ਮੁੱਖ ਮੰਤਰੀ ਦੇ ਵਾਅਦਿਆਂ ਦਾ ਕੇਕ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫੇਸਬੁੱਕ ਅਤੇ ਟਵੀਟਰ ਤੇ ਪੂਰੇ ਸਰਗਰਮ ਰਹਿੰਦੇ ਹਨ ਅਤੇ ਆਪਣੇ ਕੀਤੇ ਹਰ ਕੰਮ ਨੂੰ ਸ਼ੇਅਰ ਕਰਦੇ ਹਨ ਇਸੇ ਤਰ੍ਹਾ ਹੀ ਵਿਧਾਨ ਸਭਾਂ ਚੋਣਾਂ ਦੋਰਾਨ ਮੁੱਖ ਮੰਤਰੀ ਪੰਜਾਬ ਵੱਲੋਂ 24 ਜਨਵਰੀ 2017 ਨੂੰ ਟਵੀਟ ਸੰਦੇਸ਼ ਰਾਹੀ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਨਾਲ ਹੀ ਅੇਲਾਨ ਵੀ ਕੀਤਾ ਸੀ ਕਿ ਸਰਕਾਰ ਬਨਣ ਤੇ ਪਹਿਲੀ ਕੈਬਿਨਟ ਮੀਟਿੰਗ ਵਿਚ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਨੂੰ 2 ਸਾਲ ਬੀਤਣ ਨੂੰ ਆਏ ਹਨ ਪਰ ਇਹਨਾਂ ਦੋ ਸਾਲਾਂ ਵਿਚ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਇਕ ਮੀਟਿੰਗ ਤੱਕ ਨਹੀ ਕੀਤੀ।ਕੈਪਟਨ ਅਮਰਿੰਦਰ ਸਿੰਘ ਦਾ ਕੀਤਾ ਟਵੀਟ ਤਾਂ ਟਵੀਟਰ ਤੱ ਅੱਜ ਵੀ ਕੀਤੇ ਵਾਅਦੇ ਨੂੰ ਬੋਲ ਰਿਹਾ ਹੈ ਪਰ ਸ਼ਾਇਦ ਮੁੱਖ ਮੰਤਰੀ ਪੰਜਾਬ ਆਪਣੇ ਕੀਤੇ ਵਾਅਦੇ ਨੂੰ ਭੁੱਲ ਗਏ ਹਨ। ਇਸ ਲਈ ਸੂਬੇ ਦੇ ਕੱਚੇ ਮੁਲਾਜ਼ਮਾਂ ਨੇ ਰੋਸ ਵਜੋਂ ਮੁੱਖ ਮੰਤਰੀ ਦੇ ਕੀਤੇ ਵਾਅਦੇ ਦੇ ਦੋ ਸਾਲ ਪੂਰੇ ਹੋਣ ਤੇ ਮੁੱਖ ਮੰਤਰੀ ਨੂੰ ਦੁਬਾਰਾ ਇਹ ਵਾਅਦਾ ਯਾਦ ਕਰਵਾਉਣ ਲਈ ਦੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ 24 ਜਨਵਰੀ ਨੂੰ ਟਵੀਟ ਦਾ ਕੇਕ ਬਣਾ ਕੇ ਭੇਂਟ ਕਰਨਗੇ।

Real Estate