ ਸਾਲ ਦੇ ਗੋਰੇ ਬੱਚੇ ਦੁਆਰੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਵਾਲ ਹੱਥ ਲਾ ਕੇ ਦੇਖਣ ਦੀ ਤਸਵੀਰ ਜਾਰੀ ਕੀਤੀ ਗਈ ਸੀ , ਇਸ ਦੇ ਜ਼ਰੀਏ ਓਬਾਮਾ ਨੂੰ ਨਿਮਰ ਸੁਭਾਅ ਦਾ ਦਿਖਾਇਆ ਗਿਆ।
1 ਜਿਸ ਤਸਵੀਰ ਵਿੱਚ ਟਰੰਪ ਨੂੰ ਲੋਕਾਂ ਦਾ ਸਵਾਗਤ ਕਰਦੇ ਦਿਖਾਇਆ ਹੈ, ਉਸ ਨੂੰ ਰਾਸ਼ਟਰਪਤੀ ਦੇ ਪਿੱਛੇ ਤੋਂ ਖਿੱਚਿਆ ਗਿਆ । ਫੋਟੋ ਵਿੱਚ ਰਾਸ਼ਟਰਪਤੀ ਦੀ ਕਾਰ ਵਿੱਚ ਲੱਗਿਆ ਅਮਰੀਕੀ ਝੰਡਾ ਹੈ ਅਤੇ ਲੋਕ ਦੂਰੀ ‘ਤੇ ਖੜੇ ਹਨ। ਵਿਚਾਲੇ ਕੋਈ ਵੀ ਨਹੀਂ ਹੈ। ਇਹ ਤਸਵੀਰ ਟਰੰਪ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਨੇਤਾ ਦਿਖਾਉਣ ਲਈ ਕੀਤੀ ਗਈ ਸੀ ।
2 ਬਰਾਕ ਓਬਾਮਾ ਦੇ 8 ਸਾਲ ਕਾਰਜਕਾਲ ਦੌਰਾਨ ਉਸਦੀ ਕਈ ਤਸਵੀਰਾਂ ਸਾਹਮਣੇ ਆਈਆਂ । 2011 ਵਿੱਚ ਪਾਕ ਦੇ ਐਬਟਾਬਾਦ ਵਿੱਚ ਅਮਰੀਕੀ ਨੇਵੀ ਸੀਲ ਕਮਾਂਡੋ ਨੇ ਓਸਾਮਾ ਨ ਬਿਨਾ ਲਾਦੇਨ ਨੂੰ ਮਾਰ ਦਿੱਤਾ ਸੀ । ਓਬਾਮਾ ਔਵਲ ਹਾਊਸ ਵਿੱਚ ਬੈਠ ਕੇ ਇਸ ਅਪਰੇਸ਼ਨ ਨੂੰ ਲਾਈਵ ਦੇਖ ਰਹੇ ਸਨ। ਇਸ ਫੋਟੋ ਵਿੱਚ ਦੁਨੀਆ ਦੇ ਸਾਹਮਣੇ ਓਬਾਮਾ ਦਾ ਅਕਸ ਅਤਿਵਾਦ ਨੂੰ ਖਤ ਕਰਨ ਵਾਲੇ ਪ੍ਰਤੀਬੱਧ ਨੇਤਾ ਦੇ ਰੂਪ ਵਿੱਚ ਉਭਰਿਆ
3 ਜਾਨ ਐਫ ਕੈਨੇਡੀ ਦੇ ਸਮੇਂ ਵਾਈਟ ਹਾਊਸ ਵਿੱਚ ਅਧਿਕਾਰਿਤ ਫੋਟੋਗਰਾਫਰ ਦਾ ਅਹੁਦਾ ਨਹੀਂ ਸੀ । ਉਸ ਸਮੇਂ ਮਿਲਟਰੀ ਫੋਟੋਗਰਾਫਰ ਹੀ ਵਿਦੇਸ਼ ਦੌਰਿਆਂ ਜਾਂ ਸਟੇਟ ਡਿਨਰ ਦੀਆਂ ਤਸਵੀਰਾਂ ਖਿੱਚਦੇ ਸਨ। ਪੱਤਰਕਾਰ ਕੇਨੇਥ ਟੀ ਵਾਲਸ਼ ਨੇ ਆਪਣੀ ਕਿਤਾਬ ‘ਅਲਟੀਮੇਟ ਇਨਸਾਈਡਰਸ: ਵਾਈਟ ਹਾਊਸ ਫੋਟੋਗਰਾਫਰਸ ਐਂਡ ਹਾਓ ਦੇ ਸ਼ੇਪ ਹਿਸ਼ਟਰੀ’ ਵਿੱਚ ਦੱਸਿਆ ਕ ਕੈਨੇਡੀ ਤਸਵੀਰਾਂ ਦੀ ਅਹਿਮੀਅਤ ਤੋਂ ਵਾਕਿਫ਼ ਸਨ। ਉਹਨਾਂ ਨੇ ਆਰਮੀ ਦੇ ਇੱਕ ਫੋਟੋਗਰਾਫ਼ਰ ਸਿਸਿਲ ਸਟਾਟਨ ਨੂੰ ਆਪਣੇ ਕਾਰਜਕਾਲ ਦਾ ਦਸਤਾਵੇਜੀਕਰਨ ਕਰਨ ਲਈ ਕਿਹਾ ਸੀ ।
ਸਟਾਟਨ ਨੇ ਕੈਨੇਡੀ ਦੇ ਨਿੱਜੀ ਦੇ ਜੀਵਨ ਦੀਆਂ ਫੋਟੋਆਂ ਖਿੱਚਣ ਲਈ ਪ੍ਰਸਤਾਵ ਰੱਖਿਆ । ਕੈਨੇਡੀ ਨੇ ਕਿਹਾ ਅਜਿਹਾ ਕੁਝ ਮੌਕਿਆਂ ‘ਤੇ ਕੀਤਾ ਜਾ ਸਕਦਾ । ਇਸ ਦੌਰਾਨ ਵਾਈਟ ਹਾਊਸ ਦੇ ਵੈਸਟ ਵਿੰਗ ਵਿੱਚ ਕੈਨੇਡੀ ਦੀ ਆਪਣੇ ਬੇਟੇ ਨਾਲ ਟਹਿਲਦੇ ਹੋਏ ਇੱਕ ਫੋਟੋ ਵਿੱਚ ਨਜ਼ਰ ਆਏ ਸਨ । ਵਾਲਸ਼ ਦਾ ਦਾਅਵਾ ਹੈ ਕਿ ਕੈਨੇਡੀ ਜੋੜੇ ਨੇ ਆਪਣੇ ਅਕਸ ਨੂੰ ਮਹਿਫੂਜ਼ ਰੱਖਣ ਲਈ ਕਈ ਤਰ੍ਹਾਂ ਦੀ ਜ਼ਾਬਤੇ ਅਖਤਿਆਰ ਕੀਤੇ ਸਨ।ਮਸਲਨ ਸਵੀਮਿੰਗ ਪੂਲ ਵਿੱਚ ਦਾਖਲ ਹੋਣ ਤੱਕ ਰਾਸ਼ਟਰਪਤੀ ਦੀ ਫੋਟੋ ਉਦੋਂ ਤੱਕ ਨਹੀਂ ਖਿੱਚੀ ਜਾ ਸਕਦੀ ਸੀ, ਜਦੋਂ ਤੱਕ ਉਹ ਗਰਦਨ ਤੱਕ ਪਾਣੀ ਵਿੱਚ ਨਾ ਚਲੇ ਜਾਣ ।
ਸਟਾਟਨ ਨੇ ਇੱਕ ਹੋਰ ਸ਼ਾਨਦਾਰ ਤਸਵੀਰ ਖਿੱਚੀ । 22 ਨਵੰਬਰ 1963 ਵਿੱਚ ਕੈਨੇਡੀ ਦੀ ਹੱਤਿਆ ਹੋਈ । ਇਸਦੇ ਕੁਝ ਦੇਰ ਬਾਅਦ ਹੀ ਤਤਕਾਲੀ ਉਪਰਾਸ਼ਟਰਪਤੀ ਲਿੰਡਨ ਬੀ ਜਾਨਸਨ ਨੇ ਏਅਰਫੋਰਸ ਵਨ ਦੇ ਦਫ਼ਤਰ ਵਿੱਚ ਰਾਸ਼ਟਰਪਤੀ ਦੀ ਸਹੁੰ ਚੁੱਕੀ ਸੀ । ਉਹਨਾਂ ਦੇ ਨਾਲ ਕੈਨੇਡੀ ਦੀ ਪਤਨੀ ਜੈਕਲੀਨ ਵੀ ਖੜੀ ਸੀ । ਇਸ ਫੋਟੋ ਨੇ ਸਾਫ ਕਰ ਦਿੱਤਾ ਕਿ ਕੈਨੇਡੀ ਹੁਣ ਨਹੀਂ ਰਹੇ ਅਤੇ ਲਿੰਡਨ ਰਾਸ਼ਟਰਪਤੀ ਬਣ ਚੁੱਕੇ ਹਨ।
ਜਾਨਸਨ ਨੇ ਸਟਾਟਨ ਨੂੰ ਹਟਾ ਕੇ ਆਪਣੇ ਨਾਲ ਕੰਮ ਕਰ ਚੁੱਕੇ ਯੋਈਚੀ ਔਕਾਮੋਤਾ ਨੂੰ ਵਾਈਟ ਹਾਊਸ ਫੋਟੋਗਰਾਫੀ ਦਾ ਜਿੰਮਾ ਸੌਂਪਿਆ । ਔਕਾਮੋਤਾ ਨੇ ਜਾਨਸਨ ਦੀ ਆਪਣੇ ਕੁੱਤੇ ਨਾਲ ਖੇਡਦੇ ਹੋਏ, ਮਨੁੱਖੀ ਅਧਿਕਾਰ ਨੇਤਾਵਾਂ ਨਾਲ ਮੀਟਿੰਗ ਕਰਦੇ ਹੋਏ , ਸਰਜਰੀ ਤੋਂ ਬਾਅਦ ਆਪਣੇ ਬਿਸਤਰ ‘ਤੇ ਅਰਾਮ ਕਰਦੇ ਵਰਗੀਆਂ ਕਈ ਪ੍ਰਸਿੱਧ ਫੋਟੋਆਂ ਖਿੱਚੀਆਂ ।
ਉੱਥੇ, ਰਿਚਰਡ ਨਿਕਸਨ ( 1969 -74) ਤੱਕ ਆਪਣੇ ਫੋਟੋਗਰਾਫਰ ਓਲੀ ਅਟਕਿੰਸ ‘ਤੇ ਆਉਣ ਉੱਤੇ ਹੀ ਪਾਬੰਦੀ ਲਾ ਦਿੱਤੀ ।
1977 -80 ਵਿੱਚ ਰਾਸ਼ਟਰਪਤੀ ਰਹੇ ਜਿਮੀ ਕਾਰਟਰ ਨੇ ਕੋਈ ਫੋਟੋਗਰਾਫ਼ਰ ਹਾਇਰ ਨਹੀਂ ਕੀਤਾ ਸੀ ।
ਨੇ ਸਿ਼ਕਾਗੋ ਟ੍ਰਿਬਿਊਨ ਅਖ਼ਬਾਰ ਲਈ ਕੰਮ ਕਰ ਚੁੱਕੇ ਸੂਜਾ ਨੂੰ ਵਾਈਟ ਹਾਊਸ ਦਾ ਦਫ਼ਤਰੀ ਫੋਟੋਗਰਾਫਰ ਬਣਾਇਆ ਸੀ ।
ਸੂਜਾ ਮੁਤਾਬਿਕ ਓਬਾਮਾ ਜਾਣਦੇ ਸਨ ਕਿ ਪ੍ਰਸ਼ਾਸ਼ਨ ਲਈ ਵਿਜੂਅਲ ਰਿਕਾਰਡ ਦੀ ਕੀ ਅਹਿਮੀਅਤ ਹੈ।
ਓਬਾਮਾ ਦੇ ਕਾਰਜਕਾਲ ਦੌਰਾਨ ਲੈ ਗਈਆਂ ਲਗਭਗ 20 ਲੱਖ ਤਸਵੀਰਾਂ ਨੂੰ ਨੈਸ਼ਨਲ ਆਰਕਾਈਵ ਨੇ ਸੁਰੱਖਿਅਤ ਰੱਖ ਲਿਆ ਹੈ।
ਟਰੰਪ ਦੇ ਸ਼ਾਸਨਕਾਲ ਵਿੱਚ ਵਾਈਟ ਹਾਊਸ ਦੇ ਅਧਿਕਾਰਤ ਫੋਟੋਗਰਾਫਰ ਅਹੁਦੇ ਉਪਰ ਸ਼ੀਲਾ ਕਰੇਗਹੇਡ ਹਨ। ਉਹ ਪਹਿਲਾਂ ਜਾਰਜ ਬੁਸ਼ ਦੀ ਪਤਨੀ ਲੌਰਾ ਬੁਸ਼ ਅਤੇ ਅਲਾਸਕਾ ਦੀ ਸਾਬਕਾ ਗਵਰਨਾਰਾ ਸਾਰਾਹ ਪੇਲਿਨ ਦੀ ਨਿੱਜੀ ਫੋਟੋਗਰਾਫਰ ਸੀ ।
ਓਬਾਮਾ ਪ੍ਰਸ਼ਾਸਨ ਦੇ ਮੁਕਾਬਲੇ ਤੁਲਨਾ ਕਰੀਏ ਤਾਂ ਟਰੰਪ ਦੀ ਟੀਮ ਘੱਟ ਤਸਵੀਰਾਂ ਜਾਰੀ ਕਰਦੀ ਹੈ । ਕਰੇਗਹੇਡ ਦੀਆਂ ਜਿ਼ਆਦਾਤਰ ਤਸਵੀਰਾਂ ਸ਼ਖ਼ਤ ਦਿੱਖ ਵਾਲੀਆਂ ਹੁੰਦੀਆਂ ਹਨ।

Real Estate