ਹੈਰਾਨੀ ਇਸ ਗੱਲ ਦੀ ਏ- ਸਾਨੂੰ ਗੁੱਸਾ ਕਿਉਂ ਨਹੀਂ ਆਉਂਦਾ ?

1358

ਡਾ. ਅਮਰ ਸਿੰਘ ਆਜ਼ਾਦ 9872861321

ਪੰਜਾਬ ਅਤੇ ਪੰਜਾਬੀ ਹਰ ਪਾਸਿਓਂ ਬਰਬਾਦ ਹੋ ਰਹੇ ਹਨ-ਇਸ ਬਰਬਾਦੀ ਦੀਆਂ ਕੁਝ ਕੁ ਉਦਾਹਰਣਾਂ-

1. ਸਾਡਾ ਮੁੱਖ ਕਿੱਤਾ ਖੇਤੀ ਘਾਟੇ ਦਾ ਸੌਦਾ ਬਣਾ ਦਿੱਤਾ ਗਿਆ ਹੈ-ਖੇਤੀ ਦੇ ਮੌਜੂਦਾ ਮਾਡਲ ਰਾਹੀਂ ਕਿਸਾਨ, ਮਜ਼ਦੂਰ, ਉਪਭੋਗਤਾ ਅਤੇ ਸਾਡੇ ਕੁਦਰਤੀ ਸਰੋਤਾਂ ਨੂੰ ਬੁਰੀ ਤਰਾਂ ਚੂਸਿਆ ਜਾ ਰਿਹਾ ਹੈ

2. ਖੇਤੀ ਲਾਗਤਾਂ ਬਹੁਤ ਜ਼ਿਆਦਾ ਹਨ-ਫਸਲਾਂ ਦੇ ਭਾਅ ਘੱਟ ਹਨ-ਜਿਸ ਕਾਰਨ ਕਿਸਾਨੀ ਬੁਰੇ-ਹਾਲੀਂ ਹੈ-ਆਤਮ-ਹਤਿਆਵਾਂ, ਮਾਨਸਿਕ ਪਰੇਸ਼ਾਨੀਆਂ ਅਤੇ ਨਸ਼ਿਆਂ ਨੇ ਪੰਜਾਬੀਆਂ ਦਾ ਲੱਕ ਤੋੜ ਦਿੱਤਾ ਹੈ

3. ਧਰਤੀ ਹੇਠਲਾ ਪਾਣੀ ਮੁੱਕਣ ਦੀ ਕਾਗਾਰ ਤੇ ਹੈ ਅਤੇ ਇਹ ਭਾਂਤ-ਭਾਂਤ ਦੀਆਂ ਜ਼ਹਿਰਾਂ ਨਾਲ ਭਰਪੂਰ ਹੈ

4. ਧਰਤੀ ਹੇਠਲੇ ਡੂੰਘੇ ਪੱਤਣਾ ਦੇ ਜ਼ਹਿਰੀਲੇ ਪਾਣੀ ਦੀ ਅੱਤ ਦੀ ਵਰਤੋਂ ਨੇ ਪੰਜਾਬ ਦਾ ਵਾਤਾਵਰਣ ਨੂੰ ਅੱਤ ਦਰਜੇ ਦਾ ਦੂਸ਼ਤ ਕਰ ਦਿੱਤਾ ਹੈ

5. ਧਰਤੀ ਉਪਰ ਵਗਦੇ ਨਦੀਆਂ-ਨਾਲੇ, ਸੀਵਰਾਂ ਅਤੇ ਸਨਅਤੀ ਗੰਦੇ ਪਾਣੀ ਨੇ ਹੱਦ ਦਰਜੇ ਦੇ ਦੂਸ਼ਤ ਕਰ ਦਿੱਤੇ ਹਨ

6. ਖੇਤੀ-ਜ਼ਹਿਰਾਂ ਅਤੇ ਜ਼ਹਿਰੀਲੇ ਪਾਣੀ ਸਦਕਾ ਮਿੱਟੀ ਅਨੇਕਾਂ ਕਿਸਮ ਦੇ ਜ਼ਹਿਰਾਂ ਨਾਲ ਭਰ ਗਈ ਹੈ ਅਤੇ ਧਰਤੀ ਬੰਜਰ ਹੋਣ ਵੱਲ ਵਧ ਰਹੀ ਹੈ

7. ਅਨੇਕਾਂ ਜ਼ਹਿਰਾਂ ਨੇ ਰਲ ਕੇ ਹਵਾ ਵੀ ਜ਼ਹਿਰੀਲੀ ਕਰ ਦਿੱਤੀ ਹੈ

8. ‘ਪਵਣੁ ਗੁਰੂ ਪਾਣੀ ਪਿਤਾ-ਮਾਤਾ ਧਰਤਿ ਮਹਤੁ’-ਗੁਰੂ, ਪਿਤਾ ਅਤੇ ਮਾਤਾ ਤਿੰਨੋਂ ਹੀ ਜ਼ਹਿਰਾਂ ਨਾਲ ਭਰ ਗਏ ਹਨ

9. ਸਿੱਟੇ ਦੇ ਤੌਰ ਤੇ ਸਾਡੇ ਭੋਜਣ ਵੀ ਜ਼ਹਿਰਾਂ ਨਾਲ ਭਰਪੂਰ ਹਨ

10. ਸਾਡੀ ਸਿਹਤ ਬੁਰੀ ਤਰਾਂ ਗਰਕ ਗਈ ਹੈ-ਸਰੀਰਕ ਅਤੇ ਮਾਨਸਿਕ ਸਿਹਤ ਬਹੁਤ ਨੀਵੇਂ ਪਧਰ ਤੇ ਹਨ

11. ਸੈਕਸ ਅਤੇ ਪ੍ਰਜਨਣ ਅੰਗਾਂ ਦੀ ਸਿਹਤ ਬਹੁਤ ਬੁਰੀ ਤਰਾਂ ਕੁਚਲੀ ਜਾ ਰਹੀ ਹੈ

12. ਆਉਣ ਵਾਲੀਆਂ ਪੀੜੀਆਂ ਕਮਜ਼ੋਰ, ਅਪੰਗ ਅਤੇ ਬਿਮਾਰੀਆਂ ਦਾ ਘਰ ਬਣ ਰਹੀਆਂ ਹਨ

13. ਸਾਡੇ ਡੰਗਰ ਵੀ ਆਪਣੀ ਸਿਹਤ ਗੁਆ ਚੁੱਕੇ ਹਨ ਅਤੇ ਭਾਂਤ-ਭਾਂਤ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ

14. ਡੰਗਰਾਂ ਵਿੱਚ ਵੀ ਪ੍ਰਜਨਣ ਸਮਸਿਆਵਾਂ ਆਮ ਹੋ ਗਈਆਂ ਹਨ

15. ਧਰਤੀ, ਪਾਣੀ ਅਤੇ ਹਵਾ ਵਿਚਲੇ ਜੀਵ ਅਤੇ ਕੀਟ-ਪਤੰਗੇ ਵੀ ਬੇਹੱਦ ਘਟ ਗਏ ਹਨ ਅਤੇ ਉਨ੍ਹਾਂ ਦੀਆਂ ਅਨੇਕਾਂ ਪ੍ਰਜਾਤੀਆਂ ਖਤਮ ਹੋ ਗਈਆਂ ਹਨ ਜਾਂ ਖਤਮ ਹੋ ਰਹੀਆਂ ਹਨ

16. ਪੂਰੇ ਜੀਵਨ ਦਾ ਆਧਾਰ-ਸੂਖਸ਼ਮ ਜੀਵ ਵੀ ਘਟ ਰਹੇ ਹਨ-ਸੂਖਸ਼ਮ ਜੀਵਾਂ ਅਤੇ ਕੀਟਾਂ ਬਿਨਾਂ ਜੀਵਨ ਸੰਭਵ ਹੀ ਨਹੀਂ

17. ਪੂਰਾ ਕੁਦਰਤੀ ਸੰਤੁਲਣ ਤਬਾਹ ਹੋ ਰਿਹਾ ਹੈ-ਕੁਦਰਤ ਦੇ ਸਦੀਵੀ ਚੱਕਰ (ਹਵਾ-ਪਾਣੀ ਅਤੇ ਖੁਰਾਕੀ ਤੱਤਾਂ ਦੇ) ਬੁਰੀ ਤਰਾਂ ਕੁਚਲੇ ਗਏ ਹਨ

18. ਧਰਤੀ ਹੇਠਲਾ ਪਾਣੀ ਸੀਮਤ ਹੋਣ ਕਾਰਨ ਅਤੇ ਜ਼ਹਿਰੀਲਾ ਹੋਣ ਕਾਰਨ ਨਦੀਆਂ ਦਾ ਪਾਣੀ ਹੀ ਇੱਕੋ-ਇੱਕ ਬਚਾਅ ਹੈ-ਉਹ ਵੀ ਸਾਥੋਂ ਖੋਹਿਆ ਜਾ ਰਿਹਾ ਹੈ-ਅਮ੍ਰਿਤ ਵਰਗੇ ਪਾਣੀਆਂ ਦੀ ਧਰਤੀ ਸ਼ੁਧ ਪਾਣੀ ਲਈ ਤਰਸ ਰਹੀ ਹੈ

19. ਪਹਿਲਾਂ 1947 ਦੀ ਵੰਡ ਕਰਵਾ ਕੇ ਸਾਨੂੰ ਉਜਾੜਿਆ ਅਤੇ ਤਬਾਹ ਕੀਤਾ ਗਿਆ-ਜ਼ਰਾ ਸੋਚ ਕੇ ਵੇਖੋ ਕਿ ਜੇ ਅੱਜ ਪੰਜਾਬ ਇੱਕ ਹੁੰਦਾ ਤਾਂ ਪੰਜਾਬ ਅਤੇ ਪੰਜਾਬੀਆਂ ਦੀ ਕੀ ਸ਼ਾਨ ਹੋਣੀ ਸੀ

20. ਫਿਰ ਪੰਜਾਬੀ ਸੂਬਾ ਦੇਣ ਵੇਲੇ ਪੰਜਾਬੀ ਬੋਲਦੇ ਇਲਾਕੇ ਸਾਥੋਂ ਖੋਹੇ ਗਏ-ਸਾਡੇ ਹੈਡ-ਵਰਕਸ ਸਾਥੋਂ ਖੋਹੇ ਗਏ-ਸਾਡੀ ਰਾਜਧਾਨੀ ਸਾਥੋਂ ਖੋਹੀ ਗਈ-ਅਸੀਂ ਭਾਰਤ ਦਾ ਇੱਕੋ-ਇੱਕ ਸੂਬਾ ਹਾਂ ਜਿਸ ਕੋਲ ਆਪਣੀ ਰਾਜਧਾਨੀ ਵੀ ਨਹੀਂ

21. ਸੱਤਾ ਤੇ ਕਾਬਜ਼ ਹੋਣ ਲਈ -ਦਸ ਸਾਲ ਪੰਜਾਬ ਨੂੰ ਅੱਤਵਾਦ ਦੇ ਨਾਮ ਤੇ ਕੋਹਿਆ ਅਤੇ ਮਧੋਲਿਆ ਗਿਆ-ਹਰਮੰਦਿਰ ਸਾਹਿਬ ਨੂੰ ਤਬਾਹ ਕਰਕੇ ਪੰਜਾਬ ਨੂੰ ਗਹਿਰੇ ਜ਼ਖਮ ਦਿੱਤੇ

22. ਰਾਜਸੀ ਹਿੱਤਾਂ ਦੀ ਪੂਰਤੀ ਲਈ ਚੁਰਾਸੀ ਦੇ ਦੰਗਿਆਂ ਵਿੱਚ ਜੋ ਹੋਇਆ-ਉਹ ਨਾ ਮਿਟਣ ਵਾਲੇ ਜ਼ਖਮ ਦੇ ਗਿਆ

23. ਕਾਰਪੋਰੇਟ ਘਰਾਣੇ, ਰਾਜਸੀ ਲੀਡਰਾਂ ਅਤੇ ਅਫਸਰ-ਸ਼ਾਹੀ ਦੀ ਤਿਕੜੀ ਲੋਕਾਂ ਨੂੰ ਅਨ੍ਹੇਂ-ਵਾਹ ਲੁੱਟ ਅਤੇ ਕੁੱਟ ਰਹੇ ਹਨ

24. ਕੁਦਰਤੀ ਸਰੋਤਾਂ ਨੂੰ ਦੋਹੀਂ ਹੱਥੀਂ ਲੁੱਟਿਆ ਅਤੇ ਤਬਾਹ ਕੀਤਾ ਜਾ ਰਿਹਾ ਹੈ

25. ਵਿਕਾਸ ਦਾ ਜੋ ਮਾਡਲ ਅਪਣਾਇਆ ਗਿਆ ਹੈ ਉਸ ਵਿੱਚ ਰੁਜ਼ਗਾਰ ਨਹੀਂ ਮਿਲਦਾ-ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਭੱਜ ਰਹੀ ਹੈ

26. ਲੋਕਾਂ ਨੂੰ ਸਹੂਲਤਾਂ ਦੇਣ ਵਾਲੀਆਂ ਸਰਕਾਰੀ ਸੰਸਥਾਵਾਂ ਨੂੰ ਬੀਮਾਰ ਕੀਤਾ ਜਾ ਰਿਹਾ ਹੈ, ਬਦਨਾਮ ਕੀਤਾ ਜਾ ਰਿਹਾ ਹੈ ਤੇ ਫਿਰ ਉਨ੍ਹਾਂ ਨੂੰ ਮੁਨਾਫਾ ਕਮਾਉਣ ਵਾਲੀਆਂ ਪ੍ਰਾਈਵੇਟ ਸੰਸਥਾਵਾਂ ਵਿੱਚ ਬਦਲਿਆ ਜਾ ਰਿਹਾ ਹੈ

27. ਜਮਹੂਰੀਅਤ ਨੂੰ ਬੜੇ ਹੀ ਸ਼ਾਤਰਾਨਾਂ ਢੰਗ ਨਾਲ ਕਮਜ਼ੋਰ ਕੀਤਾ ਜਾ ਰਿਹਾ ਹੈ

28. ਤਾਕਤਾਂ ਦੇ ਅੱਤ ਦਾ ਕੇਂਦਰੀਕਰਨ ਕਰ ਕੇ ਪੰਜਾਬ ਨੂੰ ਇੱਕ ਭਿਖਾਰੀ ਬਣਾ ਦਿੱਤਾ ਗਿਆ ਹੈ

29. ਸਾਡੇ ਸਮਾਜ ਦੇ ਤਾਣੇ-ਬਾਣੇ ਅਤੇ ਸਭਿਆਚਾਰ ਨੂੰ ਇੱਕ ਗਹਿਰੀ ਸਾਜਿਸ਼ ਤਹਿਤ ਤਬਾਹ ਕੀਤਾ ਜਾ ਰਿਹਾ ਹੈ

30. ਇਸ ਸਮੂਹਿਕ ਤਬਾਹੀ ਦੇ ਵਿਰੁਧ ਉਠਣ ਵਾਲੀ ਹਰ ਅਵਾਜ਼ ਨੂੰ ਭਟਕਾਇਆ ਅਤੇ ਦਬਾਇਆ ਜਾ ਰਿਹਾ ਹੈ ਕੀ ਹੈਰਾਨੀ ਦੀ ਗੱਲ ਨਹੀਂ ਕਿ ਸਾਨੂੰ ਫਿਰ ਵੀ ਗੁੱਸਾ ਨਹੀਂ ਆ ਰਿਹਾ

Real Estate