ਪ੍ਰਿਅੰਕਾ ਗਾਂਧੀ ਰਸਮੀ ਤੌਰ ‘ਤੇ ਸਿਆਸਤ ਵਿੱਚ ਉੱਤਰੀ

1028

ਪ੍ਰਿਅੰਕਾ ਗਾਂਧੀ ਨੂੰ ਰਸਮੀ ਤੌਰ ‘ਤੇ ਸਿਆਸਤ ਵਿੱਚ ਉਤਾਰਿਆ ਗਿਆ ਹੈ । ਕਾਂਗਰਸ ਨੇ ਪ੍ਰਿਅੰਕਾ ਗਾਂਧੀ ਨੂੰ ਪਾਰਟੀ ਵਿੱਚ ਜਨਰਲ ਸਕੱਤਰ ਦਾ ਅਹੁਦਾ ਦਿੰਦਿਆਂ ਪੂਰਬੀ ਉੱਤਰ ਪ੍ਰਦੇਸ਼ ਦਾ ਇੰਚਾਰਜ ਲਾਇਆ ਹੈ।ਕਾਂਗਰਸ ਦੇ ਇੱਕ ਖੇਮੇ ਦੀ ਵਿੱਚ ਲੰਮੇ ਸਮੇਂ ਤੋਂ ਮੰਗ ਸੀ ਕਿ ਪ੍ਰਿਅੰਕਾ ਗਾਂਧੀ ਨੂੰ ਸਿਆਸਤ ਵਿੱਚ ਅੱਗੇ ਕੀਤਾ ਜਾਏ। ਹਾਲੇ ਤੱਕ ਪ੍ਰਿਅੰਕਾ ਗਾਂਧੀ ਚੋਣ ਪ੍ਰਚਾਰ ਵਿੱਚ ਹੀ ਹਿੱਸਾ ਲੈਂਦੇ ਸੀ।ਉੱਤਰ ਪ੍ਰਦੇਸ ਵਿੱਚ ਇਸ ਸਮੇਂ ਕਾਂਗਰਸ ਸਮਾਜਵਾਦੀ ਪਾਰਟੀ ਤੇ ਬਸਪਾ ਨਾਲ ਗਠਜੋੜ ਨਾ ਹੋਣ ਕਾਰਨ ਮਾੜੀ ਸਥਿਤੀ ਵਿੱਚ ਹੀ ਸੀ। ਕੇ।ਸੀ। ਵੇਣੂਗੋਪਾਲ ਨੂੰ ਪਾਰਟੀ ਦੇ ਜੱਥੇਬੰਦਕ ਮਾਮਲਿਆਂ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਂਝ ਉਹ ਪਾਰਟੀ ਮਾਮਲਿਆਂ ਲਈ ਕਰਨਾਟਕ ਦੇ ਇੰਚਾਰਜ ਬਣੇ ਰਹਿਣਗੇ। ਜਿਓਤਿਰਆਦਿੱਤਿਆ ਸਿੰਧੀਆ ਨੂੰ ਉੱਤਰ ਪ੍ਰਦੇਸ਼–ਪੱਛਮੀ ਹਲਕਿਆਂ ਦਾ ਤੁਰੰਤ ਪ੍ਰਭਾਵ ਨਾਲ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

Real Estate