ਸੁਖਨੈਬ ਸਿੰਘ ਸਿੱਧੂ
ਕਿਸੇ ਵੇਲੇ ਰਾਖਵਾਂ ਇਹ ਬਠਿੰਡਾ ਲੋਕ ਸਭਾ ਹਲਕਾ ਜਨਰਲ ਹੋ ਜਾਣ ਤੋਂ ਬਾਅਦ ਵਕਾਰੀ ਸੀਟ ਬਣ ਗਿਆ ਹੈ । ਬਾਦਲ ਪਰਿਵਾਰ ਨੂੰ ਨੂੰਹ ਬੀਬੀ ਹਰਸਿਮਰਤ ਬਾਦਲ ਇੱਥੋਂ ਦੂਜੀ ਵਾਰ ਜਿੱਤਣ ਮਗਰੋਂ ਮੋਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ । ਬਾਦਲ ਪਰਿਵਾਰ ਵੱਲੋਂ ਇਸ ਹਲਕੇ ਆਪਣਾ ਲਗਭਗ ਸਾਰਾ ਜ਼ੋਰ ਲਾ ਗਿਆ ਹੈ। ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਫਸਵੀ ਟੱਕਰ ਰਹੀ । ਇਸ ਵਾਰ ਵੀ ਬੇਸ਼ੱਕ ਕਿਸੇ ਪਾਰਟੀ ਆਪਣੇ ਉਮੀਦਵਾਰ ਨਹੀਂ ਐਲਾਨੇ ਫਿਰ ਬਠਿੰਡਾ ਸੀਟ ਦੀ ਟੱਕਰ ਰੌਚਿਕ ਰਹੇਗੀ । ਆਓ ਥੋੜੀ ਜਿਹੀ ਇਸ ਸੀਟ ‘ਤੇ ਇਤਿਹਾਸ ‘ਤੇ ਮਾਰੀਏ ।
ਬਠਿੰਡਾ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਭੁੱਚੋ ਮੰਡੀ ( ਪਹਿਲਾਂ ਨਥਾਣਾ ) , ਬਠਿੰਡਾ ਸ਼ਹਿਰੀ , ਬਠਿੰਡਾ ਦੇਹਾਂਤੀ ( ਪਹਿਲਾਂ ਹਲਕਾ ਪੱਕਾ ਕਲਾਂ ), ਤਲਵੰਡੀ ਸਾਬੋ , ਮੌਤ , ਮਾਨਸਾ , ਸਰਦੂਲਗੜ੍ਹ , ਬੁਢਲਾਡਾ ਅਤੇ ਲੰਬੀ ਆਉਂਦੇ ਹਨ।
ਭੁੱਚੋਂ ਤੋਂ ਕਾਂਗਰਸ ਦੇ ਵਿਧਾਇਕ ਪ੍ਰੀਤਮ ਕੋਟਭਾਈ , ਬਠਿੰਡਾ ਸ਼ਹਿਰੀ ਤੋਂ ਕਾਂਗਰਸ ਵੱਲੋਂ ਮਨਪ੍ਰੀਤ ਬਾਦਲ, ਬਠਿੰਡਾ ਦੇਹਾਤੀ ਤੋਂ ਆਮ ਆਦਮੀ ਪਾਰਟੀ ਦੀ ਰੁਪਿੰਦਰ ਰੂਬੀ , ਤਲਵੰਡੀ ਸਾਬੋ ਦੀ ਆਮ ਆਦਮੀ ਪਾਰਟੀ ਦੀ ਬੀਬੀ ਬਲਜਿੰਦਰ ਕੌਰ , ਮੌੜ ਤੋਂ ਖਹਿਰਾ ਗਰੁੱਪ ਦੇ ‘ਆਪ’ ਵਿਧਾਇਕ ਜਗਦੇਵ ਸਿੰਘ ਕਮਾਲੂ , ਮਾਨਸਾ ਤੋਂ ਖਹਿਰਾ ਗਰੁੱਪ ਦੇ ‘ਆਪ’ ਵਿਧਾਇਕ ਨਾਜ਼ਰ ਮਾਨਸਾਹੀਆ , ਸਰਦੂਲਗੜ੍ਹ ਤੋਂ ਅਕਾਲੀ ਦਲ ਦੇ ਦਿਲਰਾਜ ਸਿੰਘ ਭੂੰਦੜ , ਬੁਢਲਾਡਾ ਤੋਂ ‘ਆਪ’ ਦੇ ਪ੍ਰਿੰਸੀਪਲ ਬੁੱਧ ਰਾਮ ਅਤੇ ਲੰਬੀ ਵਿਧਾਨ ਸਭਾ ਹਲਕਾ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਧਾਇਕ ਹਨ ।
ਇਸ ਸੀਟ ਦੇ ਇਤਿਹਾਸ ਨੂੰ ਦੇਖੀਏ 1952 ਵਿੱਚ ਜਨਰਲ ਅਤੇ ਰਾਖਵੀਂ ਦੋਹਰੀ ਸੀਟ ਸੀ ਜਨਰਲ ਕੋਟੇ ਵਿੱਚੋਂ ਕਾਂਗਰਸ ਦੇ ਸਰਦਾਰ ਹੁਕਮ ਸਿੰਘ ਨੂੰ ਮੈਂਬਰ ਪਾਰਲੀਮੈਂਟ ਬਣਨ ਦਾ ਮੌਕਾ ਮਿਲਿਆ ਅਤੇ ਰਾਖਵਾ ਵਿੱਚ ਅਜੀਤ ਸਿੰਘ ਨੂੰ। ਸ: ਹੁਕਮ ਸਿੰਘ ਅਤੇ ਅਜੀਤ ਸਿੰਘ ਨੂੰ ਫਿਰ 1957 ਵਿੱਚ ਇਸੇ ਸੀਟ ਤੋਂ ਹਾਸਲ ਹੋਈ ।
1962 ਵਿੱਚ ਜਦੋਂ ਰਾਖਵੀ ਸੀਟ ਹੋ ਗਈ ਤਾਂ ਧੰਨਾ ਸਿੰਘ ਗੁਲਸ਼ਨ ( ਅਕਾਲੀ ਦਲ) ਵੱਲੋਂ ਚੁਣੇ ਗਏ । 1967 ਵਿੱਚ ਅਕਾਲੀ ਦਲ ( ਸੰਤ ਗਰੁੱਪ ) ਦੇ ਕਿੱਕਰ ਸਿੰਘ ਮੈਂਬਰ ਪਾਰਲੀਮੈਂਟ ਜਿੱਤੇ ।
1971 ਦੀ ਲੋਕ ਸਭਾ ਚੋਣ ਕਾਮਰੇਡ ਭਾਨ ਸਿੰਘ ਭੌਰਾ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਵਜੋਂ ਜਿੱਤੇ। 1977 ਵਿੱਚ ਫਿਰ ਅਕਾਲੀ ਦਲ ਦੇ ਧੰਨਾ ਸਿੰਘ ਗੁਲਸ਼ਨ ਜੇਤੂ ਰਹੇ ।
1980 ਵਿੱਚ ਹੁਕਮ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ ( ਆਈ) ਦੇ ਉਮੀਦਵਾਰ ਜਿੱਤ ਹਾਸਲ ਕਰਨ ਵਿੱਚ ਸਫ਼ਲ ਰਹੇ।
1984 ਵਿੱਚ ਤੇਜਾ ਸਿੰਘ ਦਰਦੀ ਨੇ ਅਕਾਲੀ ਦਲ ਦੇ ਉਮੀਦਵਾਰ ਵਜੋਂ ਸਫ਼ਲਤਾ ਹਾਸਲ ਕੀਤੀ ।
1989 ਵਿੱਚ ਬਾਬਾ ਸੁੱਚਾ ਸਿੰਘ , ਸ਼ਰੋਮਣੀ ਅਕਾਲੀ ਦਲ ( ਮਾਨ) ਵੱਲੋਂ ਜੇਤੂ ਰਹੇ।
1991 ਵਿੱਚ ਕੇਵਲ ਸਿੰਘ ਕਾਂਗਰਸ ਦੀ ਟਿਕਟ ਦੇ ਚੁਣੇ ਗਏ 1996 ਵਿੱਚ ਹਰਿੰਦਰ ਸਿੰਘ ਖਾਲਸਾ , ਸ਼ਰੋਮਣੀ ਅਕਾਲੀ ਦਲ ਵੱਲੋਂ ਜੇਤੂ ਰਹੇ।
1998 ਵਿੱਚ ਚਤਿੰਨ ਸਿੰਘ ਸਮਾਓ ਅਕਾਲੀ ਦਲ ਬਾਦਲ ਵੱਲੋਂ ਜੇਤੂ ਰਹੇ।
1999 ਵਿੱਚ ਫਿਰ ਕਾਮਰੇਡ ਭਾਨ ਸਿੰਘ ਭੌਰਾ ਨੇ ਸੀਪੀਆਈ ਵੱਲੋਂ ਜਿੱਤ ਦਰਜ ਕੀਤੀ ।
2004 ਵਿੱਚ ਸਵ. ਧੰਨਾ ਸਿੰਘ ਗੁਲਸ਼ਨ ਦੀ ਧੀ ਪਰਮਜੀਤ ਕੌਰ ਗੁਲਸ਼ਨ ਨੇ ਅਕਾਲੀ ਬਾਦਲ ਦੀ ਟਿੱਕਟ ਜਿੱਤ ਹਾਸਲ ਕੀਤੀ ।
2009 ਵਿੱਚ ਇਹ ਸੀਟ ਜਨਰਲ ਹੋ ਗਈ ਅਤੇ ਇੱਥੋਂ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਨੇ 2009 ਅਤੇ 2014 ਵਿੱਚ ਜਿੱਤ ਹਾਸਲ ਕੀਤੀ ।
ਲੋਕ ਸਭਾ 2014 ਵਿੱਚ ਹਰਸਿਮਰਤ ਕੌਰ ਬਾਦਲ ਦੀ ਫਸਵੀ ਟੱਕਰ ਆਪਣੇ ਦਿਓਰ ਮਨਪ੍ਰੀਤ ਬਾਦਲ ਨਾਲ ਰਹੀ । ਬੀਬੀ ਬਾਦਲ ਨੂੰ 5 14 727 ਵੋਟਾਂ ਹਾਸਿਲ ਹੋਈ ਅਤੇ ਮਨਪ੍ਰੀਤ ਬਾਦਲ ਨੂੰ 4 95 332 ਵੋਟਾਂ ਮਿਲੀਆਂ ਅਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੱਸੀ ਜਸਰਾਜ 87.901 ਵੋਟਾਂ ਨਾਲ ਤੀਜੇ ਨੰਬਰ ‘ਤੇ ਰਿਹਾ ।
ਹੁਣ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਹਨ।
ਹੁਣ ਕਿਆਸਅਰਾਈਆਂ ਹਨ ਕਿ ਬੀਬੀ ਬਾਦਲ , ਬਠਿੰਡਾ ਹਲਕਾ ਛੱਡ ਕੇ ਫਿਰੋਜ਼ਪੁਰ ਤੋਂ ਚੋਣ ਲੜ ਸਕਦੇ ਹਨ ।
ਜੇ ਬੀਬੀ ਬਾਦਲ ਬਠਿੰਡਾ ਤੋਂ ਚੋਣ ਲੜਦੇ ਹਨ ਤਾਂ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਮੈਦਾਨ ‘ਚ ਆ ਸਕਦੇ ਹਨ , ਮਨਪ੍ਰੀਤ ਸਿੰਘ ਬਾਦਲ ਦਾ ਪਰਿਵਾਰ ਵੀ ਇੱਥੋਂ ਕਾਂਗਰਸ ਦੀ ਟਿਕਟ ਹਾਸਲ ਕਰਨ ਲਈ ਯਤਨਸ਼ੀਲ ਦੱਸਿਆ ਜਾ ਰਿਹਾ ਹੈ।
ਦੇਸ਼ ਦਾ ਅਹਿਮ ਪਾਰਲੀਮਾਨੀ ਹਲਕਾ : ਬਠਿੰਡਾ
Real Estate