ਪਾਣੀਆਂ ਵਾਰੀ ਤਾਂ ਕੇਜਰੀਵਾਲ ਨੂੰ ਹਰਿਆਣੇ ਦਾ ਮੋਹ ਜਾਗ ਪੈਂਦਾ -ਖਹਿਰਾ

892

ਆਮ ਆਦਮੀ ਪਾਰਟੀ ਦੀ ਰੈਲੀ ਦੇ ਸਮੇਂ ਹੀ ਬਰਨਾਲਾ ਹਲਕੇ ਵਿੱਚ ਪਹੁੰਚੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ‘ਆਪ’ ਪੰਜਾਬ ਵਿਚ ਆਧਾਰ ਗੁਆ ਚੁੱਕੀ ਹੈ ਤੇ ਹੋਂਦ ਬਚਾਉਣ ਲਈ ਮੁੜ ਹੱਥ-ਪੈਰ ਮਾਰ ਰਹੀ ਹੈ। ਉਨ੍ਹਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਕੇਜਰੀਵਾਲ ਕਿੱਥੇ ਸਨ, ਹੁਣ ਲੋਕ ਸਭਾ ਚੋਣਾਂ ਵੇਲੇ ਪੰਜਾਬ ਦੀ ਗੱਲ ਕਰਨ ਲੱਗ ਪਏ। ਉਨ੍ਹਾਂ ਕਿਹਾ ਕਿ ਪਾਣੀਆਂ ਵਾਰੀ ਤਾਂ ਕੇਜਰੀਵਾਲ ਨੂੰ ਹਰਿਆਣੇ ਦਾ ਮੋਹ ਜਾਗ ਪੈਂਦਾ ਹੈ।ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ‘ਆਪ’ ਵਿਚ ਚੰਗੀ ਸੋਚ ਅਤੇ ਲੋਕਾਂ ਪ੍ਰਤੀ ਜਵਾਬਦੇਹੀ ਵਾਲੇ ਵਾਲੰਟੀਅਰਾਂ ਨੂੰ ਰਹਿਣ ਨਹੀਂ ਦਿੰਦੇ ਤੇ ਪਾਰਟੀ ਦਾ ਸੰਵਿਧਾਨ ਬਦਲ ਕੇ ਖ਼ੁਦ ਹੀ ਪਾਰਟੀ ਦੇ ਤਿੰਨ ਪ੍ਰਮੁੱਖ ਅਹੁਦੇ ਸਾਂਭੀ ਬੈਠੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਦਿੱਲੀ ਵਿਚ ਬੈਠੇ 6-7 ਵਿਅਕਤੀ ਹੀ ਚਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ‘ਆਪ’ ਦੇ ਪ੍ਰਧਾਨ ਨਾ ਹੁੰਦਿਆਂ ਵੀ ਪ੍ਰਧਾਨ ਵਜੋਂ ਵਿਚਰ ਰਹੇ ਹਨ ਤੇ ਮਾਨ ਵੱਲੋਂ ਅਸਤੀਫ਼ਾ ਦੇਣਾ ਮਹਿਜ਼ ਡਰਾਮਾ ਸੀ।

Real Estate