ਗਲਤ ਤਰੀਕੇ ਨਾਲ ਨਹਾਉਣ ‘ਤੇ ਹੋ ਸਕਦਾ ਬ੍ਰੇਨ ਸਟਰੋਕ

3547

bathing ਤੁਸੀ ਕਦੇ ਸੋਚਿਆ ਕਿ ਕੀ ਹੋ ਸਕਦਾ ਹੈ ਜਾਂ ਫਿਰ ਜਿਵੇਂ ਮਨ ਕੀਤਾ ਨਹਾ ਲਏ । ਖਾਣ- ਪੀਣ ਅਤੇ ਸੌਣ ਦੀ ਤਰ੍ਹਾਂ ਨਹਾਉਣ ਦਾ ਵੀ ਇੱਕ ਸਹੀ ਤਰੀਕਾ ਹੈ ਜੇ ਇਸ ਨੂੰ ਲਾਗੂ ਨਾ ਕੀਤਾ ਜਾਵੇ ਤਾਂ ਨਹਾਉਂਦੇ ਸਮੇਂ ਲਕਵਾ ਹੋਣ ਜਾਂ ਬ੍ਰੇਨ ਸਟਰੋਕ ਦਾ ਖਤਰਾ ਬਣਿਆ ਰਹਿ ਸਕਦਾ ਹੈ।

ਨਹਾਉਣ ਦਾ ਗਲਤ ਤਰੀਕਾ : ਬਹੁਤ ਸਾਰੇ ਲੋਕਾਂ ਨੂੰ ਆਦਤ ਹੋਵੇਗੀ ਕਿ ਉਹ ਬਾਥਰੂਮ ਵਿੱਚ ਪਹੁੰਚਦੇ ਹੀ ਸਿੱਧੇ ਸ਼ਾਵਰ ਦੇ ਹੇਠਾਂ ਖੜ੍ਹੇ ਹੋ ਜਾਂਦੇ ਹਨ ਜਾਂ ਫਿਰ ਬਾਲਟੀ ਵਿੱਚੋਂ ਮੱਗ ਨਾਲ ਸਿੱਧਾ ਪਾਣੀ ਸਿਰ ‘ਤੇ ਪਾਉਣ ਲੱਗਦੇ ਹਨ। ਇਹ ਨਹਾਉਣ ਦਾ ਪੂਰੀ ਤਰ੍ਹਾਂ ਗਲਤ ਤਰੀਕਾ ਹੈ ਅਤੇ ਇਸ ਨਾਲ ਸਟਰੋਕ ਸਮੇਤ ਕਈ ਦੂਜੀ ਤਰ੍ਹਾਂ ਦੇ ਖਤਰੇ ਸਾਹਮਣੇ ਆ ਸਕਦੇ ਹਨ।
• ਅਸਲ ਵਿੱਚ ਸਾਡੇ ਸਰੀਰ ਦੇ ਖੂਨ ਦਾ ਪ੍ਰਵਾਹ ਉਪਰ ਤੋਂ ਹੇਠਾਂ ਵੱਲ ਹੁੰਦਾ ਹੈ। ਅਜਿਹੇ ਵਿੱਚ ਜੇ ਤੁਸੀ ਸਿੱਧਾ ਸਿਰ ਉਪਰ ਠੰਡਾ ਪਾਣੀ ਪਾਓਗੇ ਤਾਂ ਸਿਰ ਵਿੱਚ ਮੌਜੂਦ ਨਾੜੀਆਂ ਸੁੰਗੜਣ ਲੱਗਣ ਗੀਆਂ ਜਾਂ ਖੂਨ ਦੇ ਥੱਕੇ ਜੰਮਣ ਲੱਗਣਗੇ। ਲਈ ਨਹਾਉਂਦੇ ਸਮੇਂ ਸਿਰ ਉਪਰ ਪਹਿਲਾਂ ਪਾਣੀ ਨਾ ਪਾਓ ।
• ਨਸ ਫਟਣ ਦਾ ਖ਼ਤਰਾ : ਸਿੱਧਾ ਸਿਰ ‘ਤੇ ਪਾਣੀ ਪਾਉਣ ਨਾਲ ਸਿਰ ਠੰਡਾ ਹੋਣ ਲੱਗਦਾ ਹੈ । ਜਿਸ ਨਾਲ ਦਿਲ ਨੂੰ ਸਿਰ ਵੱਲ ਜਿ਼ਆਦਾ ਖੂਨ ਭੇਜਣਾ ਪੈਦਾ ਹੈ। ਜਿਸ ਨਾਲ ਹਾਰਟ ਅਟੈਕ ਜਾਂ ਦਿਮਾਗ ਦੀ ਨਾੜੀ ਫੱਟਣ ਦਾ ਖਤਰਾ ਖੜਾ ਹੋ ਸਕਦਾ ਹੈ।
• ਸਹੀ ਤਰੀਕਾ : ਨਹਾਉਣ ਸਮੇਂ ਪੈਰਾਂ ਤੋਂ ਸੁਰੂਆਤ ਕਰੋ। ਪੈਰ ਦੇ ਪੰਜਿਆਂ ਉਪਰ ਪਾਣੀ ਪਾਉਣਾ ਸੁਰੂ ਕਰੋ । ਇਸ ਬਾਦ ਲੱਤਾਂ , ਪੱਟਾਂ , ਪੇਟ ਹੱਥ ਅਤੇ ਮੋਢਿਆਂ ‘ਤੇ ਪਾਣੀ ਪਾਓ ਅਤੇ ਅਖੀਰ ਵਿੱਚ ਸਿਰ ‘ਚ ਪਾਣੀ ਪਾਓ।

Real Estate