ਮਸ਼ੀਨਾਂ ਹੈੱਕ ਨਹੀਂ ਹੋ ਸਕਦੀਆਂ, ਚੋਣ ਕਮਿਸ਼ਨ ਨੇ ਅਮਰੀਕੀ ਹੈਕਰ ਦੇ ਦਾਅਵੇ ਨਕਾਰੇ

1189

ਭਾਰਤੀ ਚੋਣ ਕਮਿਸ਼ਨ ਨੇ ਆਪਣਾ ਦਾਅਵਾ ਫਿਰ ਦੁਹਰਾਇਆ ਹੈ ਕਿ ਮੁਲਕ ਦੀਆਂ ਚੋਣਾਂ ਵਿੱਚ ਵਰਤੀਆਂ ਜਾਂਦੀਆਂ ਇਲੈਟ੍ਰੋਨਿਕ ਵੋਟਿੰਗ ਮਸ਼ੀਨਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਹੋ ਸਕਦੀ।ਚੋਣ ਕਮਿਸ਼ਨ ਦੀ ਇਹ ਪ੍ਰਤੀਕਿਰਿਆ ਲੰਡਨ ਵਿੱਚ ਇੰਡੀਅਨ ਜਰਨਲਿਸਟ ਐਸੋਸੀਏਸ਼ਨ (ਆਈਜੇਈ) ਅਤੇ ਫੌਰਨ ਕੌਰਸਪੌਡੈਂਟ ਐਸੋਸੀਏਸ਼ਨ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਜਵਾਬ ਵਿੱਚ ਆਈ ਹੈ।ਇਸ ਪ੍ਰੈਸ ਕਾਨਫਰੰਸ ਵਿੱਚ ਹੈਦਾਰਾਬਾਦੀ ਮੂਲ ਦੇ ਅਤੇ ਅੱਜ-ਕੱਲ ਅਮਰੀਕਾ ਵਿੱਚ ਰਹਿੰਦੇ ਸਈਦ ਸੂਜਾ ਨੂੰ ਵੀਡੀਓ ਕਾਨਫਰਸਿੰਗ ਰਾਹੀ ਪੇਸ਼ ਕੀਤਾ ਗਿਆ। ਜਿਸ ਨੇ ਭਾਰਤੀ ਵੋਟਿੰਗ ਮਸ਼ੀਨ ਨੂੰ ਹੈਕ ਕਰਨ ਦਾ ਦਾਅਵਾ ਕੀਤਾ।
ਸਈਦ ਸੂਜਾ ਨੇ ਪ੍ਰੈੱਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਉਹ ਸਾਲ 2014 ਵਿੱਚ ਇਨ੍ਹਾਂ ਮਸ਼ੀਨਾਂ ਨੂੰ ਹੈਕ ਕਰਨ ਵਾਲੇ ਹੈਕਰਾਂ ਦੀ ਟੀਮ ਦੇ ਮੈਂਬਰ ਸੀ। ਇਸ ਦੇ ਇਲਾਵਾ ਸੂਜਾ ਨੇ ਕੇਂਦਰੀ ਮੰਤਰੀ ਗੋਪੀਨਾਥ ਮੁੰਡੇ ਦੀ ਅਤੇ ਪੱਤਰਕਾਰ ਗੌਰੀ ਲੰਕੇਸ਼ ਦੀਆਂ ਮੌਤਾਂ ਬਾਰੇ ਵੀ ਕਈ ਦਾਅਵੇ ਕੀਤੇ। ਸੂਜਾ ਦੇ ਦਾਅਵਿਆਂ ਦੀ ਬੀਬੀਸੀ ਕੋਈ ਤਸਦੀਕ ਨਹੀਂ ਕਰਦਾ।ਸੂਜਾ ਨੇ ਇਹ ਪ੍ਰੈੱਸ ਕਾਨਫਰੰਸ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਹ ਖੁਲਾਸਾ ਕਰਨ ਤੋਂ ਰੋਕਣ ਲ਼ਈ ਕੁਝ ਦਿਨ ਪਹਿਲਾਂ ਹਮਲਾ ਹੋ ਚੁੱਕਿਆ ਹੈ।ਪ੍ਰੈਸ ਕਾਨਫਰੰਸ ਦੌਰਾਨ ਇਹ ਦਾਅਵਾ ਕੀਤਾ ਗਿਆ ਕਿ ਭਾਰਤ ਦੇ ਚੋਣ ਕਮਿਸ਼ਨ ਤੇ ਸਿਆਸੀ ਪਾਰਟੀਆਂ ਨੂੰ ਬੁਲਾਇਆ ਗਿਆ ਸੀ। ਪਰ ਕਾਂਗਰਸ ਦੇ ਨੁੰਮਾਇਦੇ ਕਪਿਲ ਸਿੱਬਲ ਤੋਂ ਬਿਨਾਂ ਹੋਰ ਕੋਈ ਨਹੀਂ ਪਹੁੰਚਿਆ।
ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਦਾਅਵਾ ਕੀਤਾ ਗਿਆ ਕਿ ਵੋਟਿੰਗ ਮਸ਼ੀਨਾਂ ਭਾਰਤ ਇਲੈਟ੍ਰੋਨਿਕਸ ਲਿਮਟਿਡ ਅਤੇ ਇਲੈਟ੍ਰੋਨਿਕਸ ਕਾਰਪੋਰੇਸ਼ਨ ਆਫ਼ ਇੰਡੀਆ ਵਿੱਚ ਬਹੁਤ ਦੀ ਸਖ਼ਤ ਸੁਰੱਖਿਆ ਨਿਗਰਾਨੀ ਹੇਠ ਤਿਆਰ ਕੀਤੀਆਂ ਜਾਂਦੀਆਂ ਹਨ। ਚੋਣ ਕਮਿਸ਼ਨ ਨੇ ਦਾਅਵਾ ਕੀਤਾ ਕਿ ਵੋਟਿੰਗ ਮਸ਼ੀਨਾਂ ਬਣਾਉਣ ਲਈ ਬਹੁਤ ਦੀ ਸਾਵਧਾਨੀ ਵਾਲੀ ਪ੍ਰਕਿਰਿਆ ਹੈ।

Real Estate