ਭਾਰਤ ਸਰਕਾਰ ਦੇ ਵਿੱਤ ਵਿਭਾਗ ਦੀ ਹਲਵਾ ਸੈਰੇਮਨੀ

1567

halwa ceremonyਭੁਪਿੰਦਰ ਸਿੰਘ ਬਰਗਾੜੀ

ਭਾਰਤ ਦੇ ਵਿੱਤ ਮੰਤਰਾਲੇ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬੱਜਟ ਦੇ ਤਿਆਰ ਹੋਣ ਉਪਰੰਤ ਇਸਦੀ ਛਪਾਈ ਸ਼ੁਰੂ ਹੋਣ ਪਹਿਲਾਂ ਵਿੱਤ ਮੰਤਰਾਲੇ ਦੇ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਵਿੱਚ ਮੰਤਰਾਲੇ ਵਿੱਚ ਇੱਕ ਰਸਮ ਕੀਤੀ ਜਾਂਦੀ ਹੈ… ਜਿਸਨੂੰ ਹਲਵਾ ਸੈਰੇਮਨੀ ਕਿਹਾ ਜਾਂਦਾ ਹੈ। ਵਿੱਤ ਮੰਤਰੀ ਵੱਲੋਂ ਤਿਆਰ ਕੀਤੇ ਜਾਂਦੇ ਬਜਟ ਦੀ ਤਿਆਰੀ ਇਸ ਦਫ਼ਤਰ ਵਿੱਚ ਹੁੰਦੀ ਹੈ ਅਤੇ ਇਸ ਰਸਮ ਤੋਂ ਤੁਰੰਤ ਬਾਅਦ ਬਜਟ ਦੇ ਦਸਤਾਵੇਜ਼ਾਂ ਦੀ ਛਪਾਈ ਸ਼ੁਰੂ ਹੋ ਜਾਂਦੀ ਹੈ। ਇਹ ਪਰੰਪਰਾ ਕਾਫ਼ੀ ਪੁਰਾਣੀ ਹੈ, ਸ਼ੁਰੂ ਤੋਂ ਇਹਨਾਂ ਦਸਤਾਵੇਜ਼ਾਂ ਦੀ ਛਪਾਈ ਰਾਸ਼ਟਰਪਤੀ ਭਵਨ ਵਿੱਚ ਕੀਤੀ ਜਾਂਦੀ ਸੀ ਪਰ 1950 ਵਿੱਚ ਬਜਟ ਦੇ ਕੁਝ ਤੱਥਾਂ ਦੇ ਲੀਕ ਹੋ ਜਾਣ ਕਰਕੇ ਇਸਨੂੰ ਮਿੰਟੋ ਰੋਡ ਸਰਕਾਰੀ ਪ੍ਰੈਸ ਵਿੱਚ ਛਾਪਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਹੁਣ ਇਹ 1980 ਤੋਂ ਨਾਰਥ ਬਲਾਕ ਸਥਿਤ ਮੰਤਰਾਲੇ ਵਿੱਚ ਹੀ ਛਾਪੇ ਜਾਂਦੇ ਹਨ। ਬਜਟ ਨੂੰ ਛਾਪੇ ਜਾਣ ਸਬੰਧੀ ਪ੍ਰਕਿਰਿਆ ਕਾਫ਼ੀ ਸਖ਼ਤ ਸੁਰੱਖਿਆ ਹੇਠ ਹੁੰਦੀ ਹੈ ਜਿਸ ਵਿੱਚ ਭੋਰਾ ਵੀ ਅਣਗਹਿਲੀ ਨਹੀਂ ਵਰਤੀ ਜਾਂਦੀ। ਇਸ ਲਈ ਮੰਤਰਾਲੇ ਵਿੱਚ ਹਲਵਾ ਯਾਨੀ ਕਿ ਕੜਾਹ ਤਿਆਰ ਕੀਤਾ ਜਾਂਦਾ ਹੈ ਅਤੇ ਇਸਨੂੰ ਵੰਡ ਕੇ ਖਾਧਾ ਜਾਂਦਾ ਹੈ ਇਸ ਉਪਰੰਤ ਤਕਰੀਬਨ 100 ਅਧਿਕਾਰੀ ਇਸ ਦੇ ਛਪਾਈ ਕਾਰਜ ਉੱਪਰ ਲੱਗ ਜਾਂਦੇ ਹਨ, ਇਸ ਪ੍ਰਕਿਰਿਆ ਦੌਰਾਨ ਨਾ ਤਾਂ ਉਹ ਘਰ ਜਾ ਸਕਦੇ ਹਨ ਤੇ ਨਾਂ ਹੀ ਇਸ ਤੋਂ ਬਾਹਰ ਕਿਸੇ ਵੀ ਆਦਮੀਂ ਨਾਲ ਸੰਪਰਕ ਕਰ ਸਕਦੇ ਹਨ ਜਿੰਨੀ ਦੇਰ ਤੱਕ ਵਿੱਤ ਮੰਤਰੀ ਪਾਰਲੀਮੈਂਟ ਵਿੱਚ ਆਪਣਾ ਬਜਟ ਨਾਲ ਸਬੰਧਤ ਭਾਸ਼ਨ ਪੂਰਾ ਨਹੀਂ ਕਰ ਲੈਂਦਾ। ਇਸ ਦਫ਼ਤਰ ਵਿੱਚੋਂ ਬਾਹਰ ਕੋਈ ਸੰਪਰਕ ਨਹੀਂ ਕੀਤਾ ਜਾ ਸਕਦਾ। ਇਥੇ ਸਿਰਫ਼ ਇਕ ਲੈਂਡਲਾਈਨ ਫੋਨ ਹੈ ਜਿਸ ਤੇ ਸਿਰਫ਼ ਫੋਨ ਸੁਣਿਆ ਜਾ ਸਕਦਾ ਹੈ ਉਹ ਵੀ ਇੰਟੈਲੀਜੈਂਸ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ। ਕਿਸੇ ਐਮਰਜੈਂਸੀ ਦੀ ਹਾਲਤ ਵਿੱਚ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਵਾਈ ਜਾਂਦੀ ਹੈ ਪਰ ਉਹ ਵੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ। ਇਸ ਵਿਭਾਗ ਵਿੱਚ ਸਥਾਪਿਤ ਕੀਤੇ ਕੰਪਿਊਟਰਾਂ ਤੋਂ ਕੋਈ ਵੀ ਈ ਮੇਲ ਸੁਨੇਹਾ ਨਹੀਂ ਭੇਜਿਆ ਜਾ ਸਕਦਾ ਅਤੇ ਨਾਂ ਹੀ ਕਿਸੇ ਹੋਰ ਤਰੀਕੇ ਨਾਲ ਕਿਸੇ ਤਰਾਂ ਦੀ ਗੱਲਬਾਤ ਦਾ ਆਦਾਨ ਪ੍ਰਦਾਨ ਕੀਤਾ ਜਾ ਸਕਦਾ ਹੈ।ਕਿਸੇ ਵੀ ਤਰਾਂ ਦੀ ਹੈਕਿੰਗ ਤੋਂ ਬਚਣ ਲਈ ਇਨਾਂ ਦਿਨਾਂ ਵਿੱਚ ਇਸ ਬਰਾਂਚ ਦੇ ਕੰਪਿਊਟਰਾਂ ਦਾ ਨੈਸ਼ਨਲ ਇਨਫਰਮੇਸ਼ਨ ਸੈਂਟਰ (NIC) ਨਾਲੋਂ ਸੰਪਰਕ ਤੋੜ ਲਿਆ ਜਾਂਦਾ ਹੈ। ਸੁਰੱਖਿਆ ਇੱਥੋਂ ਤੱਕ ਮਜ਼ਬੂਤ ਹੁੰਦੀ ਹੈ ਕਿ ਇਸ ਬਰਾਂਚ ਵਿੱਚ ਆਉਣ ਦੇ ਸਮੇਂ ਦੇਸ਼ ਦਾ ਵਿੱਤ ਮੰਤਰੀ ਵੀ ਆਪਣਾ ਮੋਬਾਇਲ ਫੋਨ ਬਾਹਰ ਰੱਖ ਕੇ ਆਉਂਦਾ ਹੈ। ਇਸ ਪਰਕਿਰਿਆ ਦੌਰਾਨ ਇਸ ਬਰਾਂਚ ਵਿੱਚ ਮੋਬਾਇਲ ਜੈਮਰ ਵੀ ਕੰਮ ਕਰ ਰਹੇ ਹੁੰਦੇ ਹਨ।
ਵਿੱਤ ਮੰਤਰਾਲੇ ਦੇ ਜੁਆਇੰਟ ਸੈਕਟਰੀ (ਬਜਟ) ਵੱਲੋਂ ਇੱਕ ਪੇਪਰ ਤਿਆਰ ਕੀਤਾ ਜਾਂਦਾ ਹੈ ਜਿਸ ਦਾ ਰੰਗ ਨੀਲਾ ਹੁੰਦਾ ਹੈ ਅਤੇ ਇਸ ਪੇਪਰ ਨੂੰ ਬਜਟ ਪੇਸ਼ ਕਰਨ ਸਮੇਂ ਦੇਸ਼ ਦਾ ਵਿੱਤ ਮੰਤਰੀ ਪੜੵਦਾ ਹੈ ਇਹ ਪੇਪਰ ਵਿੱਚ ਦੇਸ਼ ਦੀ ਕੁੱਲ ਆਮਦਨ, ਖਰਚ ਅਤੇ ਲਾਭ ਹਾਨੀ ਆਦਿ ਦਾ ਵੇਰਵਾ ਹੁੰਦਾ ਹੈ। ਪਾਰਲੀਮੈਂਟ ਵਿੱਚ ਬਜਟ ਪੇਸ਼ ਹੋਣ ਤੋਂ ਬਾਅਦ ਵਿੱਚ ਮੰਤਰਾਲੇ ਦੇ ਉਪਰੋਕਤ ਕਰਮਚਾਰੀ ਆਪਣੇ ਘਰ ਜਾ ਸਕਦੇ ਹਨ।
ਇਸ ਵਾਰ ਬੀਤੇ ਦਿਨੀਂ ਹਲਵਾ ਸੈਰੇਮਨੀ ਦੇਸ਼ ਦੇ ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ, ਕੇਂਦਰੀ ਮੰਤਰੀ ਰਾਧਾ ਕਰਿਸ਼ਨਨ ਅਤੇ ਵਿੱਤ ਸਕੱਤਰ ਸੁਭਾਗ ਗਰਗ ਦੀ ਹਾਜ਼ਰੀ ਵਿੱਚ ਕੀਤੀ ਗਈ। ਚੋਣਾਂ ਦਾ ਸਾਲ ਹੋਣ ਕਰਕੇ ਇਸ ਵਾਰ ਦੇ ਬੱਜਟ ਤੋਂ ਆਮ ਲੋਕਾਂ ਨੂੰ ਕਈ ਉਮੀਦਾਂ ਹਨ।

Real Estate