ਕੇਜਰੀਵਾਲ ਨਹੀਂ ਲੜਨਗੇ ਲੋਕ ਸਭਾ ਦੀ ਚੋਣ !

1370

ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਪਾਰਟੀ ਨੇ ਕਿਹਾ ਹੈ ਕਿ ਉਹ ਆਪਣੇ ਦਿੱਲੀ ਮੌਜੂਦਾ ਕਿਸੇ ਵੀ ਮੰਤਰੀ ਨੂੰ ਆਉਣ ਵਾਲੀਆਂ ਚੋਣਾਂ ‘ਚ ਟਿਕਟ ਨਹੀਂ ਦੇਵੇਗੀ। ਦਿੱਲੀ ਦੇ ਸੂਬਾ ਪ੍ਰਧਾਨ ਗੋਪਾਲ ਰਾਏ ਨੇ ਦੱਸਿਆ ਕਿ ਦਿੱਲੀ, ਹਰਿਆਣਾ ਤੇ ਪੰਜਾਬ ‘ਚ ਉਮੀਦਵਾਰਾਂ ਦਾ ਐਲਾਨ ਚੋਣਾਂ ਦੀ ਸੂਚਨਾ ਤੋਂ ਪਹਿਲਾਂ ਕਰ ਦੇਣਗੇ। ਗੋਪਾਲ ਰਾਏ ਨੇ ਕਿਹਾ, “ਅਸੀਂ ਮੌਜੂਦਾ ਵਿਧਾਇਕਾਂ ਤੇ ਮੰਤਰੀਆਂ ਨੂੰ ਟਿਕਟ ਨਹੀਂ ਦਵਾਂਗੇ।”ਆਮ ਆਦਮੀ ਪਾਰਟੀ ਨੇ ਦਿੱਲੀ ਦੀ ਸੱਤ ਵਿੱਚੋਂ ਛੇ ਲੋਕ ਸਭਾ ਸੀਟਾਂ ‘ਤੇ ਇੰਚਾਰਜ ਨਿਯੁਕਤ ਕਰ ਦਿੱਤੇ ਹਨ। ਪਾਰਟੀ ਦਿੱਲੀ ‘ਚ ਬਿਨਾ ਕਿਸੇ ਗਠਬੰਧਨ ਚੋਣ ਲੜੇਗੀ।
ਇਸ ਤੋਂ ਸਮਝਿਆ ਜਾ ਰਿਹਾ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਖੁਦ ਇਸ ਵਾਰ ਲੋਕ ਸਭਾ ਦੀ ਚੋਣ ਨਹੀਂ ਲੜਨਗੇ ! ਪਿਛਲੀ ਵਾਰ ਅਰਵਿੰਦ ਕੇਜਰੀਵਾਲ ਨਰਿੰਦਰ ਮੋਦੀ ਖਿਲਾਫ ਚੋਣ ਲੜੇ ਸਨ ।

Real Estate