ਪ੍ਰਧਾਨ ਮੰਤਰੀ ਖਿਲਾਫ਼ ਬੋਲਣ ‘ਤੇ ਪੱਤਰਕਾਰ ਨੂੰ ਜੇਲ੍ਹ

914

Kishore Chandra Wangkhemਮੇਘਾਲਿਆ ‘ਚ ਜਿਸ ਤਰ੍ਹਾਂ ਕੋਇਲਾ ਖਾਨ ‘ਚ ਮਜ਼ਦੂਰ ਫਸ ਗਏ ਸਨ ਅਤੇ ਉਨ੍ਹਾਂ ਨੂੰ ਬਚਾਉਣ ਲਈ ਰਾਹਤ ਅਤੇ ਬਚਾਅ ਕੰਮ ਕੀਤੇ ਗਏੇ। ਉਸ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਵੱਡਾ ਹਮਲਾ ਬੋਲਿਆ ਸੀ। ਪਰ ਹੁਣ ਜਿਸ ਤਰ੍ਹਾਂ ਨਾਲ ਇੰਫਾਲ ਦੇ ਪੱਤਰਕਾਰ ਕਿਸ਼ੋਰ ਚੰਦਰ ਬੈਂਗਖੇਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ‘ਚ ਸੁੱਟ ਦਿੱਤਾ, ਉਸ ‘ਤੇ ਰਾਹੁਲ ਗਾਂਧੀ ਨੇ ਸਖ਼ਤ ਰਵੱਈਆ ਅਪਣਾਇਆ ਹੈ। ਕਿਸ਼ੋਰ ਨੂੰ ਐੱਨ ਐੱਸ ਏ ਐਕਟ ਤਹਿਤ ਗ੍ਰਿਫ਼ਤਾਰ ਕਰਕੇ ਜੇਲ੍ਹ ‘ਚ ਸੁੱਟ ਦਿੱਤਾ ਗਿਆ ਹੈ, ਜਿਸ ਨੂੰ ਖੁਦ ਰਾਹੁਲ ਗਾਂਧੀ ਨੇ ਚਿੱਠੀ ਲਿਖੀ ਹੈ।
ਰਾਹੁਲ ਗਾਂਧੀ ਨੇ ਕਿਸ਼ੋਰ ਨੂੰ ਲਿਖਿਆ ਹੈ ਕਿ ਵਿਰੋਧੀ ਦੀ ਆਵਾਜ਼ ਨੂੰ ਦਬਾਉਣ ਦੀ ਇਹ ਇੱਕ ਹੋਰ ਕੋਸ਼ਿਸ਼ ਹੈ, ਜਿਸ ‘ਚ ਸੂਬਾ ਸਰਕਾਰ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ‘ਚ ਅਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਭਾਜਪਾ ਦੀ ਸਰਕਾਰ ਨੇ ਮਣੀਪੁਰ ‘ਚ ਲੋਕਾਂ ਦੇ ਸੰਵਿਧਾਇਕ ਅਧਿਕਾਰਾਂ ‘ਤੇ ਹਮਲਾ ਕੀਤਾ। ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਲਗਾਤਾਰ ਹਿੰਸਾ ਦਾ ਰਸਤਾ ਅਪਣਾ ਰਹੀਆਂ ਹਨ। ਰਾਹੁਲ ਨੇ ਲਿਖਿਆ ਹੈ ਕਿ ਫਾਸ਼ੀਵਾਦੀ ਤਾਕਤਾਂ ਦੇਸ਼ ‘ਚ ਭਾਰਤ ਦੇ ਵਿਚਾਰ ਨੂੰ ਬਰਬਾਦ ਕਰ ਰਹੀਆਂ ਹਨ, ਜੋ ਵੀ ਇਨ੍ਹਾਂ ਤਾਕਤਾਂ ਖਿਲਾਫ਼ ਆਵਾਜ਼ ਉਠਾ ਰਹੇ ਹਨ, ਉਨ੍ਹਾਂ ਨੂੰ ਜੇਲ੍ਹ ‘ਚ ਬੰਦ ਕਰ ਦਿੱਤਾ ਜਾ ਰਿਹਾ ਹੈ।
ਜਾਣਕਾਰੀ ਹੈ ਕਿ ਕਿਸ਼ੋਰ ਸਥਾਨਕ ਨਿਊਜ਼ ਚੈਨਲ ‘ਚ ਐਂਕਰ ਹੈ, ਜਿਸ ਨੂੰ ਐੱਨ ਐੱਸ ਏ ਦੇ ਤਹਿਤ ਪਿਛਲੇ ਸਾਲ ਦਸੰਬਰ ਮਹੀਨੇ ‘ਚ ਇੱਕ ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਨੇ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ਼ ਸੋਸ਼ਲ ਮੀਡੀਆ ‘ਤੇ ਪੋਸਟ ਲਿਖੀ ਸੀ, ਜਿਸ ਤੋਂ ਬਾਅਦ ਉਸ ਖਿਲਾਫ਼ ਇਹ ਕਾਰਵਾਈ ਕੀਤੀ ਗਈ ਸੀ।

Real Estate