ਪੰਜਾਬ ਵਿਚ ਸੰਤਾਂ ਤੇ ਬਾਬਿਆਂ ਨੂੰ ਮਿਲੀ ਸੁਰੱਖਿਆ ਦਾ ਰੀਵਿਊ ਹੋਵੇਗਾ। ਹਾਈਕੋਰਟ ਨੇ ਸਰਕਾਰ ਨੂੰ ਸੁਰੱਖਿਆ ਰੀਵਿਊ ਕਰ ਕੇ ਹਾਈਕੋਰਟ ਵਿਚ ਰਿਪੋਰਟ ਦਾਖਲ ਕਰਨ ਦਾ ਹੁਕਮ ਦਿਤਾ ਹੈ।
ਦੂਜੇ ਪਾਸੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਸਰਕਾਰੀ ਸੁਰੱਖਿਆ ਵਾਪਸ ਮਿਲ ਗਈ ਹੈ। ਢੱਡਰੀਆਂਵਾਲੇ ਨੇ ਆਪਣੀ ਸਰਕਾਰੀ ਸੁਰੱਖਿਆ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ‘ਚ ਅਰਜ਼ੀ ਪਾਈ ਸੀ ਜਿਸ ‘ਤੇ ਕੋਰਟ ਨੇ ਫੈਸਲਾ ਸੁਣਾਉਂਦਿਆਂ ਢੱਡਰੀਆਂਵਾਲੇ ਨੂੰ ਰਾਹਤ ਦਿੱਤੀ ਹੈ ਤੇ ਹੁਣ ਉਨ੍ਹਾਂ ਨੂੰ ਦੁਬਾਰਾ ਤੋਂ ਸੂਬਾ ਸਰਕਾਰ ਨੂੰ ਸਕਿਉਰਿਟੀ ਦੇਣੀ ਹੋਵੇਗੀ।
ਰਣਜੀਤ ਸਿੰਘ ਢੱਡਰੀਆਂਵਾਲੇ ‘ਤੇ ਸਾਲ 2016 ‘ਚ ਜਾਨਲੇਵਾ ਹਮਲਾ ਹੋਇਆ ਸੀ ਜਿਸ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਰਣਜੀਤ ਸਿੰਘ ਨੂੰ ਇਸ ਹਮਲੇ ਤੋਂ ਬਾਅਦ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਪਰ ਬਾਅਦ ‘ਚ ਪੰਜਾਬ ਸਰਕਾਰ ਨੇ ਢੱਡਰੀਆਂਵਾਲੇ ਨਾਲ ਸੁਰੱਖਿਆ ਕਰਮੀ ਘਟਾ ਦਿੱਤੇ ਸਨ। ਜੋ ਕੋਰਟ ਨੇ ਅੱਜ ਮੁੜ ਤੋਂ ਉਨ੍ਹਾਂ ਨੂੰ ਵਾਪਸ ਦੇਣ ਦਾ ਫੈਸਲਾ ਲਿਆ ਹੈ।
Real Estate