ਮੋਦੀ ਕੈਪਟਨ ਦੇ ਰੁਜਗਾਰ ਦੇਣ ਦੇ ਵਾਅਦੇ ਖੋਖਲੇ ਸਾਬਤ ਹੋਏ- ਦਲਿਓ

1522

ਬਠਿੰਡਾ/ 23 ਜਨਵਰੀ/ ਬਲਵਿੰਦਰ ਸਿੰਘ ਭੁੱਲਰ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਪੱਕਾ ਰੁਜਗਾਰ ਦੇਣ ਦੇ ਵਾਅਦੇ ਖੋਖਲੇ ਸਾਬਤ ਹੋਏ ਹਨ ਅਤੇ ਪੰਜਾਬ ਸਰਕਾਰ ਦੁਆਰਾ ਅਖੌਤੀ ਰੁਜਗਾਰ ਮੇਲਿਆਂ ਦੇ ਢਕਵੰਜ ਦੀ ਬੀਤੇ ਦਿਨੀਂ ਲੁਧਿਆਣਾ ਦੇ ਰੁਜਗਾਰ ਮੇਲੇ ਨੇ ਪੋਲ ਖੋਹਲ ਦਿੱਤੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਨਵਾਦੀ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਸਵਰਨਜੀਤ ਸਿੰਘ ਦਲਿਓ ਨੇ ਇੰਕਸਾਫ ਕੀਤਾ ਕਿ ਮੋਦੀ ਕੈਪਟਨ ਵੱਲੋਂ ਕਮਾਏ ਘਰੋਹ ਦਾ ਦੇਸ਼ ਦੇ ਨੌਜਵਾਨ ਮੂੰਹ ਤੋੜਵਾਂ ਜਵਾਬ ਦੇਣਗੇ। ਉਹ ਨੌਜਵਾਨਾਂ ਤੇ ਵਿਦਿਆਰਥੀਆਂ ਦੀ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਨੌਜਵਾਨ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਹਰ ਸਾਲ ਦੋ ਕਰੋੜ ਰੁਜਗਾਰ ਦੇਣ ਦੀ ਬਜਾਏ ਲੱਖਾਂ ਲੋਕਾਂ ਨੂੰ ਰੁਜਗਾਰ ਤੋਂ ਵਾਂਝੇ ਕੀਤਾ ਹੈ। ਨੋਟਬੰਦੀ ਅਤੇ ਜੀ ਐਸ ਟੀ ਵਰਗੇ ਲੋਕ ਵਿਰੋਧੀ ਕਦਮਾਂ ਨੇ ਹਰ ਵਰਗ ਦੇ ਲੋਕਾਂ ਤੇ ਾਰਥਿਕ ਸੱਟ ਮਾਰੀ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਅਤੇ ਭਾਜਪਾ ਦਸ਼ ਵਿੱਚ ਫਿਰਕੂ ਮਾਹੌਲ ਪੈਦਾ ਕਰਕੇ ਧਰਮ ਦੇ ਸਹਾਰੇ ਮੁੜ ਸੱਤਾ ’ਚ ਆਉਣ ਲਈ ਤਰਲੋਮੱਛੀ ਹੋ ਰਹੀ ਹੈ। ਰੁਜਗਾਰ, ਸਿੱਖਿਆ, ਸਿਹਤ ਆਦਿ ਹਰ ਖੇਤਰ ਵਿੱਚ ਸਰਕਾਰ ਬੁਰੀ ਤਰਾਂ ਫੇਲ ਹੋਈ ਹੈ। ਡੀ ਵਾਈ ਐਫ ਆਈ ਆਗੂ ਨੇ ਕਿਹਾ ਕਿ ਪਿਛਲੇ ਸਮੇਂ ਰਾਜਸਥਾਨ, ਮੱਧ ਪ੍ਰਦੇਸ, ਛਤੀਸ਼ਗੜ ਰਾਜਾਂ ਦੀਆਂ ਚੋਣਾਂ ਵਿੱਚ ਭਾਜਪਾ ਦੀ ਲੱਕ ਤੋੜਵੀਂ ਹਾਰ ਨੇ ਦਰਸਾ ਦਿੱਤਾ ਹੈ, ਕਿ ਦੇਸ਼ ਦੀ ਜਨਤਾ ਇਸ ਫਿਰਕੂ ਅਤੇ ਫ਼ਾਸੀਵਾਦੀ ਪਾਰਟੀ ਬੀ ਜੇ ਪੀ ਨੂੰ ਦੇਸ਼ ਦੀ ਸੱਤਾ ਤੋਂ ਲਾਂਭੇ ਕਰਨ ਲਈ ਕਾਹਲੀ ਹੋਈ ਪਈ ਹੈ। ਉਹਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਅਗਾਮੀ ਲੋਕ ਸਭਾ ਚੋਣਾਂ ਵਿੱਚ ਫਿਰਕੂ ਤਾਕਤਾਂ ਨੂੰ ਕਰਾਰੀ ਹਾਰ ਦੇਣ ਲਈ ਸਰਗਰਮ ਭੂਮਿਕਾ ਨਿਭਾਉਣ।
ਸ੍ਰੀ ਦਲਿਓ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਹਰ ਮੁਹਾਜ ਤੇ ਫੇਲ ਕਰਾਰ ਦਿੰਦਿਆਂ ਕਿਹਾ ਕਿ ਲੁਧਿਆਣਾ ਰੁਜਗਾਰ ਮੇਲੇ ਵਿੱਚ ਸਿਰਫ ਇੱਕ ਬੇਰੁਜਗਾਰ ਨੌਜਵਾਨ ਦਾ ਪਹੁੰਚਣਾ ਸਾਬਤ ਕਰਦਾ ਹੈ, ਕਿ ਸੂਬ ਦੇ ਨੌਜਵਾਨਾਂ ਵਿੱਚ ਸ;ਰਕਾਰ ਆਪਣੀ ਭਰਸੇਯੋਗਤਾ ਗਵਾ ਚੁੱਕੀ ਹੈ। ਉਹਨਾਂ ਗੈਂਗਸਟਰ ਕਲਚਰ, ਨਸ਼ੇ, ਭਰਿਸਟਾਚਾਰ ਅਤੇ ਅਮਨ ਕਾਨੂੰਨ ਦੀ ਚਿੰਤਾਜਨਕ ਹਾਲਾਤ ਤੇ ਗੱਲ ਕਰਦਿਆਂ ਕਿਹਾ ਕਿ ਇਸ ਤਰਾਂ ਜਾਪਦਾ ਹੈ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ ਹੀ ਨਹੀਂ। ਉਹਨਾਂ ਕਿਹਾ ਕਿ ਸੂਬ ਦਾ ਕਰੀਬ ਸਾਢੇ ਤਿੰਨ ਲੱਖ ਨੌਜਵਾਨ ਮੁੰਡ ਕੁੜੀਆਂ ਆਈਲੈਟਸ ਦਾ ਟੈਸਟ ਦਿੰਦੇ ਹਨ ਤੇ ਵਿਦੇਸਾਂ ਵੱਲ ਭੱਜਣ ਲਈ ਤਤਪਰ ਹਨ। ਅਜਿਹਾ ਰੁਝਾਨ ਪੰਜਾਬ ਅਤੇ ਦੇਸ਼ ਲਈ ਬੇਹੱਦ ਖਤਰਨਾਕ ਹਹੈ ਅਤੇ ਸ਼ਾਸ਼ਕ ਪਾਰਟੀਆਂ ਇਸ ਜੁਮੇਵਾਰੀ ਤੋਂ ਨਹੀਂ ਭੱਜ ਸਕਦੀਆਂ ਕਿ ਉਹਨਾਂ ਪੰਜਾਬ ਦੇ ਨੌਜਵਾਨਾਂ ਲਈ ਅਜ਼ਾਦੀ ਤੋਂ ਬਾਅਦ ਦਸ਼ ਦੇ ਸ਼ਾਸ਼ਕਾਂ ਵਾਂਗ ਕੋਈ ਤਵੱਜੋਂ ਹੀ ਨਹੀਂ। ਜਿਸ ਕਾਰਨ ਘੋਰ ਨਿਰਾਸਾ ਵਾਲੇ ਵਾਤਾਵਰਣ ’ਚ ਨੌਜਵਾਨ ਤਬਕਾ ਲੰਘ ਰਿਹਾ ਹੈ ਤੇ ਨਸੇੜੀ ਬਣ ਰਿਹਾ ਹੈ।
ਉਹਨਾਂ ਸੱਦਾ ਦਿੱਤਾ ਕਿ ਉਹ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਨਵੀਂ ਦਿਸਾ ਅਤੇ ਸਹੀ ਰਾਜਨੀਤਕ ਸੇਧ ਦੇਣ ਲਈ ਬਠਿੰਡਾ ਜਿਲੇ ਵਿੱਚ ਐਸ ਐਫ ਆਈ ਅਤੇ ਵੀ ਵਾਈ ਐਫ ਆਈ ਨੂੰ ਜਥੇਬੰਦਕ ਤੌਰ ਤੇ ਮਜਬੂਤ ਕਰਨ। ਮੀਟਿੰਗ ਨੂੰ ਹਰਦੇਵ ਸਿੰਘ ਜੰਡਾਂਵਾਲਾ, ਕੁਲਜੀਤਪਾਲ ਸਿੰਘ ਭੁੱਲਰ, ਜਗਦੀਪ ਨਥਾਨਾ ਤੋਂ ਇਲਾਵਾ ਸੀ ਪੀ ਆਈ ਐ¤ਮ ਆਗੂਆਂ ਗੁਰਦੇਵ ਸਿੰਘ ਬਾਂਡੀ ਐਡਵੋਕਟ, ਮੇਘਨਾਥ ਸਰਮਾਂ, ਗੁਰਚਰਨ ਸਿੰਘ ਚੌਹਾਨ ਤੇ ਸੀਟੂ ਆਗੂ ਇੰਦਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆਂ ਜਿਲਾ ਇਕਾਈ ਬਠਿੰਡਾ ਦੀ ਚੋਣ ਕੀਤੀ ਗਈ, ਜਗਦੀਪ ਸਿੰਘ ਨਥਾਣਾ ਪ੍ਰਧਾਨ, ਅਰਸ਼ਦੀਪ ਸਿੰਘ ਧੀਮਾਨ ਸੀਨੀਅਰ ਮੀਤ ਪ੍ਰਧਾਨ, ਜੱਸ ਜੈਲਦਾਰ ਮੀਤ ਪ੍ਰਧਾਨ, ਅਰਸ਼ ਬਰਾੜ ਜਨਰਲ ਸਕੱਤਰ, ਸਗਨਾ ਪੂਹਲੀ ਅਭੀ ਬਠਿੰਡਾ ਜੁਆਇੰਟ ਸਕੱਤਰ, ਲਵੀ ਤਲਵੰਡੀ ਪ੍ਰੈਸ ਸਕੱਤਰ, ਗਗਨ ਕਲਿਆਣਾ ਖਜਾਨਚੀ ਅਤੇ ਚਰਨਜੀਤ ਜੋਧਪੁਰ, ਪੀਤਾ ਪੂਹਲਾ, ਬਲੈਕ ਜੋਧਪੁਰ, ਗੁਰਪ੍ਰੀਤ ਗਿੱਲ ਸਲਾਹਕਾਰ ਚੁਣੇ ਗਏ ਜਦ ਕਿ ਸੱਤ ਸੀਟਾਂ ਖਾਲੀ ਰੱਖੀਆਂ ਗਈਆਂ।

Real Estate