ਸਬਰੀਮਾਲਾ ਮੰਦਰ ‘ਚ ਜਾਣ ਵਾਲੀ ਕਨਕਦੁਰਗਾ ਨੂੰ ਸਹੁਰਿਆਂ ਨੇ ਘਰੋਂ ਕੱਢਿਆ

1399

ਤ੍ਰਿਵਨੰਤਪੁਰਮ : ਸਬਰੀਮਾਲਾ ਮੰਦਰ ਵਿੱਚ ਵਿੱਚ ਪ੍ਰਦੇਸ਼ ਕਰਨ ਵਾਲੀ ਕਨਕਦੁਰਗਾ ਨੂੰ ਉਸਦੇ ਸਹੁਰਿਆਂ ਵਾਲਿਆਂ ਨੇ ਘਰ ਵਿੱਚੋਂ ਕੱਢ ਦਿੱਤਾ । ਉਹ ਹੁਣ ਪੁਲੀਸ ਸੁਰੱਖਿਆ ਵਿੱਚ ਸੈ਼ਲਟਰ ਹੋਮ ਵਿੱਚ ਰਹਿ ਰਹੀ ਹੈ। ਕਨਕਦੁਰਗਾ ਨੇ ਕਰੀਬ ਹਫ਼ਤਾ ਪਹਿਲਾਂ ਆਪਣੀ ਸੱਸ ਉਪਰ ਮਾਰਕੁੱਟ ਦਾ ਦੋਸ਼ ਲਾਇਆ ਸੀ ।
ਕਨਕਦੁਰਗਾ ਨੇ ਮਹਿਲਾ ਸਾਥੀ ਬਿੰਦੂ ਨਾਲ 2 ਜਨਵਰੀ ਨੂੰ ਭਗਵਾਨ ਅਯੱਪਾ ਦੇ ਦਰਸ਼ਨ ਕਰਕੇ 800 ਸਾਲ ਪੁਰਾਣੀ ਪ੍ਰਥਾ ਨੂੰ ਤੋੜਿਆ ਸੀ । ਦੋਨਾਂ ਨੇ ਮੰਦਰ ਵਿੱਚ ਪੂਜਾ- ਪ੍ਰਾਰਥਨਾ ਕੀਤੀ ਸੀ । ਇਸ ਤੋਂ ਬਾਅਦ ਪੂਰੇ ਰਾਜ ਵਿੱਚ ਪ੍ਰਦਰਸ਼ਨ ਹੋਇਆ ਸੀ । ਉਹ ਸੁਪਰੀਮ ਕੋਰਟ ਦੇ ਹੁਕਮ ਮਗਰੋਂ ਮੰਦਰ ‘ਚ ਜਾਣ ਵਾਲੀ ਪਹਿਲੀ ਔਰਤ ਸੀ ।
ਕਨਕਦੁਰਗਾ ਨੇ ਆਪਣੇ ਸਹੁਰੇ ਪਰਿਵਾਰ ਖਿਲਾਫ਼ ਮਾਮਲਾ ਦਰਜ ਕਰਾਇਆ ਹੈ। ਪੁਲੀਸ ਉਸ ਨਾਲ ਘਰ ਗਈ ਸੀ ਪਰ ਉਸਦੇ ਪਤੀ ਆਪਣੀ ਮਾਂ ਅਤੇ ਬੱਚਿਆਂ ਸਮੇਤ ਪਹਿਲਾਂ ਹੀ ਕਿੱਥੇ ਚਲੇ ਗਏ।
28 ਸਤੰਬਰ ਨੂੰ ਸੁਪਰੀਮ ਕੋਰਟ ਦੇ ਮੰਦਰ ਵਿੱਚ ਹਰ ਉਮਰ ਦੀ ਔਰਤ ਨੂੰ ਦਾਖਲ ਹੋਣ ਦੀ ਇਜ਼ਾਜਤ ਹੋ ਗਈ ਸੀ ।
ਇਸ ਫੈਸਲੇ ਦੇ ਖਿਲਾਫ਼ ਕੇਰਲ ਦੇ ਰਾਜ ਪਰਿਵਾਰ ਅਤੇ ਮੰਦਰ ਦੇ ਮੁੱਖ ਪੁਜਾਰੀਆਂ ਸਣੇ ਕਈ ਹਿੰਦੂ ਸੰਗਠਨਾਂ ਨੇ ਸੁਪਰੀਮ ਕੋਰਟ ਨੂੰ ਫੈਸਲੇ ਦਾ ਰਿਵੀਊ ਕਰਨ ਲਈ ਬੇਨਤੀ ਕੀਤੀ ਸੀ । ਹਾਲਾਂਕਿ , ਅਦਾਲਤ ਨੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ । ਇਸ ਪਹਿਲਾਂ ਇੱਥੇ 10 ਤੋਂ 50 ਸਾਲ ਉਮਰ ਦੀਆਂ ਔਰਤਾਂ ਦੇ ਦਾਖਲੇ ‘ਤੇ ਰੋਕ ਸੀ । ਇਹ ਪ੍ਰਥਾ 800 ਸਾਲ ਪੁਰਾਣੀ ਹੈ। ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਵਿਰੋਧ ਕੇਰਲਾ ਵਿੱਚ ਵਿਰੋਧ ਹੋਇਆ ਸੀ ।
ਸਰਕਾਰ ਦਾ ਕਹਿਣਾ ਹੈ ਕਿ ਹੁਣ ਤੱਕ ਮੰਦਰ ਵਿੱਚ 51 ਔਰਤਾਂ ਦਾਖਿਲ ਹੋ ਚੁੱਕੀਆਂ ਹਨ।

Real Estate